ਲੁਧਿਆਣਾ:ਜ਼ਿਲ੍ਹੇ ਦਾ ਸੰਗਲਾ ਸ਼ਿਵਾਲਾ ਮੰਦਿਰ 500 ਤੋਂ ਵੱਧ ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ। ਇਹ ਲੁਧਿਆਣਾ ਦਾ ਅਜਿਹਾ ਮੰਦਿਰ ਹੈ, ਜਿੱਥੇ ਖੁਦ ਸ਼ਿਵਲਿੰਗ ਪ੍ਰਗਟ ਹਨ। ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਅਤੇ ਇਤਿਹਾਸ ਹੈ। ਨਾਗਾ ਸੰਤ ਅਲਕ ਨਾਥ ਇਸ ਮੰਦਿਰ ਦੇ ਸਭ ਤੋਂ ਪਹਿਲੇ ਮਹੰਤ ਹੋਏ ਹਨ, ਜਿਨ੍ਹਾਂ ਵੱਲੋਂ ਸੰਗਲ ਬੰਨ ਕੇ ਇਸ ਸ਼ਿਵਾਲੇ ਦੀ ਰੱਖਿਆ ਕੀਤੀ ਜਾਂਦੀ ਸੀ ਅਤੇ ਉਦੋਂ ਤੋਂ ਹੀ ਇਸ ਮੰਦਿਰ ਦਾ ਨਾਂ ਸੰਗਲਾ ਸ਼ਿਵਾਲਾ ਮੰਦਿਰ ਪੈ ਗਿਆ।
ਜਾਣੋ ਇਸ 500 ਸਾਲ ਪੁਰਾਣੇ ਸੰਗਲਾ ਸ਼ਿਵਾਲਾ ਮੰਦਿਰ ਦਾ ਮਿਥਿਹਾਸ (ETV Bharat) ਸੰਗਲਾ ਸ਼ਿਵਾਲਾ ਮੰਦਿਰ ਦਾ ਮਿਥਿਹਾਸ
ਇਸ ਮੰਦਿਰ ਵਿੱਚ ਮੁੱਖ ਦੁਆਰ ਉੱਤੇ ਟੰਗੇ ਗਏ ਸੰਗਲਾਂ ਨੂੰ ਜੋ ਵੀ ਖੜਕਾਉਂਦਾ ਹੈ, ਉਨ੍ਹਾਂ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਲੋਕ ਦੂਰੋਂ ਦੂਰੋਂ ਆ ਕੇ ਇਸ ਨੂੰ ਮੱਥੇ ਨਾਲ ਲਾਉਂਦੇ ਹਨ ਅਤੇ ਚੁੰਮਦੇ ਹਨ। ਖੁਦ ਮਹੰਤ ਦਿਨੇਸ਼ ਪੁਰੀ ਨੇ ਦੱਸਿਆ ਕਿ, "ਸੰਗਲ ਸਾਰੇ ਲੋਕਾਂ ਦੇ ਦੁੱਖ ਦਰਦ ਦੂਰ ਹੁੰਦੇ ਹਨ। ਮਨ ਭਾਉਂਦੀਆਂ ਮੁਰਾਦਾਂ ਮਿਲਦੀਆਂ ਹਨ। ਇਸ ਕਰਕੇ ਹੀ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਦੂਰ ਦੁਰਾਡੇ ਤੋਂ ਵੀ ਲੋਕ ਮਹਾ ਸ਼ਿਵਰਾਤਰੀ 'ਤੇ ਵਿਸ਼ੇਸ਼ ਤੌਰ ਉੱਤੇ ਇਸ ਮੰਦਿਰ ਵਿੱਚ ਦਰਸ਼ਨ ਕਰਨ ਲਈ ਆਉਂਦੇ ਹਨ।"
ਮਹਾ ਸ਼ਿਵਰਾਤਰੀ 2025 (ETV Bharat) ਸ਼ਰਧਾਲੂਆਂ ਦੀ ਲੱਗਦੀ ਲੰਬੀ ਲਾਈਨ
ਮੰਦਿਰ ਦੇ ਮੁੱਖ ਮਹੰਤ ਦਿਨੇਸ਼ ਪੁਰੀ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਨ ਇੱਥੇ ਪੂਰਾ ਦਿਨ ਪੂਜਾ ਚੱਲਦੀ ਹੈ। ਸ਼ਿਵਲਿੰਗ ਦਾ ਜਲ ਅਤੇ ਦੁੱਧ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵਿੱਚ ਇੰਨਾ ਉਤਸ਼ਾਹ ਹੁੰਦਾ ਹੈ ਕਿ ਸੈਂਕੜੇ ਦੀ ਤਾਦਾਦ ਵਿੱਚ ਲੋਕ ਇੱਥੇ ਕਤਾਰਾ ਬਣਾ ਕੇ ਜਲ ਅਭਿਸ਼ੇਕ ਕਰਨ ਦੀ ਉਡੀਕ ਕਰਦੇ ਹਨ।
ਮਹਾ ਸ਼ਿਵਰਾਤਰੀ 2025 (ETV Bharat) ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮਹਾ ਸ਼ਿਵਰਾਤਰੀ ਇਸ ਕਰਕੇ ਵੀ ਵਿਸ਼ੇਸ਼ ਹੈ, ਕਿਉਂਕਿ ਨਾਲ ਹੀ ਮਹਾ ਕੁੰਭ ਦਾ ਪਰਵ ਵੀ ਚੱਲ ਰਿਹਾ ਹੈ। ਜਿਸ ਕਰਕੇ ਲੋਕ ਵੱਡੀ ਤਾਦਾਦ ਵਿੱਚ ਮੰਦਰਾਂ ਦੇ ਵਿੱਚ ਸਵੇਰ ਤੋਂ ਹੀ ਮੱਥਾ ਟੇਕ ਰਹੇ ਰਹੇ ਹਨ।
ਮਹਾ ਸ਼ਿਵਰਾਤਰੀ 2025 (ETV Bharat) ਮਨੋਕਾਮਨਾਵਾਂ ਪੂਰੀਆਂ ਕਰਦਾ ਮੰਦਿਰ
ਇਸ ਦੌਰਾਨ ਸ਼ਰਧਾਲੂ ਵੀ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੇ, ਜਿਨ੍ਹਾਂ ਚੋਂ ਇੱਕ ਸ਼ਰਧਾਲੂ ਨੇ ਦੱਸਿਆ ਕਿ ਮੰਦਿਰ ਦੀ ਵਿਸ਼ੇਸ਼ ਮਹੱਤਤਾ ਹੈ, ਮਨੋਕਾਮਨਾਵਾਂ ਸਾਰੀਆਂ ਪੂਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ, ਖੁਦ ਪੰਜਾਬ ਕਾਂਗਰਸ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਕਿਹਾ ਕਿ ਉਹ ਇੱਥੇ ਅਕਸਰ ਹੀ ਆਉਂਦੇ ਰਹਿੰਦੇ ਹਨ। ਮਹਾ ਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਦੀ ਪੂਜਾ ਕਰਨ ਦੇ ਨਾਲ ਬਹੁਤ ਸਕੂਨ ਮਿਲਦਾ ਹੈ, ਖੁਸ਼ੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੈਸੇ ਵੀ ਮਹੀਨੇ ਵਿੱਚ ਦੋ ਤੋਂ ਤਿੰਨ ਵਾਰ ਜ਼ਰੂਰ ਇਸ ਮੰਦਿਰ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਹਨ।