ਅੰਮ੍ਰਿਤਸਰ:ਇਹਨੀਂ ਦਿਨੀਂ ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਮੈਦਾਨੀ ਇਲਾਕਿਆਂ ਤੋਂ ਪਹਾੜਾਂ ਵਿੱਚ ਘੁੰਮਣ ਲਈ ਜਾ ਰਹੇ ਹਨ ਪਰ ਇਸ ਦੋਰਾਨ ਲੋਕਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਐਨਆਰਆਈ ਜੋੜੇ ਨੂੰ ਪਹਾੜਾਂ ਵਿੱਚ ਘੁੰਮਣਾ ਮਹਿੰਗਾ ਪੈ ਗਿਆ। ਦਰਅਸਲ ਅੰਮ੍ਰਿਤਸਰ ਤੋਂ ਪਹਾੜਾਂ 'ਤੇ ਸੈਰ ਕਰਨ ਗਏ ਸਪੈਨਿਸ਼ ਜੋੜੇ ਦੀ ਕੁੱਟਮਾਰ ਕੀਤੀ ਗਈ। ਸਪੇਨ ਦੀ ਗੋਰੀ, ਉਸ ਦੇ ਪੰਜਾਬੀ ਘਰ ਵਾਲੇ ਅਤੇ ਦਿਓਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਹਨਾਂ ਨੁੰ ਅਧਮਰਾ ਕਰਕੇ ਸੁੱਟ ਦਿੱਤਾ ਗਿਆ। ਇਸ ਦੌਰਾਨ ਜ਼ਖਮੀਆਂ ਦੀ ਹਾਲਤ ਇਨੀ ਬੂਰੀ ਹੋ ਗਈ ਕਿ ਦੋ ਦਿਨ ਤੱਕ ਕੋਮਾ ਵਿੱਚ ਰਹੇ।
ਜਾਨ ਤੋਂ ਮਾਰਨ ਦੇ ਇਰਾਦੇ ਨਾਲ ਕੀਤੀ ਕੁੱਟਮਾਰ:ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋੜੇ ਨੇ ਦਸਿਆ ਕਿ ਡਲਹੌਜ਼ੀ 'ਚ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਨਾਲ ਕਹਾ ਸੁਣੀ ਹੋ ਗਈ। ਜਿਸ ਦੇ ਚਲਦੇ ਪਾਰਕਿੰਗ ਦੇ ਠੇਕੇਦਾਰ ਨੇ ਮੌਕੇ 'ਤੇ ਸੌ ਤੋਂ ਵੱਧ ਬੰਦਾ ਇਕੱਠਾ ਕਰ ਕੇ ਉਸ ਐਨਆਰਆਈ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਚਲਦੇ ਐਨਆਰਆਈ ਪਰਿਵਾਰ ਦੇ ਮੁਖੀ ਖੁਦ 'ਤੇ ਉਸਦਾ ਭਰਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਕਿਤੇ ਆ ਦਿਨ ਐਨਆਰਆਈ ਪਰਿਵਾਰ ਦਾ ਮੁਖੀ ਕੌਮਾ ਦੇ ਵਿੱਚ ਰਿਹਾ। ਤਿੰਨ ਦਿਨ ਬਾਅਦ ਉਸ ਨੂੰ ਹੋਸ਼ ਆਇਆ ਤੇ ਉਸਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ ਤੇ ਇਸ ਮੌਕੇ ਐਨਆਰਆਈ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਤੇ ਉਸਦਾ ਪਤੀ ਉਸਦਾ ਦੇਵਰ ਹਿਮਾਚਲ ਘੁੰਮਣ ਦੇ ਲਈ ਗਏ ਸਨ ਜਿਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇਥੇ ਕੋਈ ਸੁਰੱਖਿਆ ਨਹੀਂ ਹੈ। ਸਾਡੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਕਿਸੇ ਨੇ ਬਚਾਇਆ ਤੱਕ ਨਹੀਂ।ਇਹਨਾਂ ਹੀ ਨਹੀਂ ਉਹਨਾਂ ਵੱਲੋਂ ਲੜਾਈ ਝਗੜੇ ਦੀ ਵੀਡੀਓ ਵੀ ਬਣਾਈ ਗਈ ਸੀ ਜੋ ਕਿ ਹਿਮਾਚਲ ਦੀ ਪੁਲਿਸ ਨੇ ਉਸ ਦੇ ਮੋਬਾਇਲ ਵਿੱਚੋਂ ਡਿਲੀਟ ਕਰ ਦਿੱਤੀ। ਉੱਕਤ ਔਰਤ ਨੇ ਕਿਹਾ ਕਿ ਪੁਲਿਸ ਦੇ ਦਖਲ ਦੇਣ ਕਾਰਨ ਉਹਨਾਂ ਦਾ ਬਚਾਅ ਹੋਇਆ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ।
ਗੋਲੀ ਕਾਂਡ ਮਾਮਲੇ 'ਚ ਅਦਾਲਤ ਨੇ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ - BAIL REJECTED OF ZIRA