ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲਾ ਨਿਹੰਗ ਕਾਬੂ, ਵਾਰਦਾਤ ਮਗਰੋਂ ਹੋਇਆ ਸੀ ਫਰਾਰ - Nihang arrested in Amritsar

NIHANG ARRESTED IN AMRITSAR : ਅੰਮ੍ਰਿਤਸਰ ਦੇ ਕਸਬਾ ਵੇਰਕਾ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਘਰ ਅੰਦਰ ਦਾਖਿਲ ਹੋਕੇ ਨੌਜਵਾਨ ਦਾ ਕਤਲ ਕਰਕੇ ਫਰਾਰ ਹੋਏ ਨਿਹੰਗ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

Nihang who killed the youth in Jahangir village of Amritsar arrested
ਪਿੰਡ ਜਹਾਂਗੀਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਕਾਬੂ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

By ETV Bharat Punjabi Team

Published : Aug 30, 2024, 4:46 PM IST

Updated : Aug 30, 2024, 4:53 PM IST

ਵਾਰਦਾਤ ਮਗਰੋਂ ਹੋਇਆ ਸੀ ਫਰਾਰ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ: ਨਿੱਕੀ ਨਿੱਕੀ ਗੱਲ ਉੱਤੇ ਲੋਕ ਹੁਣ ਕਤਲ ਤੱਕ ਪਹੁੰਚ ਜਾਂਦੇ ਹਨ, ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਤੋਂ ਸਾਹਮਣੇ ਆਇਆ ਜਿੱਥੇ ਕਿ ਨਿਹੰਗ ਸਿੰਘ ਦੇ ਬਾਣੇ ਵਿੱਚ ਰਹਿ ਰਹੇ ਇੱਕ ਸ਼ਖ਼ਸ ਨੇ ਨੌਜਵਾਨ ਦਾ ਘਰ ਅੰਦਰ ਰਾਤ ਦੇ ਹਨੇਰੇ ਵਿੱਚ ਕਤਲ ਕਰ ਦਿੱਤਾ। ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਉਕਤ ਨਿਹੰਗ ਨੂੰ ਕਾਬੂ ਕਰ ਲਿਆ ਗਿਆ ਹੈ।

ਨਿਹੰਗ ਨੂੰ ਕੀਤਾ ਗਿਆ ਕਾਬੂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਜਹਾਂਗੀਰ ਦੇ ਵਿੱਚ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਸੁਖਦੇਵ ਸਿੰਘ ਨਿਹੰਗ ਵੱਲੋਂ ਕੀਤਾ ਗਿਆ ਸੀ ਅਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਹੀ ਮੁਲਜ਼ਮ ਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦਾ ਕੱਦ ਛੋਟਾ ਹੋਣ ਕਰਕੇ ਅਕਸਰ ਹੀ ਉਸ ਨੂੰ ਬੋਨਾ ਕਹਿ ਕੇ ਨਿਹੰਗ ਮਜ਼ਾਕ ਕਰਦਾ ਸੀ। ਜਿਸ ਕਰਕੇ ਨਿਹੰਗ ਸੁਖਦੇਵ ਅਤੇ ਮ੍ਰਿਤਕ ਮਨਪ੍ਰੀਤ ਵਿਚਕਾਰ ਝਗੜਾ ਵੀ ਹੁੰਦਾ ਸੀ। ਮ੍ਰਿਤਕ ਨੇ ਨਿਹੰਗ ਸੁਖਦੇਵ ਸਿੰਘ ਨੂੰ ਗਾਲਾਂ ਕੱਢੀਆ ਸੀ ਜਿਸ ਕਰਕੇ ਨਿਹੰਗ ਸੁਖਦੇਵ ਸਿੰਘ ਨੇ ਉਸਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਕਤਲ ਦੀ ਵਾਰਦਾਤ ਨੂੰ ਅੰਜਾਮ: ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਮੁਲਜ਼ਮ ਨਿਹੰਗ ਸਿੰਘ ਅੰਦਰ ਦਾਖਿਲ ਹੋਇਆ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਸੁੱਤੇ ਪਏ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨੌਜਵਾਨ ਦਾ ਕਤਲ ਕਰਨ ਲਈ ਉਸ ਨੂੰ ਕੋਠੇ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮ੍ਰਿਤਕ ਦੇ ਜੀਜੇ ਦਾ ਕਹਿਣਾ ਹੈ ਕਿ ਨਿਹੰਗ ਬਾਣੇ ਵਿੱਚ ਘੁੰਮਦਾ ਮੁਲਜ਼ਮ ਦਿਮਾਗੀ ਤੌਰ ਉੱਤੇ ਹੀ ਅਪਰਾਧਿਕ ਕਿਸਮ ਦਾ ਸ਼ਖ਼ਸ ਹੈ ਅਤੇ ਪਹਿਲਾਂ ਵੀ ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ। ਹੁਣ ਉਸ ਨੇ ਹੱਦਾਂ ਪਾਰ ਕਰਦਿਆਂ ਘਰ ਅੰਦਰ ਦਾਖਿਲ ਹੋਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।



Last Updated : Aug 30, 2024, 4:53 PM IST

ABOUT THE AUTHOR

...view details