ਗੱਲਸੂਆ ਜਾਂ ਮੰਪਸ ਦੀ ਬਿਮਾਰੀ, ਮਾਹਿਰ ਡਾਕਟਰ ਕੋਲੋਂ ਅਹਿਮ ਜਾਣਕਾਰੀ (ਈਟੀਵੀ ਭਾਰਤ (ਲੁਧਿਆਣਾ ਪੱਤਰਕਾਰ)) ਲੁਧਿਆਣਾ:ਗੱਲਸੂਆ ਜਾਂ ਮੰਪਸ ਦੀ ਬਿਮਾਰੀ ਲਗਾਤਾਰ ਪਹਿਲਾਂ ਬੱਚਿਆਂ ਨੂੰ ਅਤੇ ਹੁਣ ਵੱਡਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਮੁਤਾਬਿਕ ਇਹ ਬੱਚਿਆਂ ਦੇ ਨਾਲ ਵੱਡਿਆਂ ਨੂੰ ਵੀ ਹੋ ਸਕਦਾ ਹੈ, ਹਾਲਾਂਕਿ ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਵਿੱਚ ਹੀ ਵੇਖਣ ਨੂੰ ਮਿਲਦੀ ਸੀ। ਇਸ ਸਬੰਧੀ ਬਕਾਇਦਾ ਬੱਚਿਆਂ ਨੂੰ ਵੈਕਸੀਨ ਵੀ ਲਗਾਈ ਜਾਂਦੀ ਹੈ, ਪਰ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਇਸ ਬਿਮਾਰੀ ਨੇ ਆਪਣੇ ਇਨਫੈਕਸ਼ਨ ਨੂੰ ਇੰਨਾਂ ਤਬਦੀਲ ਕਰ ਲਿਆ ਹੈ ਕਿ ਹੁਣ ਪੁਰਾਣੀ ਵੈਕਸੀਨ ਵੀ ਇਸ ਉੱਤੇ ਕਾਰਗਰ ਨਹੀਂ ਸਾਬਿਤ ਹੋ ਰਹੀ।
ਲੁਧਿਆਣਾ ਦੇ ਈਐਨਟੀ ਸਪੈਸ਼ਲਿਸਟ ਡਾਕਟਰ ਰਾਜੀਵ ਨੇ ਦੱਸਿਆ ਕਿ ਜਿਨ੍ਹਾਂ ਨੇ ਮੰਪਸ ਦਾ ਟੀਕਾਕਰਨ ਬਚਪਨ ਦੇ ਵਿੱਚ ਕਰਵਾਇਆ ਸੀ ਉਨ੍ਹਾਂ ਵਿੱਚੋਂ ਵੀ ਕੁਝ ਕੇਸ ਸਾਹਮਣੇ ਆਏ ਹਨ, ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ।
ਗੱਲਸੂਆ ਜਾਂ ਮੰਪਸ ਦੀ ਬਿਮਾਰੀ (ਈਟੀਵੀ ਭਾਰਤ (ਗ੍ਰਾਫਿਕਸ)) ਬਿਮਾਰੀ ਦੇ ਲਛੱਣ:ਡਾਕਟਰ ਰਾਜੀਵ ਨੇ ਦੱਸਿਆ ਕਿ ਮੰਪਸ ਵਾਇਰਲ ਇਨਫੈਕਸ਼ਨ ਹੈ। ਇਸ ਦੇ ਲੱਛਣ ਵੀ ਆਮ ਇਨਫੈਕਸ਼ਨ ਵਰਗੇ ਹੀ ਹਨ। ਖਾਸ ਕਰਕੇ ਕੰਨ ਦੇ ਹੇਠਾਂ ਵਾਲੀ ਥਾਂ ਉੱਤੇ ਸੋਜਾ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਥਾਂ ਉੱਤੇ ਤੇਜ਼ ਦਰਦ ਨਾਲ ਬੁਖਾਰ, ਭੁੱਖ ਨਾ ਲੱਗਣੀ, ਸਿਰ ਵਿੱਚ ਦਰਦ ਅਤੇ ਉਲਟੀਆਂ-ਦਸਤ ਆਦਿ ਵੀ ਕਿਸੇ ਕਿਸੇ ਕੇਸ ਵਿੱਚ ਵੇਖਣ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਇਹ ਇੱਕ ਬੱਚੇ ਤੋਂ ਦੂਜੇ ਬੱਚੇ ਵਿੱਚ ਫੈਲ ਰਹੀ ਹੈ, ਕਿਉਂਕਿ ਸਕੂਲਾਂ ਵਿੱਚ ਬੱਚੇ ਇਕੱਠੇ ਹੁੰਦੇ ਹਨ, ਜੇਕਰ ਕਿਸੇ ਇੱਕ ਬੱਚੇ ਨੂੰ ਹੁੰਦਾ ਹੈ, ਤਾਂ ਉਸ ਤੋਂ ਦੂਜੇ ਬੱਚੇ ਤੋਂ ਆਸਾਨੀ ਨਾਲ ਹੀ ਇਨਫੈਕਸ਼ਨ ਹੋ ਸਕਦਾ ਹੈ। 14 ਤੋਂ 15 ਦਿਨ ਬਾਅਦ ਇਸ ਦੇ ਲੱਛਣ ਦੂਜੇ ਬੱਚੇ ਵਿੱਚ ਵੀ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੇ ਲਗਾਤਾਰ ਕੇਸ ਵੱਧ ਰਹੇ ਹਨ। ਸਿਰਫ ਬੱਚਿਆਂ ਨੂੰ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਮੰਪਸ ਦੇ ਲੱਛਣ ਵੇਖਣ ਨੂੰ ਮਿਲ ਰਹੇ ਹਨ।
ਇਲਾਜ ਜ਼ਰੂਰੀ: ਮੰਪਸ ਜਾਂ ਫਿਰ ਗੱਲਸੂਆ ਬਿਮਾਰੀ ਤੁਹਾਡੀ ਕੰਨਾਂ ਦੀ ਸੁਣਨ ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਵੀ ਕਰ ਸਕਦੀ ਹੈ। ਇਸ ਕਰਕੇ ਡਾਕਟਰ ਰਾਜੀਵ ਕਪਿਲਾ ਨੇ ਦੱਸਿਆ ਹੈ ਕਿ ਇਸ ਦਾ ਉਪਚਾਰ ਸਮੇਂ ਸਿਰ ਜਰੂਰੀ ਹੈ ਜੇਕਰ ਕੋਈ ਵੀ ਅਜਿਹਾ ਲੱਛਣ ਵਿਖਾਈ ਦਿੰਦਾ ਹੈ, ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਦਾ ਪੂਰਾ ਪੈਟਰਨ ਸੈੱਟ ਹੈ। ਇਸ ਵਿੱਚ ਐਂਟੀਬਾਇਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜੋ ਫੰਗਲ ਇਨਫੈਕਸ਼ਨ ਨੂੰ ਖ਼ਤਮ ਕਰਦੀਆਂ ਹਨ। ਇਨਫੈਕਸ਼ਨ ਖ਼ਤਮ ਹੋਣ ਦੇ ਨਾਲ ਰਾਹਤ ਮਿਲਦੀ ਹੈ ਅਤੇ ਦਰਦ ਨਹੀਂ ਹੁੰਦਾ ਅਤੇ ਇਹ ਦਵਾਈਆਂ ਵੀ ਕਾਫੀ ਇਸ ਉੱਤੇ ਕਾਰਗਰ ਸਾਬਿਤ ਹੁੰਦੀਆਂ ਹਨ। ਪਰ, ਉਨ੍ਹਾਂ ਕਿਹਾ ਕਿ ਦਵਾਈਆਂ ਸਿਰਫ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣੀਆਂ ਚਾਹੀਦੀਆਂ ਹਨ ਅਤੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਹੀ ਇਸ ਉਪਚਾਰ ਵਿੱਚ ਜ਼ਰੂਰੀ ਹਨ। ਉਨ੍ਹਾਂ ਕਿਹਾ ਅੱਗੇ ਕਈ ਵਾਰ ਇਸ ਦੇ ਗੰਭੀਰ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਹਨ।
ਡਾਕਟਰ ਰਾਜੀਵ ਕਪਿਲਾ ਈਐਨਟੀ ਮਾਹਰ (ਈਟੀਵੀ ਭਾਰਤ (ਗ੍ਰਾਫਿਕਸ)) ਅਫ਼ਵਾਹਾਂ ਤੋਂ ਬਚਣ ਦੀ ਲੋੜ:ਇਸ ਦੇ ਨਾਲ ਹੀ, ਡਾਕਟਰ ਰਾਜੀਵ ਕਪਿਲਾ ਨੇ ਦੱਸਿਆ ਹੈ ਕਿ ਇਹ ਬਿਮਾਰੀ ਦਾ ਸਿਰਫ ਡਾਕਟਰੀ ਇਲਾਜ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਇਧਰ ਉਧਰ ਦੀਆਂ ਗੱਲਾਂ ਸੁਣ ਕੇ ਘਰੇਲੂ ਉਪਚਾਰ ਕਰਦੇ ਹਨ ਜਾਂ ਫਿਰ ਕੋਈ ਹੋਰ ਗੱਲ ਸੁਣ ਕੇ ਕਿਤੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਜੇਕਰ ਵੱਧ ਜਾਵੇ ਤਾਂ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਜਦੋਂ ਅਸੀਂ ਸਿਹਤ ਮਹਿਕਮੇ ਨਾਲ ਗੱਲਬਾਤ ਕੀਤੀ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਜਦੋਂ ਪੁੱਛਿਆ ਕਿ ਪੰਜਾਬ ਸਿਹਤ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਰੂਰੀ ਜਾਰੀ ਕੀਤੇ ਹਨ, ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਜਾਰੀ ਕੀਤਾ ਗਿਆ ਹੈ।