ਪੰਜਾਬ

punjab

ETV Bharat / state

ਬਠਿੰਡਾ ਦੇ ਕਸਬਾ ਨਥਾਣਾ ਵਿਖੇ ਮੋਟਰਸਾਈਕਲ ਸਵਾਰਾਂ ਨੇ ਔਰਤ ਉੱਤੇ ਸੁੱਟਿਆ ਤੇਜ਼ਾਬ - acid attacked on woman

Acid Attack In Bathinda: ਬਠਿੰਡਾ ਦੇ ਕਸਬਾ ਨਥਾਣਾ 'ਚ ਮੋਟਰਸਾਈਕਲ ਸਵਾਰਾਂ ਵਲੋਂ ਮਹਿਲਾ 'ਤੇ ਤੇਜ਼ਾਬ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ ਤੇ ਉਥੇ ਹੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

Acid Attack In Bathinda
ਔਰਤ ਉੱਤੇ ਸੁੱਟਿਆ ਤੇਜ਼ਾਬ (ETV BHARAT)

By ETV Bharat Punjabi Team

Published : Jul 17, 2024, 10:40 AM IST

ਔਰਤ ਉੱਤੇ ਸੁੱਟਿਆ ਤੇਜ਼ਾਬ (ETV BHARAT)

ਬਠਿੰਡਾ:ਜ਼ਿਲ੍ਹਾ ਬਠਿੰਡਾ ਦੇ ਕਸਬਾ ਨਥਾਣਾ ਵਿਖੇ ਇੱਕ ਔਰਤ 'ਤੇ ਤੇਜ਼ਾਬੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਥਾਣਾ ਵਿਖੇ ਹਸਪਤਾਲ ਵਿੱਚ ਇਲਾਜ ਅਧੀਨ ਨਥਾਣਾ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਇੱਕ ਬੋਰ ਕਰਨ ਵਾਲਾ ਵਿਅਕਤੀ ਉਨਾਂ ਦੇ ਗੁਆਂਢ ਵਿੱਚ ਬੋਰ ਕਰ ਰਿਹਾ ਸੀ ਅਤੇ ਉਹ ਵਿਅਕਤੀ ਉਨ੍ਹਾਂ ਪਾਸੋਂ ਪਾਣੀ ਆਦਿ ਦੀ ਸਹੂਲਤ ਲੈ ਲੈਂਦਾ ਸੀ ।

ਮਹਿਲਾ 'ਤੇ ਤੇਜ਼ਾਬ ਨਾਲ ਹਮਲਾ:ਪੀੜਤਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹ ਵਿਅਕਤੀ ਕੁਝ ਅਣਜਾਣੇ ਕਾਰਨਾਂ ਕਰਕੇ ਉਸ ਉੱਤੇ ਤੇਜ਼ਾਬ ਪਾਉਣ ਦੀਆਂ ਧਮਕੀਆਂ ਦੇਣ ਲੱਗਿਆਂ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਉੱਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਉਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ: ਉਧਰ ਇਸ ਘਟਨਾ ਦਾ ਪਤਾ ਚੱਲਦੇ ਹੀ ਬਠਿੰਡਾ ਤੋਂ ਸੀਨੀਅਰ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਲਈ ਹਸਪਤਾਲ ਨਥਾਣਾ ਪਹੁੰਚੇ। ਇਸ ਮੌਕੇ ਡੀਐਸਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details