ਅੰਮ੍ਰਿਤਸਰ:ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਭਗਵਾਂ ਰੇਲਵੇ ਫਾਟਕ ਦੇ ਨਜ਼ਦੀਕ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਰਦਨਾਕ ਸੜਕ ਹਾਦਸੇ 'ਚ ਮਾਂ ਪੁੱਤ ਦੀ ਮੌਤ, ਪੋਤਾ ਗੰਭੀਰ ਜ਼ਖਮੀ - road accident at Amritsar - ROAD ACCIDENT AT AMRITSAR
Mother and son died road accident: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਭਗਵਾਂ ਰੇਲਵੇ ਫਾਟਕ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਿੱਚ ਮਾਂ ਪੁੱਤ ਦੀ ਮੌਤ ਹੋ ਗਈ ਹੈ ਅਤੇ ਪੋਤਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ।
![ਦਰਦਨਾਕ ਸੜਕ ਹਾਦਸੇ 'ਚ ਮਾਂ ਪੁੱਤ ਦੀ ਮੌਤ, ਪੋਤਾ ਗੰਭੀਰ ਜ਼ਖਮੀ - road accident at Amritsar ROAD ACCIDENT in AMRITSAR](https://etvbharatimages.akamaized.net/etvbharat/prod-images/03-09-2024/1200-675-22369472-thumbnail-16x9-pp.jpg)
Published : Sep 3, 2024, 10:44 PM IST
ਪੁਲਿਸ ਅਧਿਕਾਰੀ ਏਐਸਆਈ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਗੰਭੀਰ ਹਾਦਸਾ ਵਾਪਰਿਆ ਹੈ, ਜਿਸ ਵਿੱਚ ਬਾਈਕ ਸਵਾਰ ਰਮਨ ਕੁਮਾਰ ਕਰੀਬ 24 ਸਾਲ ਅਤੇ ਮਾਤਾ ਸੁਮਿਤਰਾ ਕਰੀਬ 55 ਸਾਲ ਦੀ ਮੌਤ ਹੋ ਗਈ ਹੈ, ਜਦਕਿ ਪੋਤਾ ਲਖਣ ਇਸ ਹਾਦਸੇ ਦੌਰਾਨ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ ਹੈ। ਜਿਨਾਂ ਨੂੰ ਇਲਾਜ ਦੇ ਲਈ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਣ ਉੱਤੇ ਮੌਕੇ ਉੱਤੇ ਪੁੱਜੇ ਹਾਦਸਾ ਗ੍ਰਸਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਕਿਤੋਂ ਸੂਚਨਾ ਮਿਲੀ ਸੀ ਕਿ ਫਾਟਕ ਨੇੜੇ ਇੱਕ ਹਾਦਸਾ ਵਾਪਰਿਆ ਹੈ, ਜਦ ਕਿ ਉਹਨਾਂ ਨੇ ਆ ਕੇ ਦੇਖਿਆ ਤਾਂ ਇਹ ਉਹਨਾਂ ਦੇ ਰਿਸ਼ਤੇਦਾਰ ਹਨ। ਉਹਨਾਂ ਕਿਹਾ ਕਿ ਇਸ ਹਾਦਸੇ ਦੇ ਜਿੰਮੇਵਾਰ ਵਿਅਕਤੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।