ਪੰਜਾਬ

punjab

ETV Bharat / state

ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਗੋਗੀ ਨੇ ਕਹੀ ਵੱਡੀ ਗੱਲ, 'ਫੈਕਟਰੀਆਂ ਦੇ ਮਾਲਕ ਬੁੱਢੇ ਨਾਲੇ ਦਾ ਪਾਣੀ ਪੀ ਕੇ ਦਿਖਾਉਣ'... - PROBLEM OF BUDHE NALE

ਲੁਧਿਆਣਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਗੁਰਪ੍ਰੀਤ ਗੋਗੀ ਨੇ ਕੈਮੀਕਲ ਪਾਉਣ ਵਾਲੀਆਂ ਫੈਕਟਰੀਆਂ ਦੇ ਮਾਲਕ ਨੂੰ ਚੈਲੰਜ ਕੀਤਾ।

MLA GURPREET GOGI
ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਗੋਗੀ ਨੇ ਕਹੀ ਵੱਡੀ ਗੱਲ (ETV Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : 6 hours ago

ਲੁਧਿਆਣਾ :ਕਾਲੇ ਪਾਣੀ ਦੇ ਮੋਰਚਿਆਂ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਚੈਲੰਜ ਕੀਤਾ ਗਿਆ ਹੈ ਕਿ ਜਿੰਨੇ ਵੀ ਬੁੱਢੇ ਨਾਲੇ ਦੇ ਵਿੱਚ ਕੈਮੀਕਲ ਪਾਉਣ ਵਾਲੀਆਂ ਫੈਕਟਰੀਆਂ ਦੇ ਮਾਲਕ ਹਨ। ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਇੱਕ ਮਹੀਨੇ ਤੱਕ ਬੁੱਢੇ ਨਾਲੇ ਦਾ ਪਾਣੀ ਪੀ ਕੇ ਦਿਖਾਉਣ। ਜੇਕਰ ਉਹ ਅਜਿਹਾ ਕਰਨਗੇ ਤਾਂ ਉਹ ਉਨ੍ਹਾਂ ਦੇ ਪੈਰੀਂ ਪੈ ਜਾਣਗੇ।

ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਗੋਗੀ ਨੇ ਕਹੀ ਵੱਡੀ ਗੱਲ (ETV Bharat (ਲੁਧਿਆਣਾ, ਪੱਤਰਕਾਰ))

ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ

ਬੁੱਢੇ ਨਾਲੇ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਨੂੰ ਤੋੜਨ ਵਾਲੇ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੁੱਢੇ ਨਾਲੇ ਦਾ ਹੱਲ 100 ਫੀਸਦੀ ਹੋਵੇਗਾ, ਇਸ ਸਬੰਧੀ ਉਹ ਵਚਨਬੱਧ ਹਨ। ਗੋਗੀ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀ ਗੱਲ ਸੁਣੀ ਗਈ ਹੈ ਅਤੇ ਹੁਣ ਵੀ ਸੁਣੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 21 ਦਸੰਬਰ ਤੋਂ ਬਾਅਦ ਜਦੋਂ ਚੋਣਾਂ ਹੋ ਜਾਣਗੀਆਂ ਤਾਂ ਉਹ ਖੁਦ ਜਾਣਗੇ ਅਤੇ ਬੁੱਢੇ ਨਾਲੇ ਦਾ ਪਾਣੀ ਪੀਣਗੇ। ਉਹ ਆਪਣੇ ਨਾਲ ਕੌਂਸਲਰ ਅਤੇ ਕਾਰੋਬਾਰੀਆਂ ਨੂੰ ਵੀ ਨਾਲ ਲੈ ਕੇ ਜਾਣਗੇ। ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।


ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਗੋਗੀ

ਗੁਰਪ੍ਰੀਤ ਗੋਗੀ ਅੱਜ ਲੁਧਿਆਣਾ ਦੇ ਵਾਰਡ ਨੰਬਰ 59 ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇੱਥੋਂ ਦੇ ਉਮੀਦਵਾਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਨ ਜੋ ਕਿ ਚੰਗੇ ਪਰਿਵਾਰ ਤੋਂ ਸਬੰਧਿਤ ਹਨ। ਉਨ੍ਹਾਂ ਕਿਹਾ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਜੋ ਕੰਮ ਕੀਤੇ ਹਨ। ਉਨ੍ਹਾਂ ਦੇ ਆਧਾਰ 'ਤੇ ਹੀ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵੀ ਇਹ ਗੱਲ ਪਤਾ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਜਿੰਨੇ ਕੰਮ ਹੋਏ ਹਨ ਉਹ ਹੁਣ ਤੱਕ ਨਹੀਂ ਹੋਏ । ਉਨ੍ਹਾਂ ਕਿਹਾ ਕਿ ਹਰ ਵਾਰਡ ਦੇ ਕੰਮ ਉਨ੍ਹਾਂ ਨੇ ਖੁਦ ਕਰਵਾਏ ਹਨ।

ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਵੱਲੋਂ ਵੱਡਾ ਐਲਾਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦੇ ਹੋਏ ਵੱਡਾ ਐਲਾਨ ਕੀਤਾ ਗਿਆ ਹੈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਵੀ ਆਗੂ ਸ਼ਾਮਿਲ ਰਹੇ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵੱਡਾ ਕਾਫਲਾ ਤਿਆਰ ਕੀਤਾ ਜਾਵੇਗਾ। ਜੋ ਸਰਕਾਰ ਦੇ ਖਿਲਾਫ ਆਰ-ਪਾਰ ਦੀ ਜੰਗ ਸ਼ੁਰੂ ਕਰੇਗਾ।

ABOUT THE AUTHOR

...view details