ਪੰਜਾਬ

punjab

ETV Bharat / state

ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਧਾਇਕ ਗੋਲਡੀ ਕੰਬੋਜ, ਬਾਲ ਬਾਲ ਬਚੀ ਜਾਨ - Goldie Kamboj Accident News

Accident victim Goldie Kamboj: ਬਠਿੰਡਾ ਸ਼੍ਰੀ ਗੰਗਾ ਨਗਰ ਹਾਈਵੇ 'ਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਤੇਜ਼ ਰਫਤਾਰ ਹੋਣ ਕਰਕੇ ਕਾਫਲੇ ਦੀਆਂ ਗੱਡੀਆਂ ਵਿੱਚ ਟੱਕਰ ਹੋ ਗਈ ਅਤੇ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਪੜ੍ਹੋ ਪੂਰੀ ਖਬਰ...

Goldie Kamboj Accident News
ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਧਾਇਕ ਗੋਲਡੀ ਕੰਬੋਜ (ETV Bharat (ਪੱਤਰਕਾਰ , ਬਠਿੰਡਾ))

By ETV Bharat Punjabi Team

Published : Sep 9, 2024, 8:30 AM IST

ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਧਾਇਕ ਗੋਲਡੀ ਕੰਬੋਜ (ETV Bharat (ਪੱਤਰਕਾਰ , ਬਠਿੰਡਾ))

ਬਠਿੰਡਾ:ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਧਾਇਕ ਗੋਲਜੀ ਕੰਬੋਜ ਦੀ ਕਾਰ ਬਠਿੰਡਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਤੇਜ਼ ਰਫਤਾਰ ਇਨੋਵਾ ਕਾਰ ਦੇ ਬੇਕਾਬੂ ਹੋਣ ਕਰਕੇ ਵਾਪਰਿਆ ਹੈ।

ਵਿਧਾਇਕ ਗੋਲਡੀ ਕੰਬੋਜ ਬਾਲ-ਬਾਲ ਜਾਨ ਬਚੀ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਸ੍ਰੀ ਗੰਗਾਨਗਰ ਨੈਸ਼ਨਲ ਹਾਈਵੇ 'ਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਜ਼ਦੀਕ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਗੱਡੀ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਵਿਧਾਇਕ ਗੋਲਡੀ ਕੰਬੋਜ ਬਾਲ-ਬਾਲ ਜਾਨ ਬਚੀ ਅਤੇ ਕਾਫਲੇ ਦੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਟੱਕਰ ਇੰਨੀ ਭਿਆਨਕ ਸੀ ਕਿ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਅੱਗੇ ਚੱਲ ਰਹੇ ਕਾਫਲੇ ਦੀ ਪਾਇਲਟ ਗੱਡੀ ਨਾਲ ਜਾ ਟਕਰਾਈ। ਜਦਕਿ ਟੱਕਰ ਮਾਰਨ ਵਾਲੀ ਇਨੋਵਾ ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ।

ਕਾਫਲੇ ਵਿੱਚ ਚੱਲ ਰਹੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ

ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਜੋ ਕਿ ਮਲੋਟ ਵਿਖੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਲਈ ਆਪਣੇ ਕਾਫਲੇ ਨਾਲ ਜਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੇ ਕਾਫਲੇ ਵਿੱਚ ਰਾਜਸਥਾਨ ਦੀ ਇੱਕ ਗੱਡੀ ਜੋ ਕਿ ਤੇਜ਼ ਰਫਤਾਰ ਆ ਰਹੀ ਸੀ। ਉਸ ਆ ਕੇ ਪਿੱਛੋਂ ਟੱਕਰ ਦਿੱਤੀ। ਇਸ ਚੱਕਰ ਕਾਰਨ ਵਿਧਾਇਕ ਦੇ ਕਾਫਲੇ ਵਿੱਚ ਚੱਲ ਰਹੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਜਦੋਂ ਕਿ ਟੱਕਰ ਮਾਰਨ ਵਾਲੀ ਤੇਜ਼ ਰਫਤਾਰ ਗੱਡੀ ਸੜਕ ਵਿਚਾਲੇ ਬਣੇ ਡਿਵਾਈਡਰ 'ਤੇ ਜਾ ਚੜੀ।

ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ

ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਡਰਾਈਵਰ ਨੇ ਦੱਸਿਆ ਕਿ ਉਹ ਯੂ ਟਰਨ ਲੈ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫਤਾਰ ਇਨੋਵਾ ਗੱਡੀ ਨੇ ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਿਲ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਕਾਫਲੇ ਅੱਗੇ ਚੱਲ ਰਹੀ ਪਾਇਲਟ ਗੱਡੀ ਦੇ ਨਾਲ ਜਾ ਟਕਰਾਈ।

ਪੁਲਿਸ ਨੇ ਸੜਕ 'ਤੇ ਲੱਗੇ ਜਾਮ ਨੂੰ ਖੁਲਵਾਇਆ

ਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਦੀ ਪੈਟਰੋਲਿੰਗ ਪਾਰਟੀ ਮੌਕੇ ਉੱਤੇ ਪਹੁੰਚ ਗਈ ਅਤੇ ਹਾਦਸੇ ਕਾਰਨ ਜੋ ਸੜਕ 'ਤੇ ਲੱਗੇ ਜਾਮ ਲੱਗਿਆ ਸੀ ਉਸਨੂੰ ਖੁਲਵਾਇਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਠੀਕ-ਠਾਕ ਹਨ ਅਤੇ ਉਹ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਅੱਗੇ ਚਲੇ ਗਏ ਹਨ।

ABOUT THE AUTHOR

...view details