ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਪਣੀ ਆਸਥਾ ਦੇ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦੇ ਹਨ। ਲੇਕਿਨ ਪਿਛਲੇ ਕੁਝ ਸਮੇਂ ਤੋਂ ਦਰਬਾਰ ਸਾਹਿਬ ਦੇ ਨਜ਼ਦੀਕ ਇਲਾਕੇ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਗਈਆਂ ਹਨ। ਤਾਜ਼ਾ ਮਾਮਲਾ 13 ਜੁਲਾਈ ਦੀ ਰਾਤ ਨੂੰ ਸਾਹਮਣੇ ਆਇਆ, ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਸਾਮ ਤੋਂ ਇੱਕ ਪਰਿਵਾਰ ਮੱਥਾ ਟੇਕਣ ਪਹੁੰਚਿਆ ਸੀ। ਇਸ ਦੌਰਾਨ ਪਰਿਵਾਰ ਨੂੰ ਗੁਰੂ ਘਰ ਚੋਂ ਵਾਪਿਸ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੋਲ ਦੀ ਨੋਕ 'ਤੇ ਉਹਨਾਂ ਤੋਂ ਲੁੱਟ ਕੀਤੀ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਅਸਾਮ ਦੇ ਪਰਿਵਾਰ ਤੋਂ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ - Amritsar loot on gun point
ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਅਸਾਮ ਦੇ ਰਹਿਣ ਵਾਲੇ ਪਰਿਵਾਰ ਨੂੰ ਗੁਰੂ ਨਗਰੀ ਵਿੱਚ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਮੋਬਾਈਲ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਸੀਸੀਟੀਵੀ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਬੰਦੂਕ ਦੀ ਨੋਕ 'ਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ।
Published : Jul 14, 2024, 2:05 PM IST
ਬੰਦੂਕ ਦੀ ਨੋਕ 'ਤੇ ਲੁੱਟ :ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਸ਼ਰਧਾਲੂ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਹੋਟਲ ਵਿੱਚ ਜਾ ਰਹੇ ਸਨ ਤਾਂ ਇਸ ਦੌਰਾਨ ਰਸਤੇ ਦੇ ਵਿੱਚ ਦੋ ਲੁਟੇਰਿਆਂ ਵੱਲੋਂ ਉਹਨਾਂ ਨੂੰ ਪਿਸਤੋਲ ਦੀ ਨੋਕ 'ਤੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਤੇ ਸ਼ਰਧਾਲੂ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਨੇ ਉਸਦੀ ਮੰਮੀ ਦੀ ਗੱਲ ਦੀ ਸੋਨੇ ਦੀ ਚੈਨ ਖੋਹ ਲਈ ਅਤੇ ਉਸਦੇ ਕੋਲੋਂ ਕੈਸ਼ ਪੈਸੇ ਵੀ ਖੋਹ ਲਏ। ਇਸ ਦੋਰਾਨ ਅਜੇ ਲੁੱਟ ਲਈ ਧਮਕਾਅ ਰਹੇ ਸਨ ਕਿ ਅਚਾਨਕ ਹੀ ਨਜ਼ਦੀਕ ਲੱਗਾ ਸੀਸੀਟੀਵੀ ਕੈਮਰਾ ਦੇਖ ਕੇ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਸਨ ਤੇ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਸੀ, ਲੇਕਿਨ ਲੁਟੇਰਿਆਂ ਵੱਲੋਂ ਕੀਤੀ ਲੁੱਟ ਤੋਂ ਬਾਅਦ ਉਹਨਾਂ ਦਾ ਮਨ ਦੁਖੀ ਜਰੂਰ ਹੋਇਆ ਹੈ ਅਤੇ ਹੁਣ ਉਦਾਸ ਮਨ ਦੇ ਨਾਲ ਉਹ ਅਸਾਮ ਵਾਪਸ ਆਪਣੇ ਘਰ ਜਾ ਰਹੇ ਹਨ। ਲੇਕਿਨ ਉਹ ਭਵਿੱਖ ਵੀ ਦਰਬਾਰ ਸਾਹਿਬ ਜਰੂਰ ਆਉਣਗੇ। ਉਹਨਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ।
ਸਵਾਲਾਂ ਤੋਂ ਭਜੀ ਪੁਲਿਸ:ਇਸ ਬਾਰੇ 'ਚ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਵੀ ਮੀਡੀਆ ਤੋਂ ਆਪਣਾ ਖਹਿੜਾ ਛਡਾਉਂਦੇ ਹੋਏ ਨਜ਼ਰ ਆਏ ਤੇ ਮੀਡੀਆ ਨੂੰ ਇੱਕੋ ਹੀ ਰਟਿਆ ਰਟਾਇਆ ਜਵਾਬ ਦਿੰਦੇ ਵੀ ਦਿਖਾਈ ਦਿੱਤੇ ਕਿ ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਵੇਗੀ।
- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ SGPC ਨੂੰ ਆਦੇਸ਼- ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਇੰਨ੍ਹਾਂ ਦੀਆਂ ਤਸਵੀਰਾਂ - Jathedar orders SGPC
- ਦਰਦਨਾਕ ਹਾਦਸਾ: ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਕੇ 'ਤੇ ਮੌਤ - Death With Sky Lightning
- ਕੇਂਦਰ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਤੋਂ MSMI ਨੂੰ ਵਿਸ਼ੇਸ਼ ਉਮੀਦਾਂ, ਕਾਰੋਬਾਰੀਆਂ ਨੇ ਕੀਤੀ ਸਰਕਾਰ ਤੋਂ ਇਹ ਮੰਗ - MSMI expectations from budget
ਲਗਾਤਾਰ ਵਧ ਰਹੇ ਅਪਰਾਧ ਚਿੰਤਾਜਨਕ :ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਇੱਕ ਈਰਖਾ ਚਾਲਕ ਵੱਲੋਂ ਇਸੇ ਤਰੀਕੇ ਹੀ ਦੂਸਰੇ ਸੂਬੇ ਤੋਂ ਆਏ ਸ਼ਰਧਾਲੂਆਂ ਨੂੰ ਸੁਨਸਾਨ ਰਸਤੇ ਤੇ ਲਿਜਾ ਕੇ ਉਹਨਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਵੇਲੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਤੋਂ ਛੇ ਦਿਨਾਂ ਦੇ ਵਿੱਚ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਤੇ ਲੁੱਟਿਆ ਹੋਇਆ ਸਮਾਨ ਵੀ ਸ਼ਰਧਾਲੂਆਂ ਨੂੰ ਵਾਪਸ ਦਵਾਇਆ ਸੀ । ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਕਿੰਨੀ ਚੁਸਤੀ ਦਿਖਾਉਂਦੀ ਹੈ ਤੇ ਪਿਸਤੋਲ ਦੀ ਨੋਕ 'ਤੇ ਲੁੱਟ ਕਰਨ ਵਾਲੇ ਇਹਨਾਂ ਦੋਨਾਂ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ।