ਸੰਗਰੂਰ: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਕਮਰ ਕਾਸ ਲਈ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ 13 ਵਿੱਚੋਂ ਆਮ ਆਦਮੀ ਪਾਰਟੀ ਨੇ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੱਠ ਉਮੀਦਵਾਰਾਂ ਵਿੱਚੋਂ ਪੰਜ ਕੈਬਿਨੇਟ ਮੰਤਰੀਆਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਨਾਂ ਵਿੱਚੋਂ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਪੰਜਾਬ ਦੇ ਮੌਜੂਦਾ ਖੇਡ ਮੰਤਰੀ ਹਨ। ਉਹਨਾਂ ਨੂੰ ਸੰਗਰੂਰ ਲੋਕ ਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰੀ ਮੀਤ ਹੇਅਰ ਆਪਣੇ ਹਲਕਾ ਸੰਗਰੂਰ ਦੇ ਵਿੱਚ ਪਹੁੰਚੇ। ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮੀਤ ਹੇਅਰ ਦਾ ਭਰਵਾਂ ਸਵਾਗਤ ਕੀਤਾ ਗਿਆ।
ਚੋਣ ਪ੍ਰਚਾਰ ਲਈ ਮੈਦਾਨ 'ਚ ਉਤਰੇ ਉਮੀਦਵਾਰ, ਆਪ ਆਗੂ ਨੇ ਕਿਹਾ- ਸਾਡੇ ਕੀਤੇ ਵਿਕਾਸ ਦੇ ਕੰਮਾਂ ’ਤੇ ਲੋਕ ਲਗਾਉਣਗੇ ਮੁਹਰ
ਲੋਕ ਸਭਾ ਹਲਕਾ ਸੰਗਰੂਰ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਸਣੇ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ। ਇਸ ਮੌਕੇ ਮੰਤਰੀ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੇ ਨਾਮ ’ਤੇ 13 ਦੇ 13 ਸੀਟਾਂ ਜਿੱਤਾਂਗੇ।
Published : Mar 18, 2024, 8:59 AM IST
13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਾਂਗੇ: ਇਸ ਮੌਕੇ ਮੀਤ ਹੇਅਰ ਦੇ ਨਾਲ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੀ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਫੁੱਲਾਂ ਦੇ ਨਾਲ ਮੀਤ ਹੇਅਰ ਦਾ ਸਵਾਗਤ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਗੁਰਮੀਤ ਸਿੰਘ ਮੀਤ ਹੇਰ ਨੇ ਕਿਹਾ ਕਿ ਮੇਰੇ ਵੱਲੋਂ ਤਾਂ ਸਿਰਫ ਇੱਕ ਸਿੰਪਲ ਸੱਦਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ 13 ਦੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਾਂਗੇ। ਇਸ ਮੋਕੇ ਉਹਨਾ ਕਿਹਾ ਕਿ ਰੈਲੀ 'ਚ ਆਏ 0ਇਹਨਾਂ ਵਰਕਰਾਂ ਵੱਲੋਂ ਇਸ ਨੂੰ ਇੱਕ ਰੋਡ ਸ਼ੋਅ ਦਾ ਰੂਪ ਦੇ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋ ਕੇ ਹੌਂਸਲਾ ਵਧਾਉਂਦੇ ਹਨ। ਮੀਤ ਹੇਅਰ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਸਾਲ ਵਿੱਚ ਕੰਮ ਕੀਤੇ ਗਏ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਦੇ ਹਰ ਵੋਟਰ ਦੇ ਕੋਲ ਜਾਵਾਂਗੇ। ਕਿਉਂਕਿ ਅਸੀਂ ਚੋਣਾਂ ਸਮੇਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ। ਉਹਨਾਂ ਵਾਅਦਿਆਂ ਉੱਤੇ ਅਸੀਂ ਖਰੇ ਉਤਰੇ ਹਾਂ। ਜਿਸ ਕਰਕੇ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਦੁਬਾਰਾ ਵੋਟ ਮੰਗਣ ਦੇ ਲਈ ਜਾਵਾਂਗੇ।
- ਸਿੱਧੂ ਮੂਸੇਵਾਲਾ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਮਾਂ ਚਰਨ ਕੌਰ ਨੇ ਦਿੱਤਾ ਪੁੱਤਰ ਨੂੰ ਜਨਮ, ਦੇਖੋ ਵੀਡੀਓ
- ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 'ਆਪ' ਦਾ ਪਹਿਲਾ ਵਾਅਦਾ ਕਿਹਾ- ਫਤਿਹਗੜ੍ਹ ਸਾਹਿਬ 'ਚ ਪੀਜੀਆਈ ਵਰਗਾ ਵੱਡਾ ਹਸਪਤਾਲ ਲਿਆਵਾਂਗੇ
- ਕਰਮਜੀਤ ਅਨਮੋਲ ਨੇ ਮੋਗਾ ਤੋਂ ਸ਼ੁਰੂ ਕੀਤੀ ਚੌਣ ਮੁਹਿੰਮ, ਕਿਹਾ 'ਲੋਕ ਮੌਕਾ ਦੇਣ ਤਾਂ ਆਸਾਂ ਉਮੀਦਾ 'ਤੇ ਉਤਰਾਂਗਾ ਖਰਾ'
ਲੋਕ ਲਗਾਉਣਗੇ ਵਿਕਾਸ ਕਾਰਜਾਂ 'ਤੇ ਮੁਹਰ : ਇਸ ਮੌਕੇ ਮੀਤ ਹੇਅਰ ਨੇ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਵਾਦ ਕੀਤਾ ਕਿ ਉਹਨਾਂ ਨੇ ਮੈਨੂੰ ਇਹ ਟਿਕਟ ਦਿੱਤੀ ਹੈ।ਉਹਨਾ ਕਿਹਾ ਕਿ ਤੀਜੀ ਵਾਰ ਟਿਕਟ ਮਿਲਣ ਦੀ ਖੁਸ਼ੀ ਹੈ ਅਤੇ ਆਉਣ ਵਾਲੇ ਸਮੇਂ 'ਚ ਜਿੱਤ ਹਾਸਿਲ ਕਰਕੇ ਲੋਕਾਂ ਦੀ ਝੋਲੀ ਪਾਵਾਂਗੇ ਅਤੇ ਲੋਕਾਂ ਦੇ ਵਿਕਾਸ ਕਾਰਜ ਕਰਾਂਗੇ। ਉਹਨਾਂ ਕਿਹਾ ਕਿ ਆਪ ਨੇ ਹੋਰਨਾਂ ਪਾਰਟੀਆਂ ਦੇ ਕਾਰਜ ਕਾਲ ਦੇ ਮੁਕਾਬਲੇ ਸਭ ਤੋਂ ਘਟ ਸਮੇਂ 'ਚ ਜੋ ਵਿਕਾਸ ਕੀਤਾ ਹੈ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੈ। ਲੋਕ ਵੋਟ ਦੇਕੇ ਉਹਨਾਂ ਕੰਮਾਂ 'ਤੇ ਮੁਹਰ ਲਗਾਉਣਗੇ।