ਪੰਜਾਬ

punjab

ETV Bharat / state

ਮੰਤਰੀ ਧਾਲੀਵਾਲ ਦੀ ਅਹਿਮ ਪ੍ਰੈੱਸ ਕਾਨਫਰੰਸ, ਭਾਜਪਾ ਉਮੀਦਵਾਰ ਨੂੰ ਲਿਆ ਨਿਸ਼ਾਨੇ ਉੱਪਰ, ਕਹੀਆਂ ਇਹ ਵੱਡੀਆਂ ਗੱਲਾਂ... - Kuldeep Singh Dhaliwal - KULDEEP SINGH DHALIWAL

Cabinet Minister Kuldeep Singh Dhaliwal Press Conference: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਪ੍ਰੈੱਸ ਕਾਨਫਰੰਸ 'ਚ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ ਨੂੰ ਕੁਝ ਦੇਣ ਆਏ ਹਨ ਜਾਂ ਪੰਜਾਬ ਨੂੰ ਲੁੱਟਣ ਆਏ ਹਨ।

ਮੰਤਰੀ ਧਾਲੀਵਾਲ ਦੀ ਅਹਿਮ ਪ੍ਰੈੱਸ ਕਾਨਫਰੰਸ
Minister Dhaliwal important press conference

By ETV Bharat Punjabi Team

Published : Apr 10, 2024, 9:47 PM IST

Minister Dhaliwal important press conference

ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ 'ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਪ੍ਰੈੱਸ ਕਾਨਫਰੰਸ 'ਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 'ਤੇ ਜ਼ੁਬਾਨੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੂੰ ਜੋ Y+ ਸੁਰੱਖਿਆ ਮਿਲ ਰਹੀ ਹੈ, ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੱਸਣ ਕਿ ਉਹ ਪੰਜਾਬ ਨੂੰ ਕੁਝ ਦੇਣ ਆਏ ਹਨ ਜਾਂ ਪੰਜਾਬ ਨੂੰ ਲੁੱਟਣ ਆਏ ਹਨ।

ਉਹ ਲੋਕਾਂ ਵਿੱਚ ਵੋਟਾਂ ਮੰਗਣ ਲਈ ਕਿਵੇਂ ਜਾਣਗੇ ਕਿਉਂਕਿ ਕਿਸਾਨਾਂ ਵਿੱਚ ਤਰਨਜੀਤ ਸਿੰਘ ਪ੍ਰਤੀ ਭਾਰੀ ਗੁੱਸਾ ਹੈ, ਸੰਧੂ ਨੂੰ ਇਸ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਮਝ ਨਹੀਂ ਆ ਰਹੀ ਉਹ ਆਪਣੇ ਉਮੀਦਵਾਰਾਂ ਨੂੰ Y+ ਸੁਰੱਖਿਆ ਦੇ ਕੇ ਵੋਟਾਂ ਮੰਗਣ ਭੇਜ ਰਹੇ ਹਨ, ਉਹ ਵੋਟਾਂ ਮੰਗ ਰਹੇ ਹਨ ਜਾਂ ਦਹਿਸ਼ਤ ਫੈਲਾ ਰਹੇ ਹਨ, ਇਹ ਸਮਝ ਤੋਂ ਬਾਹਰ ਹੈ। ਉਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਖੁਦ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਹੈ ਅਤੇ ਤੇਜਾ ਸਿੰਘ ਸਮੁੰਦਰੀ ਖੁਦ ਅੰਗਰੇਜ਼ਾਂ ਨਾਲ ਅਤੇ ਦਿੱਲੀ ਦੇ ਹਾਕਮਾਂ ਨਾਲ ਲੜਾਈ ਲੜਦੇ ਰਹੇ ਅਤੇ ਉਹਨਾਂ ਦਾ ਪੋਤਾ ਖੁਦ ਦਿੱਲੀ ਦੀ ਝੋਲੀ ਵਿੱਚ ਜਾ ਕੇ ਬੈਠ ਗਿਆ ਹੈ, ਜਿਸ ਦੀ ਅਸੀਂ ਨਿਖੇਦੀ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਹੈ, ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਲਦ ਹੀ ਸਿਹਤਯਾਬ ਹੋਣ ਕਿਉਂਕਿ ਇਨ੍ਹੀਂ ਕੂ ਗਰਮੀ ਝੱਲਣਾ ਵੱਡੇ ਘਰਾਂ ਦੇ ਮੁੰਡਿਆਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਦੀ ਵੀ ਪਹਿਲਾਂ ਵੀਡੀਓ ਆ ਚੁੱਕੀ ਹੈ ਤੇ ਹੁਣ ਉਹਨਾਂ ਦੇ ਪੁੱਤਰ ਦੀ ਵੀਡੀਓ ਆਈ ਹੈ ਅਤੇ ਅਜਿਹੇ ਲੋਕ ਪੰਜਾਬ ਨੂੰ ਕੀ ਸੇਧ ਦੇਣਗੇ, ਇਹ ਵੀਡੀਓ ਤੋਂ ਹੀ ਪਤਾ ਲੱਗ ਸਕਦਾ ਹੈ।

ABOUT THE AUTHOR

...view details