ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕੀਤੀ ਸਿਆਸੀ ਸਟੇਜ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ: ਮੇਲਾਰੱਖੜ ਪੁੰਨਿਆ ਮੌਕੇ ਜਿੱਥੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਿਆਸੀ ਸਟੇਜਾਂ ਲਗਾਈਆਂ ਗਈਆਂ ਹਨ। ਉੱਥੇ ਹੀ ਅੱਜ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਅਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਸਿਆਸੀ ਪੰਥਕ ਸਟੇਜ ਬਾਬਾ ਬਕਾਲਾ ਸਾਹਿਬ ਵਿਖੇ ਲਗਾਈ ਗਈ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਪੰਥਕ ਸਖਸ਼ੀਅਤਾਂ ਇਸ ਰਾਜਨੀਤਿਕ ਇਕੱਠ ਦੇ ਵਿੱਚ ਪਹੁੰਚੀਆਂ ਹਨ।
ਕੇਂਦਰ ਸਰਕਾਰ ਨੂੰ 20 ਅਕਤੂਬਰ ਤੱਕ ਦਾ ਸਮਾਂ ਦਿੱਤਾ:ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਅੱਜ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਿਆਸੀ ਸਟੇਜ ਲਗਾਈ ਗਈ ਹੈ। ਇਸ ਵਿੱਚ ਕਈ ਅਹਿਮ ਮਤੇ ਵੀ ਪਾਏ ਗਏ ਹਨ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਨੂੰ 20 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ 20 ਅਕਤੂਬਰ ਤੱਕ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਰਿਹਾਨ ਨਾ ਕੀਤਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਵੱਡਾ ਸੰਘਰਸ਼ ਵਿੱਡਿਆ ਜਾਵੇਗਾ।
ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਅੰਮ੍ਰਿਤਪਾਲ ਸਿੰਘ ਬਾਹਰ ਆਵੇ ਅਤੇ ਉਹ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਮੁੱਦੇ ਜੋਰਾਂ ਸ਼ੋਰਾਂ ਨਾਲ ਉਠਾਏ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਵਧ ਚੜ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਅੱਜ ਦੇ ਅੱਗੇ ਬੋਲਦੇ ਹੋ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋਣੀਆਂ ਹਨ। ਉਸ ਦੀ ਅਜੇ ਤਰੀਕ ਅਨਾਉਂਸ ਨਹੀਂ ਕੀਤੀ ਗਈ ਜਦੋਂ ਉਸਦੀ ਤਰੀਖ ਅਨਾਊਂਸ ਕੀਤੀ ਜਾਵੇਗੀ। ਉਦੋਂ ਹੀ ਅਸੀਂ ਉਮੀਦਵਾਰ ਲੜਾਣੇ ਹਨ ਜਾਂ ਨਹੀਂ ਉਸਦਾ ਐਲਾਨ ਕਰਾਂਗੇ।
ਬਹਿਬਲ ਕਲਾਂ ਗੋਲੀ ਕਾਂਡ:ਇੱਥੇ ਦੱਸਣ ਯੋਗ ਹੈ ਕੀ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਇਸ ਸਿਆਸੀ ਕਾਨਫਰੰਸ ਦੇ ਵਿੱਚ ਬੈਬਲ ਕਲਾਂ ਗੋਲੀ ਕਾਂਡ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨਾ ਹੈ। ਕਈ ਹੋਰ ਲਾਨਤਾਂ ਨੂੰ ਖਤਮ ਕਰਨਾ ਹੈ ਪਰ ਸਭ ਤੋਂ ਵੱਡਾ ਮੁੱਦਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇਸ ਪੰਥਕ ਇਕੱਠ ਵਿੱਚ ਚੁੱਕਿਆ ਗਿਆ। ਜਿਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲੈਣ ਦੀ ਗੱਲ ਇਸ ਪੰਥਕ ਘੱਟ ਵਿੱਚ ਕੀਤੀ ਗਈ।
ਪੰਥਕ ਇਕੱਠ ਵਿੱਚ ਅਵਾਜ ਚੁੱਕੀ : ਹੁਣ ਵੇਖਣਾ ਹੋਵੇਗਾ ਕਿ ਇਸ ਪੰਥਕ ਕੱਟ ਵਿੱਚ ਪਾਸ ਕੀਤੇ ਗਏ ਮਤਿਆਂ ਦੇ ਵਿੱਚ ਲੋਕ ਕਿੰਨੇ ਕੁ ਸਹਿਮਤ ਹੁੰਦੇ ਹਨ ਅਤੇ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਲੋਕ ਕਿੰਨਾ ਕੁ ਇੱਕ ਵਾਰ ਫਿਰ ਤੋਂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦਾ ਸਾਥੀਆਂ ਨੂੰ ਮਾਣ ਦਿੰਦੇ ਹਨ ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਚੋਣਾਂ ਨੂੰ ਲੈ ਕੇ ਵੱਧ ਚੜ ਕੇ ਇਸ ਪੰਥਕ ਇਕੱਠ ਵਿੱਚ ਅਵਾਜ ਚੁੱਕੀ ਗਈ ਹੈ।