ਪੰਜਾਬ

punjab

ETV Bharat / state

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜੇ ਦੀ ਹੋਈ ਸ਼ੁਰੂਆਤ, ਅਰੰਭਤਾ ਮੌਕੇ ਕੀਤੀ ਗਈ ਅਰਦਾਸ - PARIVAR VICHHODA SAHIB

ਰੋਪੜ ਵਿਖੇ ਸਥਿਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਮਹਾਨ ਸ਼ਹੀਦੀ ਪੰਦਰਵਾੜੇ ਦੀ ਹੋਈ ਸ਼ੁਰੂਆਤ ਅਰਦਾਸ ਦੇ ਨਾਲ ਕੀਤੀ ਗਈ ਹੈ।

PARIVAR VICHHODA SAHIB
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜੇ ਦੀ ਹੋਈ ਸ਼ੁਰੂਆਤ (ETV BHARAT PUNJAB (ਪੱਤਰਕਾਰ,ਰੋਪੜ))

By ETV Bharat Punjabi Team

Published : 8 hours ago

ਰੋਪੜ: ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋਈ। ਇਸ ਮੌਕੇ ਪਰਿਵਾਰ ਵਿਛੋੜਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਵੱਲੋਂ ਸ਼ਹੀਦੀ ਜੋੜ ਮੇਲ ਦੀ ਅਰੰਭਤਾ ਮੌਕੇ ਅਰਦਾਸ ਕੀਤੀ ਗਈ। ਇਸ ਮੌਕੇ ਹੈਡ ਗ੍ਰੰਥੀ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਰਹੇ ਹਨ ਅਤੇ ਇਹ 15 ਦਿਨ ਲਗਾਤਾਰ ਚੱਲਣਗੇ।

ਅਰੰਭਤਾ ਮੌਕੇ ਕੀਤੀ ਗਈ ਅਰਦਾਸ (ETV BHARAT PUNJAB (ਪੱਤਰਕਾਰ,ਰੋਪੜ))

ਸੰਗਤ ਨੂੰ ਪੰਦਰਵਾੜੇ ਮੌਕੇ ਖ਼ਾਸ ਅਪੀਲ

ਅੱਜ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਅਤੇ ਸਮਾਪਤੀ ਉਪਰੰਤ ਸ਼ਹੀਦੀ ਸਭਾ ਅੱਗੇ ਵੱਧ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਉਹ ਆਪਣੇ ਖੁਸ਼ੀ ਦੇ ਕਾਰਜ ਇਹਨਾਂ 15 ਦਿਨਾਂ ਤੋਂ ਬਾਅਦ ਹੀ ਕਰਨ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸੀ। ਉਨ੍ਹਾਂ ਸੰਗਤਾਂ ਨੂੰ ਇਹਨਾਂ ਸ਼ਹੀਦੀ ਜੋੜ ਮੇਲ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਆਖਿਆ, ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਕੀਰਤਨੀ ਜਥੇ ਅਤੇ ਢਾਡੀ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ।




ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਇੱਕ ਅਹਿਮ ਸਥਾਨ ਹੈ, ਇਸ ਜਗ੍ਹਾ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਣ ਤੋਂ ਬਾਅਦ ਚਲਦਾ ਹੈ ਤਾਂ ਉਹਨਾਂ ਦਾ ਪਿੱਛਾ ਮੁਗਲ ਫੌਜ ਵੱਲੋਂ ਕੀਤਾ ਜਾਂਦਾ ਹੈ ਅਤੇ ਲਗਾਤਾਰ ਗੁਰੂ ਸਾਹਿਬ ਦੇ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਨਾਲ ਜੋ ਸਿੰਘ ਹੁੰਦੇ ਹਨ, ਮੁਗਲ ਅਤੇ ਪਹਾੜੀ ਰਾਜਿਆਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ।

ਲਾਸਾਨੀ ਸ਼ਹਾਦਤਾਂ ਨੇ ਸਿਰਜਿਆ ਇਤਿਹਾਸ

ਗੁਰੂ ਸਾਹਿਬ ਦਾ ਪਰਿਵਾਰ ਮੁਗਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਕੀਤੇ ਗਏ ਹਮਲੇ ਕਾਰਣ ਸਰਸਾ ਨਦੀ ਦੇ ਕਿਨਾਰੇ ਵਿੱਛੜ ਜਾਂਦਾ ਹੈ ਅਤੇ ਇਹੀ ਉਹ ਅਹਿਮ ਸਥਾਨ ਹੈ ਜਿੱਥੇ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਅਤੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਅਤੇ ਤੀਸਰੇ ਹਿੱਸੇ ਦੇ ਵਿੱਚ ਕੁੱਝ ਸਿੰਘ ਹੁੰਦੇ ਹਨ। ਜਿਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਲਾਸਾਨੀ ਸ਼ਹਾਦਤਾਂ ਹੁੰਦੀਆਂ ਹਨ। ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਮਹਾਨ ਇਤਿਹਾਸ ਸਿਰਜਿਆ ਜਾਂਦਾ ਹੈ।


ABOUT THE AUTHOR

...view details