ਪੰਜਾਬ

punjab

ETV Bharat / state

ਫਿਰੋਜ਼ਪੁਰ ਦੇ ਕਈ ਕਿਸਾਨ ਹੁਣ ਨਹੀਂ ਲਗਾਉਣਗੇ ਫਸਲ ਦੇ ਨਾੜ ਨੂੰ ਅੱਗ, ਬੂਟੇ ਲਗਾ ਵਾਤਾਵਰਣ ਬਚਾਉਣ ਦਾ ਦਿੱਤਾ ਸੁਨੇਹਾ - Save Environment - SAVE ENVIRONMENT

ਫਿਰੋਜ਼ਪੁਰ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਵਾਤਾਵਰਣ ਨੂੰ ਸਾਜ਼ਗਰ ਬਣਾਉਣ ਦਾ ਅਹਿਦ ਲਿਆ ਹੈ। ਇਸ ਲੜੀ ਤਹਿਤ ਹੁਣ ਕਿਸਾਨਾਂ ਨੇ ਜਿੱਥੇ ਵਾਤਾਵਰਣ ਦੀ ਸੰਭਾਲ ਲਈ ਖੇਤਾਂ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਉੱਥੇ ਹੀ ਫਸਲ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਫੈਸਲਾ ਵੀ ਕੀਤਾ ਹੈ।

Save Environment
ਫਿਰੋਜ਼ਪੁਰ ਦੇ ਕਈ ਕਿਸਾਨ ਹੁਣ ਨਹੀਂ ਲਗਾਉਣਗੇ ਫਸਲ ਦੇ ਨਾੜ ਨੂੰ ਅੱਗ (etv bharat punjab (ਰਿਪੋਟਰ ਫਿਰੋਜ਼ਪੁਰ))

By ETV Bharat Punjabi Team

Published : Jul 18, 2024, 7:36 AM IST

ਕਿਸਾਨ ਆਗੂ (etv bharat punjab (ਰਿਪੋਟਰ ਫਿਰੋਜ਼ਪੁਰ))

ਫਿਰੋਜ਼ਪੁਰ:ਲਗਾਤਾਰ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਫਿਰੋਜ਼ਪੁਰ ਵਿੱਚ ਕਈ ਕਿਸਾਨਾਂ ਨੇ ਵੀ ਪਹਿਲਕਦਮੀ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਹੁਣ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਉਣਗੇ ਅਤੇ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।

ਕਿਸਾਨਾਂ ਦੀ ਪਹਿਲਕਦਮੀ:ਦੱਸ ਦਈਏ ਫਿਰੋਜ਼ਪੁਰ ਦੇ ਕਈ ਕਿਸਾਨਾਂ ਨੇ ਵਾਤਾਵਰਣ ਬਚਾਉਣ ਲਈ ਇਹ ਪਹਿਲਕਦਮੀ ਕੀਤੀ। ਇਸ ਦੌਰਾਨ ਹਲਕਾ ਜੀਰਾ ਵਿੱਚ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸੱਤ ਤੋਂ ਅੱਠ ਸੌ ਬੂਟੇ ਵੰਡੇ ਗਏ ਅਤੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਨੇ ਕਿਹਾ ਕਿ ਸੀਨੀਅਰ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਇਸੇ ਦੇ ਤਹਿਤ ਅੱਜ ਉਨ੍ਹਾਂ ਜੀਰਾ ਵਿੱਚ ਸੰਤ ਸੀਚੇਵਾਲ ਦੀ ਸਹਾਇਤਾ ਨਾਲ ਸੱਤ ਤੋਂ ਅੱਠ ਸੌ ਬੂਟਾ ਵੰਡਿਆ ਹੈ ਅਤੇ ਉਨ੍ਹਾਂ ਇਹ ਪਰਣ ਕੀਤਾ ਹੈ ਕਿ ਇਸ ਵਾਰ ਉਹ ਕਣਕ ਦੇ ਨਾੜ ਨੂੰ ਅੱਗ ਵੀ ਨਹੀਂ ਲਗਾਉਣਗੇ। ਵਾਤਾਵਰਣ ਨੂੰ ਬਚਾਉਣ ਲਈ ਵੱਧ ਵੱਧ ਬੂਟੇ ਲਗਾ ਲੋਕਾਂ ਨੂੰ ਸੁਨੇਹਾ ਦੇਣਗੇ। ਉਨ੍ਹਾਂ ਕਿਹਾ ਲਗਾਤਾਰ ਵਾਤਾਵਰਨ ਦੁਸ਼ਿਤ ਹੋ ਰਿਹਾ ਹੈ। ਜਿਸਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ।

ਵਾਤਾਵਰਣ ਸੰਭਾਲ ਦਾ ਸੁਨੇਹਾ:ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਸ਼ਹਿਰ ਦੀ ਗ੍ਰੀਨ ਐਵੀਨਿਊ ਕਲੋਨੀ ਵਿਖੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬਰਨਾਲਾ ਪ੍ਰੈਸ ਕਲੱਬ ਵੱਲੋਂ ਕਚਹਿਰੀ ਚੌਂਕ ਤੋਂ ਲੈ ਕੇ ਸ੍ਰੀ ਗੁਰੂ ਰਵਿਦਾਸ ਚੌਂਕ ਤੱਕ ਸੜਕ ਦੇ ਦੋਨੋ ਪਾਸੇ ਬੂਟੇ ਲਗਾਏ ਜਾਣਗੇ। ਇਹਨਾਂ ਬੂਟਿਆਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਟ੍ਰੀ ਗਾਰਡ ਲਗਾਏ ਜਾਣਗੇ ਅਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇਗੀ।

ABOUT THE AUTHOR

...view details