ਪੰਜਾਬ

punjab

ETV Bharat / state

ਦੋਹਰੇ ਕਤਲ ਕਾਂਡ ਵਿੱਚ ਮਾਨਸਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਚਾਰ ਫਰਾਰ - double murder case

ਮਾਨਸਾ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਤਹਿਤ ਰਹਿ ਰਹੇ ਇੱਕ 45 ਸਾਲ ਦੇ ਸ਼ਖ਼ਸ ਅਤੇ 19 ਸਾਲ ਦੀ ਕੁੜੀ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

double murder case
ਦੋਹਰੇ ਕਤਲ ਕਾਂਡ ਵਿੱਚ ਮਾਨਸਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

By ETV Bharat Punjabi Team

Published : Mar 20, 2024, 9:28 PM IST

ਮਨਮੋਹਨ ਸਿੰਘ ਔਲਖ,ਐੱਸਪੀ

ਮਾਨਸਾ: ਜ਼ਿਲ੍ਹਾ ਮਾਨਸਾ ਵਿੱਚ 19 ਸਾਲ ਦੀ ਕੁੜੀ ਅਤੇ 45 ਸਾਲਾਂ ਦੇ ਵਿਅਕਤੀ ਨੂੰ ਕਥਿਤ ਨਜਾਇਜ਼ ਸਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਿਕ ਇਸ ਵਾਰਦਾਤ ਨੂੰ ਅੰਜਾਮ ਮ੍ਰਿਤਕ ਕੁੜੀ ਅਤੇ ਵਿਅਕਤੀ ਦੇ ਪਰਿਵਾਰਾਂ ਵੱਲੋਂ ਮਿਲ ਕੇ ਦਿੱਤਾ ਗਿਆ। ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਐਕਸਯੂਵੀ ਗੱਡੀ ਬਰਾਮਦ ਕੀਤੀ ਗਈ ਹੈ।

ਤਿੰਨ ਗ੍ਰਿਫ਼ਤਾਰ, ਚਾਰ ਫਰਾਰ: ਪੁਲਿਸ ਦਾ ਕਹਿਣਾ ਹੈ ਕਿ ਨਜਾਇਜ਼ ਸਬੰਧਾਂ ਦੇ ਚੱਲਦਿਆਂ ਪਿਤਾ ਵੱਲੋਂ ਆਪਣੀ 19 ਸਾਲ ਦੀ ਧੀ ਅਤੇ ਪੁੱਤਰ ਵੱਲੋਂ ਆਪਣੇ 45 ਸਾਲ ਦੇ ਪਿਤਾ ਦਾ ਕੁਝ ਸਾਥੀਆਂ ਨਾਲ ਮਿਲ ਕੇ ਕਤਲ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਗੁੱਥੀ ਸੁਲਝਾਉਂਦੇ ਹੋਏ ਸੱਤ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਚਾਰ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ।

ਲਾਸ਼ਾਂ ਨਹਿਰ ਵਿੱਚ ਸੁੱਟੀਆਂ:ਐਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ 19 ਦੀ ਕੁੜੀ ਅਤੇ 45 ਸਾਲ ਦੇ ਸ਼ਖ਼ਸ ਵਿਚਾਲੇ ਨਜਾਇਜ਼ ਸਬੰਧ ਸਨ। ਜਿਸ ਦੇ ਚਲਦਿਆਂ ਉਹ ਦੋਨੋਂ ਹੀ ਕੁਝ ਸਮਾਂ ਪਹਿਲਾਂ ਘਰੋਂ ਫਰਾਰ ਹੋ ਗਏ ਸਨ ਪਰ ਦੋਨੋਂ ਹੀ ਪਰਿਵਾਰਾਂ ਵੱਲੋਂ ਬੇਇਜਤੀ ਮਹਿਸੂਸ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਖੇਤਾਂ ਵਿੱਚ ਇੱਕ ਮੋਟਰ ਉੱਤੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਲਈ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ।

ਕੁੜੀ ਦੀ ਲਾਸ਼ ਬਰਾਮਦ: ਪੁਲਿਸ ਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ ਜਦੋਂ ਕਿ ਅਜੇ ਤੱਕ ਵਿਅਕਤੀ ਦੀ ਲਾਸ਼ ਲਈ ਭਾਲ ਜਾਰੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀ 4 ਦੀ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details