ਮਾਨਸਾ ਜ਼ਿਲ੍ਹੇ ਦੀ ਮਹਿਲਾ ਸਰਪੰਚ ਹਰ ਘਰ 'ਚ ਬਣੀ ਚਰਚਾ ਦਾ ਵਿਸ਼ਾ (ਮਾਨਸਾ ਪੱਤਰਕਾਰ) ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਿੰਡ ਮੱਤੀ ਦੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਅੱਜ ਕੱਲ੍ਹ ਮਾਨਸਾ ਦੇ ਹਰ ਘਰ ਵਿੱਚ ਚਰਚਾ ਦਾ ਵਿਸ਼ਾ ਹੈ। ਹਰ ਕੋਈ ਗੱਲ੍ਹ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਦੀ ਹੈ, ਸਰਪੰਚ ਦੀ ਕਾਰਗੁਜ਼ਾਰੀ ਨੂੰ ਲੋਕ ਕਿਸ ਤਰ੍ਹਾਂ ਦੇਖਦੇ ਨੇ ਅਤੇ ਪਿੰਡ ਦੇ ਵਿੱਚ ਹੋਏ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਦੇ ਲੋਕ ਕਿੰਨੇ ਸੰਤੁਸ਼ਟ ਹਨ। ਸੁਖਵਿੰਦਰ ਕੌਰ ਪਿੰਡ ਦੀ ਸਰਪਂਚ ਹੋਣ ਦੇ ਨਾਲ ਨਾਲ ਇੱਕ ਘਰੇਲੂ ਔਰਤ ਵੀ ਹਨ ਜੋ ਕਿ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਅ ਕੇ ਪਿੰਡ ਦਾ ਗੇੜਾ ਕੱਡ ਕੇ ਹਲਾਤਾਂ ਦਾ ਜਾਇਜ਼ਾ ਲੈਂਦੇ ਹਨ ।
ਘਰ ਦੀ ਰਸੋਈ ਤੋਂ ਬਾਹਰ ਨਿਕਲ ਸਵਾਰ ਰਹੇ ਲੋਕਾਂ ਦੀ ਜ਼ਿੰਦਗੀ :ਦੱਸਣਯੋਗ ਹੈ ਕਿ ਸੁਖਵਿੰਦਰ ਕੌਰ ਆਪਣੇ ਘਰ ਦੇ ਵਿੱਚ ਰਸੋਈ ਦੇ ਕੰਮਾਂ ਤੱਕ ਸੀਮਤ ਨਹੀਂ ਬਲਕਿ ਪਿੰਡ ਦੇ ਵਿਕਾਸ ਕਾਰਜ ਪਿੰਡ ਦੇ ਝਗੜਿਆਂ ਦਾ ਨਿਪਟਾਰਾ ਕਰਨਾ ਪਿੰਡ ਦੇ ਵਿੱਚ ਔਰਤਾਂ ਦੀ ਗੱਲ ਨੂੰ ਪਹਿਲ ਦੇ ਅਧਾਰ 'ਤੇ ਸੁਣਨਾ ਅਤੇ ਉਸਦਾ ਹੱਲ ਕਰਨਾ। ਇਸ ਦੇ ਨਾਲ ਹੀ ਪਿੰਡ ਦੇ ਵਿੱਚ ਨੌਜਵਾਨਾਂ ਦੇ ਲਈ ਖੇਡਾਂ ਨਾਲ ਜੋੜ ਕੇ ਰੱਖਣ ਲਈ ਉਹ ਖੇਡਾਂ ਦਾ ਸਮਾਨ ਲਿਆ ਕੇ ਦੇਣ ਦੀ ਜ਼ਿੰਮੇਵਾਰੀ ਵੀ ਖੁਬ ਨਿਭਾਉਂਦੇ ਹਨ। ਤੇ ਪਿੰਡ ਦੇ ਵਿੱਚ ਹੈਲਥ ਸੈਂਟਰ ਪਸ਼ੂ ਡਿਸਪੈਂਸਰੀ ਮਹਿਲਾਵਾਂ ਦੇ ਲਈ ਡਿਸਪੈਂਸਰੀ ਸਕੂਲ ਦੀ ਨਵੀਂ ਬਿਲਡਿੰਗ ਦੀ ਉਸਾਰੀ ਤੋਂ ਇਲਾਵਾ ਪਿੰਡ ਦੇ ਵਿੱਚ ਪਾਰਕ ਅਤੇ ਗਲੀਆਂ ਨੂੰ ਇੰਟਰਲੋਕ ਬਣਾ ਕੇ ਪਿੰਡ ਦੀ ਨੁਹਾਰ ਬਦਲਣ ਵਾਲੀ ਮਹਿਲਾ ਵੱਜੋਂ ਜਾਣੀ ਜਾ ਰਹੀ ਹੈ।
ਵਿਸ਼ੇਸ਼ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਗਈ ਹੈ। ਪਿੰਡ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਦੋਨਾਂ ਨੂੰ ਕੁੱਟਦਾ ਔਰਤਾਂ ਦੇ ਲਈ ਡਿਸਪੈਂਸਰੀ ਪੀਣ ਦੇ ਲਈ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਪੱਕਾ ਕਰਨਾ ਅਤੇ ਪਿੰਡ ਦੇ ਫਿਰਨੀਆ ਉੱਪਰ ਬੂਟੇ ਲਗਾ ਕੇ ਪਿੰਡ ਨੂੰ ਹਰਾ ਭਰਾ ਬਣਾਉਣਾ ਤੇ ਪਿੰਡ ਦੇ ਵਿੱਚ ਪਾਰਕਾਂ ਤੋਂ ਇਲਾਵਾ ਨੌਜਵਾਨਾਂ ਦੇ ਖੇਡਾਂ ਲਈ ਖੇਡ ਗਰਾਊਂਡ ਬਣਾ ਕੇ ਦੇਣਾ ਉਹਨਾਂ ਦਾ ਮੁੱਖ ਮਕਸਦ ਰਿਹਾ ਹੈ।
ਉਹਨਾਂ ਕਿਹਾ ਕਿ ਪਿੰਡ ਦੀਆਂ ਔਰਤਾਂ ਦੀ ਵੀ ਉਹਨਾਂ ਵੱਲੋਂ ਪਹਿਲ ਦੇ ਅਧਾਰ 'ਤੇ ਗੱਲ ਸੁਣੀ ਗਈ ਹੈ ਅਤੇ ਪਿੰਡ ਦੀਆਂ ਔਰਤਾਂ ਅੱਜ ਵੀ ਉਹਨਾਂ ਨੂੰ ਆਪਣੇ ਦਿਲ ਦੇ ਦਰਦ ਖੁੱਲ੍ਹ ਕੇ ਦੱਸਦਿਆਂ ਸੁਖਵਿੰਦਰ ਕੌਰ ਨੇ ਕਿਹਾ ਕਿ ਉਹ ਉਹਨਾਂ ਸਰਪੰਚ ਔਰਤਾਂ ਵਰਗੀ ਨਹੀਂ ਹੈ ਜੋ ਸਿਰਫ ਰਬੜ ਦੀ ਮੋਹਰ ਬਣ ਕੇ ਆਪਣੇ ਘਰ ਦੀ ਰਸੋਈ ਤੱਕ ਸੀਮਤ ਰਹਿ ਜਾਂਦੀਆਂ ਨੇ। ਉਹ ਆਪਣੇ ਪਿੰਡ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਦੀ ਹੈ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਉਣੇ ਪਿੰਡ ਦੇ ਵਿੱਚ ਗ੍ਰਾਮ ਪੰਚਾਇਤ ਬੁਲਾਉਣੀ ਜਾਂ ਥਾਣੇ ਜਾਣਾ ਜਾਂ ਪਿੰਡ ਦੇ ਝਗੜੇ ਪਿੰਡ ਦੇ ਵਿੱਚ ਹੀ ਨਿਪਟਾਉਣੇ ਉਹਨਾਂ ਦਾ ਮੁੱਖ ਮਕਸਦ ਹੈ।
ਪਿੰਡ ਵਾਸੀਆਂ ਨੇ ਕੀਤੀ ਸ਼ਲਾਘਾ:ਉਥੇ ਹੀ ਪਿੰਡ ਮੱਤੀ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਨੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਉਹਨਾਂ ਦੱਸਿਆ ਕਿ ਪਿੰਡ ਦੀ ਪਸ਼ੂ ਡਿਸਪੈਂਸਰੀ ਅਤੇ ਪ੍ਰਾਇਮਰੀ ਹੈਲਥ ਸੈਂਟਰ ਆਦਤ ਦੀ ਇਮਾਰਤ ਵੀ ਡਿੱਗ ਚੁੱਕੀ ਸੀ। ਜਿਸ ਤੋਂ ਬਾਅਦ ਪਿੰਡ ਦੀ ਸਰਪੰਚ ਨੇ ਇਹਨਾਂ ਡਿਸਪੈਂਸਰੀਆਂ ਦੇ ਵਿੱਚ ਡਾਕਟਰਾਂ ਦੀ ਤੈਨਾਤੀ ਕਰਵਾਈ ਹੈ। ਪਿੰਡ ਦੇ ਵਿੱਚ ਸੋਹਣੇ ਪਾਰਕ ਨੌਜਵਾਨਾਂ ਦੇ ਖੇਡਣ ਲਈ ਗਰਾਊਂਡ ਅਤੇ ਹਰ ਪਿੰਡ ਦੇ ਹਰ ਇੱਕ ਵਿਅਕਤੀ ਦੀ ਗੱਲ ਸੁਣਨੀ ਅਤੇ ਹਰ ਸਮੇਂ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਖੜਨਾ, ਪਿੰਡ ਮੱਤੀ ਦੀ ਸਰਪੰਚ ਸੁਖਵਿੰਦਰ ਕੌਰ ਕਰ ਰਹੀ ਹੈ ਉਹਨਾਂ ਕਿਹਾ ਕਿ ਹਰ ਪਿੰਡ ਦੀ ਅਜਿਹੀ ਸਰਪੰਚ ਹੋਣੀ ਚਾਹੀਦੀ ਹੈ, ਜੋ ਪਿੰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ।