ਪੰਜਾਬ

punjab

ETV Bharat / state

20 ਲੱਖ ਕਰਜ਼ਾ ਲੈ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ, ਪੰਜਾਬ ਪੁਲਿਸ ਵਿੱਚ ਮਿਲੀ ਨੌਕਰੀ, ਖੁਸ਼ੀ-ਖੁਸ਼ੀ ਆਇਆ ਪੰਜਾਬ - SIKANDER SINGH SUB INSPECTOR

ਸਿੰਕਦਰ ਸਿੰਘ ਆਪਣੀ ਇੱਛਾ ਮੁਤਾਬਿਕ ਕੈਨੇਡਾ ਛੱਡ ਕੇ ਪੰਜਾਬ ਪਰਤਿਆਂ, ਅੱਜ ਉਹ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਵੱਜੋਂ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ।

SIKANDER SINGH SUB INSPECTOR
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ (ETV Bharat)

By ETV Bharat Punjabi Team

Published : Feb 26, 2025, 8:29 PM IST

ਲੁਧਿਆਣਾ:ਆਪਣੇ ਚੰਗੇ ਭਵਿੱਖ ਅਤੇ ਰੋਜੀ-ਰੋਟੀ ਦੀ ਤਲਾਸ਼ ਲਈ ਅਮਰੀਕਾ ਅਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ ਕਿਉਂਕਿ ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ-ਭਰ ਕੇ ਡਿਪੋਰਟ ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਹਨ। ਕੈਨੇਡਾ ਵਿਚ ਗੈਰ ਕਾਨੂੰਨੀ ਐਲਾਨੇ ਅਜਿਹੇ ਲੱਖਾਂ ਹੀ ਨੌਜਵਾਨ ਨਿਰਾਸ਼ ਭਰੀ ਜਿੰਦਗੀ ਜਿਉਂ ਰਹੇ ਹਨ। ਅਜਿਹੇ ਨਿਰਾਸ਼ਾਜਨਕ ਮਾਹੌਲ ਵਿਚ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ। ਜਿਨ੍ਹਾਂ ਨੌਜਵਾਨਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ ਬੌਲੀ ਰਾਤ ਵਿਚ ਬਦਲ ਚੁੱਕੀ ਹੈ। ਕਰਜਾ ਲੈ ਕੇ ਕੈਨੇਡਾ ਗਏ ਸਿੰਕਦਰ ਸਿੰਘ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸ ਨੂੰ ਪੰਜਾਬ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਲਈ ਲੈਟਰ ਆਇਆ ਹੈ, ਅੱਜ ਉਹ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵੱਜੋਂ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ।

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ (ETV Bharat)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ

ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਕੈਨੇਡਾ ਹੁੰਦਾ ਤਾਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ ਕੰਮ ਕਰਨਾ ਪੈਂਦਾ। ਉਸ ਨੂੰ ਪੰਜਾਬ ਦੀ ਧਰਤੀ ਨੇ ਮੁਕੱਦਰ ਦਾ ਸਿੰਕਦਰ ਬਣਾ ਦਿੱਤਾ ਹੈ। ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 ‘ਚ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ। ਹਾਲਾਂਕਿ ਉਸ ਨੇ ਪੰਜਾਬ ਵਿਚ ਪਹਿਲਾਂ ਹੀ ਐੱਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ। ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਸਬ–ਇੰਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ ਉਸ ਵਿਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ ਹੈ ਕਿ ਉਨ੍ਹਾਂ ਨੇ ਆਪਣੇ ਹੱਥੀ ਜੁਆਇੰਨਿੰਗ ਲੈਂਟਰ ਤੁਹਾਨੂੰ ਸੌਪਣੇ ਹਨ। ਇਸ ਫੋਨ ਕਾਲ ਨੇ ਮੈਨੂੰ ਵਾਪਿਸ ਆਪਣੇ ਵਤਨ ਸੱਦ ਲਿਆ।

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ (ETV Bharat)



ਸਿਕੰਦਰ ਸਿੰਘ ਦੱਸਦਾ ਹੈ ਕਿ ਜਦੋਂ ਮੈਨੂੰ ਇੰਡੀਆਂ ਤੋਂ ਮੇਰੇ ਬਾਪੂ ਦਾ ਫੋਨ ਆਇਆ ਸੀ ਕਿ ਤੈਨੂੰ ਸਬ–ਇੰਸਪੈਕਟਰ ਵੱਜੋਂ ਜੁਆਇੰਨਿੰਗ ਲੈਟਰ ਲੈਣ ਲਈ ਵਾਪਿਸ ਪੰਜਾਬ ਆਉਣਾ ਚਾਹੀਦਾ ਹੈ। ਇਹ ਮੇਰੇ ਲਈ ਇਮਤਿਹਾਨ ਦੀ ਘੜੀ ਸੀ ਕਿ ਮੈਂ ਹੁਣ ਕੈਨੇਡਾ ਵਿਚ ਹੀ ਸੈੱੱਟ ਹੋਵਾਂ ਜਾਂ ਫਿਰ ਵਾਪਿਸ ਪੰਜਾਬ ਜਾਵਾਂ? ਮੈਂ ਫੈਸਲਾ ਲਿਆ ਕਿ ਮੈਂ ਵਾਪਸ ਪੰਜਾਬ ਚਲਾ ਜਾਵਾਂ। ਮੇਰੇ ਫੈਸਲੇ ਦਾ ਆਧਾਰ ਇਹ ਸੀ ਕਿ ਆਪਣੀ ਧਰਤੀ ‘ਤੇ ਜੋ ਰੁਤਬਾ, ਇੱਜ਼ਤ ਅਤੇ ਸਕੂਨ ਮਿਲੇਗਾ ਉਹ ਮੈਂ ਡਾਲਰਾਂ ਨਾਲ ਵੀ ਖਰੀਦ ਨਹੀਂ ਪਾਵਾਗਾਂ। ਅੱਜ ਵੀ ਮੈਂ ਕੈਨੇਡਾ ਹੁੰਦਾ ਤਾਂ ਮਜ਼ਦੂਰੀ ਕਰਨ ਦੇ ਨਾਲ ਨਾਲ ਮੈਂ ਸਲੂਟ ਮਾਰਦਾ ਹੁੰਦਾ, ਅੱਜ ਆਪਣੇ ਵਤਨ ਅਤੇ ਆਪਣੀ ਧਰਤੀ 'ਤੇ ਮੈਨੂੰ ਸਲੂਟ ਵੱਜ ਰਹੇ ਹਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਜਾਵੇਗੀ। ਹੁਣ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਸੁਹਾਣਾ ਵਿਖੇ ਤਾਇਨਾਤ ਹਾਂ ਅਤੇ ਆਪਣੀ ਜ਼ਿੰਦਗੀ ਅਤੇ ਫੈਸਲਿਆਂ ਤੋਂ ਸੰਤੁਸ਼ਟ ਹਾਂ।

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਜਾਗੀ ਕਿਸਮਤ (ETV Bharat)


ਦੱਸ ਦੇਈਏ ਕਿ ਸਮਰਾਲਾ ਦੇ ਇਸ ਹੋਣਹਾਰ ਪੁੱਤਰ ਦਾ ਕਹਿਣਾ ਹੈ ਕਿ ਜੋ ਲੋਕ ਅਮਰੀਕਾ ਨੇ ਡਿਪੋਰਟ ਕੀਤੇ ਹਨ ਜਾਂ ਕੈਨੇਡਾ ਤੋਂ ਮਜ਼ਬੂਰੀ ਵਸ ਵਾਪਿਸ ਆ ਰਹੇ ਹਨ ਉਨ੍ਹਾਂ ਨੂੰ ਘਬਰਾਉਣ ਦੀ ਥਾਂ ਖੁਦ ਨੂੰ ਪਹਿਚਾਨਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਤੁਸੀਂ ਮੁੜ ਆਪਣੀ ਹੀ ਮਿੱਟੀ ਨਾਲ ਜੁੜੇ ਹੋ ਇਸ ਲਈ ਆਪਣੀ ਮਿੱਟੀ ‘ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰੋ, ਬੇਗਾਨੇ ਪੱਤਣਾਂ ‘ਤੇ ਕਾਹਦੇ ਲਈ ਜ਼ੋਰ ਮਾਰਨਾ ਏ'।


ABOUT THE AUTHOR

...view details