ਲੁਧਿਆਣਾ: ਸ਼ਹਿਰ ਨੂੰ ਹਰਾ ਭਰਿਆ ਰੱਖਣ ਦੇ ਲਈ ਸਮਾਜ ਸੇਵੀ ਸੰਸਥਾਵਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਟਰੀ ਏਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਤੀਜਾ ਐਡੀਸ਼ਨ ਹੈ ਇਸ ਤੋਂ ਪਹਿਲਾਂ ਦੋ ਵਾਰੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਸਾਲ ਟੀਚਾ ਵੱਡਾ ਮਿਥਿਆ ਗਿਆ। ਪਿਛਲੇ ਦੋ ਸਾਲਾਂ ਦੇ ਦੌਰਾਨ ਲਗਭਗ 22000 ਦੇ ਕਰੀਬ ਬੂਟੇ ਲਗਾਏ ਗਏ ਸਨ ਪਰ ਇਸ ਵਾਰ ਵਿਸ਼ੇਸ਼ ਤੌਰ 'ਤੇ ਇੰਡਸਟਰੀ ਨੂੰ ਫੋਕਸ ਰੱਖਦਿਆਂ ਇੱਕ ਸਾਲ ਦੇ ਵਿੱਚ ਹੀ 35000 ਤੋਂ ਵੱਧ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕ ਚੰਗਾ ਉਪਰਾਲਾ ਹੈ ਸ਼ਹਿਰ ਵਾਸੀਆਂ ਨੂੰ ਵੀ ਇਸ ਵਿੱਚ ਯੋਗਦਾਨ ਪਾਉਣ ਦੀ ਲੋੜ ਹੈ।
ਇਸ ਜ਼ਿਲ੍ਹੇ ਤੋਂ ਟ੍ਰੀ ਏਟੀਐਮ ਦੀ ਸ਼ੁਰੂਆਤ; ਡੀਸੀ ਨੇ ਵਿਖਾਈ ਹਰੀ ਝੰਡੀ, ਇਹ ਹੈ ਮੁੱਖ ਟੀਚਾ - Introduction of Tree ATM - INTRODUCTION OF TREE ATM
Introduction of Tree ATM: ਲੁਧਿਆਣਾ ਸਮਾਜ ਸੇਵੀ ਸੰਸਥਾਵਾਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅੱਜ ਟਰੀ ਏਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ਦੇ ਦੌਰਾਨ ਲਗਭਗ 22000 ਦੇ ਕਰੀਬ ਬੂਟੇ ਲਗਾਏ ਗਏ ਸਨ ਪਰ ਇਸ ਵਾਰ ਤੀਜਾ ਐਡੀਸ਼ਨ 'ਤੇ ਪਹਿਲਾ ਤੋਂ ਵੀ ਵੱਧ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਪੜ੍ਹੋ ਪੂਰੀ ਖਬਰ...
Published : Jul 5, 2024, 1:54 PM IST
ਵੱਧ ਤੋਂ ਵੱਧ ਬੂਟੇ ਲਗਾਏ ਜਾਣ:ਐਡੀਸ਼ਨਲ ਕਮਿਸ਼ਨਰ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਵਾਰ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲਿਆ ਹੈ। ਇਸ ਤੋਂ ਜ਼ਾਹਿਰ ਹੈ ਕਿ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ-ਇੱਕ ਰਸਤਾ ਵੱਧ ਤੋਂ ਵੱਧ ਦਰੱਖ਼ਤ ਲਾਉਣੇ ਹਨ ਕੱਲੇ ਦਰੱਖ਼ਤ ਲਾਉਣੇ ਹੀ ਨਹੀਂ ਸਗੋਂ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਵਾਰ ਇੰਡਸਟਰੀ ਦੇ ਵਿੱਚ ਬੂਟੇ ਲਾ ਰਹੇ ਹਨ। ਜਿਨ੍ਹਾਂ ਨੂੰ ਜੀਓ ਟੈਗਿੰਗ ਕਰਕੇ ਮੋਨੀਟਰ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਡਸਟਰੀ ਏਰੀਆ ਦੇ ਵਿੱਚ ਪ੍ਰਦੂਸ਼ਣ ਜਿਆਦਾ ਹੁੰਦਾ ਹੈ ਇਸ ਕਰਕੇ ਸਾਡਾ ਟੀਚਾ ਹੈ ਕਿ ਉੱਥੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬੂਟੇ ਸਿਰਫ ਵੰਡਣ ਨਾਲ ਹੀ ਕੰਮ ਖਤਮ ਨਹੀਂ ਹੋ ਜਾਂਦਾ। ਸਾਡੇ ਵੱਲੋਂ ਬਕਾਇਦਾ ਟੀਮ ਭੇਜ ਕੇ ਬੂਟੇ ਲਗਾਏ ਜਾਂਦੇ ਹਨ ਫਿਰ ਉਨ੍ਹਾਂ ਦੀ ਦੇਖਭਾਲ ਕਰਵਾਉਣ ਲਈ ਵੀ ਵਾਅਦਾ ਲਿਆ ਜਾਂਦਾ ਹੈ।
ਰਵਾਇਤੀ ਦਰੱਖ਼ਤ ਹੀ ਜੋ ਪੰਜਾਬ ਦੇ ਲਗਾਤਾਰ ਲੁਪਤ ਹੁੰਦੇ ਜਾ ਰਹੇ :ਸਮਾਜ ਸੇਵੀਆਂ ਨੇ ਦੱਸਿਆ ਕਿ ਇਹ ਬੂਟੇ ਜੰਗਲਾਤ ਵਿਭਾਗ ਵੱਲੋਂ ਦਿੱਤੇ ਜਾਂਦੇ ਹਨ ਅਤੇ ਇਸ ਵਾਰ ਸਾਡੇ ਕੋਲ ਪਹਿਲਾ ਹੀ 37 ਹਜ਼ਾਰ ਬੂਟੇ ਲਾਉਣ ਦੀ ਪਹਿਲਾਂ ਹੀ ਡਿਮਾਂਡ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਪਰ ਅਸੀਂ ਪਹਿਲਾ ਜਗ੍ਹਾ ਦਾ ਮੁਹਿਨਾ ਕਰਦੇ ਹਨ ਅਤੇ ਫਿਰ ਵੇਖਿਆ ਜਾਂਦਾ ਹੈ ਕਿ ਉੱਥੇ ਬੂਟੇ ਲਗਾਏ ਜਾ ਸਕਦੇ ਹਨ ਜਾਂ ਨਹੀਂ ਸਿਰਫ ਰਵਾਇਤੀ ਦਰੱਖ਼ਤ ਹੀ ਜੋ ਪੰਜਾਬ ਦੇ ਲਗਾਤਾਰ ਲੁਪਤ ਹੁੰਦੇ ਜਾ ਰਹੇ ਹਨ ਉਹੀ ਬੂਟੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਬਾਰੇ ਜਿਹੜੇ ਬੂਟੇ ਵੱਡੇ ਹੋ ਗਏ ਹਨ ਜੋ ਦੋ ਸਾਲ ਪਹਿਲਾਂ ਲਗਾਏ ਗਏ ਸਨ। ਉਨ੍ਹਾਂ 'ਤੇ ਲਗਾਉਣ ਲਈ ਆਲ੍ਹਣੇ ਵੀ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾ ਰਹੇ ਹਨ।
- ਚਾਈਨਾ ਤੋਂ ਇੰਪੋਰਟ ਵੱਧਣ ਕਾਰਨ ਭਾਰਤ ਦੀ ਗਾਰਮੈਂਟ ਇੰਡਸਟਰੀ ਦੇ ਨਾਲ ਫਰਨੇਂਸ ਨੂੰ ਹੋ ਰਿਹਾ ਵੱਡਾ ਨੁਕਸਾਨ- ਵਿਸ਼ੇਸ਼ ਰਿਪੋਰਟ - CHINAIMPORT INDUSTRY MSME
- ਥਾਣਾ ਗੇਟ ਹਕੀਮਾਂ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਕਾਬੂ, ਮੁਲਜ਼ਮ ਪਾਕਿਸਤਾਨ ਤੋਂ ਮੰਗਾਉਂਦਾ ਸੀ ਨਸ਼ੇ ਦੀ ਖੇਪ - person arrested with heroin
- ਕਰੀਬ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਨੂੰ ਲੱਭਣ 'ਚ ਪੁਲਿਸ ਨਾਕਾਮ, ਮਜੀਠੀਆ ਨੇ ਚੁੱਕੇ ਸਵਾਲ - person missing for about month