ਪੰਜਾਬ

punjab

ETV Bharat / state

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਨਾਲ ਭਰਿਆ ਟਰੱਕ ਕੀਤਾ ਬਰਾਮਦ - Liquor Recovered - LIQUOR RECOVERED

Liquor Recovered: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਜਗ੍ਹਾ ਉੱਪਰ ਨਾਕਾਬੰਦੀ ਕੀਤੀ ਜਾ ਰਹੀ ਹੈ।

Ludhiana police got a big success, truck full of liquor was recovered
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਨਾਲ ਭਰਿਆ ਟਰੱਕ ਕੀਤਾ ਬਰਾਮਦ

By ETV Bharat Punjabi Team

Published : Apr 5, 2024, 11:09 AM IST

Updated : Apr 5, 2024, 12:08 PM IST

ਸ਼ਰਾਬ ਨਾਲ ਭਰਿਆ ਟਰੱਕ ਕੀਤਾ ਬਰਾਮਦ

ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਵਿੱਚ ਪੁਲਿਸ ਪੂਿਰੀ ਤਰ੍ਹਾਂ ਨਾਲ ਮੁਸਤੈਦ ਹੈ। ਚੱਪੇ ਚੱਪੇ 'ਤੇ ਨਿਗਰਾਨੀ ਲਈ ਪੁਲਿਸ ਬੱਲ ਤਾਇਨਾਤ ਹੈ। ਇਸ ਦੋਰਾਨ ਪੁਲਿਸ ਨੁੰ ਮਾੜੇ ਅਨਸਰਾਂ ਖਿਲਾਫ ਕਾਰਵਾੲ ਕਿਰਨ ਵਿੱਚ ਸਫਲਤਾ ਵੀ ਹਾਸਿਲ ਹੋ ਰਹੀ ਹੈ। ਇਸ ਹੀ ਤਹਿਤ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹੈ ਜਿਥੇ ਪੁਲਿਸ ਨੇ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ ਕੀਤਾ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਆਬਕਾਰੀ ਵਿਭਾਗ ਤੋਂ ਜਾਣਕਾਰੀ ਵੀ ਹਾਸਿਲ ਕੀਤੀ ਜਾ ਰਹੀ ਹੈ।

ਸ਼ਰਾਬ ਲੀਗਲ ਜਾਂ ਨਹੀਂ ਇਸ ਦੀ ਕੀਤੀ ਜਾ ਰਹੀ ਤਫਤੀਸ਼: ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਪੀਏਯੂ ਥਾਣੇ ਅਧੀਨ ਪੈਂਦੀ ਚੌਂਕੀ ਕਿਚਲੂ ਨਗਰ ਦੇ ਵਿੱਚ ਬੀਤੀ ਦੇਰ ਰਾਤ ਪੁਲਿਸ ਵੱਲੋਂ ਸ਼ਰਾਬ ਨਾਲ ਭਰਿਆ ਇੱਕ ਟਰੱਕ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਪੁਲਿਸ ਨੇ ਜਬਤ ਕਰਕੇ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਸਬੰਧੀ ਚੌਂਕੀ ਇੰਚਾਰਜ ਨੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਹੀ ਜਾਣਕਾਰੀ ਸਾਂਝੀ ਕਰਨਗੇ। ਪਰ, ਈਟੀਵੀ ਦੇ ਲੁਧਿਆਣਾ ਤੋਂ ਪਤੱਰਕਾਰ ਨਾਲ ਗੱਲ ਕਰਦਿਆਂਂ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਫੋਨ 'ਤੇ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਸ਼ਰਾਬ ਗੈਰ ਕਾਨੂੰਨੀ ਸੀ ਜਾਂ ਫਿਰ ਕਾਨੂੰਨੀ ਸੀ, ਇਸ ਸਬੰਧੀ ਆਬਕਾਰੀ ਵਿਭਾਗ ਤੋਂ ਡਿਟੇਲ ਮੰਗੀ ਜਾ ਰਹੀ ਹੈ। ਪਰ ਉਹਨਾਂ ਇਹ ਕਿਹਾ ਕਿ ਅਸੀਂ ਟਰੱਕ ਨੂੰ ਜਬਤ ਕਰਕੇ ਮਾਮਲਾ ਜਰੂਰ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ, ਚੋਣ ਜਾਬਤਾ ਲੱਗ ਚੁੱਕਾ ਹੈ ਅਤੇ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਰਾਬ ਦੀ ਸਪਲਾਈ ਨਾ ਹੋ ਸਕੇ ਇਸ ਸਬੰਧੀ ਪੁਲਿਸ ਵੱਲੋਂ ਲਗਾਤਾਰ ਸਖਤੀ ਵੀ ਕੀਤੀ ਗਈ ਸੀ ਅਤੇ ਇੰਨੀ ਵੱਡੀ ਰਿਕਵਰੀ ਸਬੰਧੀ ਪੁਲਿਸ ਹੁਣ ਡੁੰਗਾਈ ਦੇ ਨਾਲ ਜਾਂਚ ਕਰ ਰਹੀ ਹੈ। ਇਹ ਸ਼ਰਾਬ ਕਿਸ ਠੇਕੇ 'ਤੇ ਜਾ ਰਹੀ ਸੀ ਕਿਸ ਠੇਕੇਦਾਰ ਦਾ ਇਹ ਮਾਲ ਸੀ ਇਸ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ। ਇਸ ਸਬੰਧੀ ਅਗਲੀ ਕਾਰਵਾਈ ਤਾਂ ਆਉਣ ਵਾਲੇ ਸਮੇਂ 'ਚ ਹੀ ਸਾਹਮਣੇ ਆਵੇਗੀ। ਪਰ ਜੇਕਰ ਇਹ ਨਜਾਇਜ਼ ਹੋਈ ਤਾਂ ਫਿਰ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਵੱਡਾ ਸਵਾਲ ਹੈ।

Last Updated : Apr 5, 2024, 12:08 PM IST

ABOUT THE AUTHOR

...view details