ਪੰਜਾਬ

punjab

ETV Bharat / state

ਲੁਧਿਆਣਾ ਪੁਲਿਸ ਨੇ ਐਕਸਟੋਰਸ਼ਨ ਮਨੀ ਲੈਣ ਦੇ ਆਰੋਪਾਂ ਤਹਿਤ ਦੋ ਸੋਸ਼ਲ ਮੀਡੀਆ ਪੱਤਰਕਾਰਾਂ ਨੂੰ ਕੀਤਾ ਕਾਬੂ, ਜਾਣੋ ਪੂਰਾ ਮਾਮਲਾ - Social media journalists arrested - SOCIAL MEDIA JOURNALISTS ARRESTED

Social media journalists arrested in Ludhiana : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਪੁਲਿਸ ਨੇ ਬੀਤੇ ਦਿਨਾਂ ਰੇਪ ਕੇਸ ਮਾਮਲੇ 'ਚ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਇਸੇ ਮਾਮਲੇ ਵਿੱਚ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਰਾਜੀਨਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਾਬੂ ਕੀਤਾ ਹੈ। ਪੜ੍ਹੋ ਪੁਰੀ

Social media journalists arrested in Ludhiana
ਲੁਧਿਆਣਾ 'ਚ ਗ੍ਰਿਫਤਾਰ ਕੀਤੇ ਗਏ ਸੋਸ਼ਲ ਮੀਡੀਆ ਪੱਤਰਕਾਰ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

By ETV Bharat Punjabi Team

Published : Jul 20, 2024, 1:19 PM IST

ਲੁਧਿਆਣਾ 'ਚ ਗ੍ਰਿਫਤਾਰ ਕੀਤੇ ਗਏ ਸੋਸ਼ਲ ਮੀਡੀਆ ਪੱਤਰਕਾਰ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਲੁਧਿਆਣਾ : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਪੁਲਿਸ ਨੇ ਬੀਤੇ ਦਿਨਾਂ ਰੇਪ ਕੇਸ ਮਾਮਲੇ 'ਚ ਤਿੰਨ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਇਸੇ ਮਾਮਲੇ ਵਿੱਚ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਰਾਜੀਨਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਾਬੂ ਕੀਤਾ ਹੈ, ਜਿੰਨਾਂ ਵੱਲੋਂ ਐਕਸਟੋਰਸ਼ਨ ਮਨੀ ਮੰਗੀ ਗਈ ਸੀ ਅਤੇ ਡੇਢ ਲੱਖ ਰੁਪਏ ਹਾਸਿਲ ਕੀਤੇ ਗਏ ਸੀ ਹਾਲਾਂਕਿ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕਰ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਸੂਚਨਾ ਮਿਲਣ ਤੇ ਹੀ ਮੁਕਦਮਾ ਦਰਜ ਕਰਕੇ ਜਾਂਚ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਹੈ।

ਏਡੀਸੀਪੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਇੱਕ ਸੋਸ਼ਲ ਮੀਡੀਆ ਚੈਨਲ ਚਲਾਉਂਦੇ ਨੇ ਅਤੇ ਇਹਨਾਂ ਵੱਲੋਂ ਐਕਸਟੋਰਸ਼ਨ ਮਨੀ ਮੰਗੀ ਗਈ ਸੀ, ਜਿਸ ਦੇ ਚੱਲਦਿਆਂ ਡੇਢ ਲੱਖ ਰੁਪਏ ਇਹਨਾਂ ਵੱਲੋਂ ਹਾਸਿਲ ਕੀਤੇ ਗਏ ਸੀ ਉਧਰ ਏਡੀਸੀਪੀ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਾਂਚ ਜਾਰੀ ਹੈ।

ਏਡੀਸੀਪੀ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੈਂਸਟਿਵ ਹੈ ਇਸ ਕਰਕੇ ਅਸੀਂ ਪੂਰੇ ਮਾਮਲੇ ਦੀ ਡੁੰਗਾਈ ਦੇ ਨਾਲ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਅਸੀਂ ਪੁੱਛ ਗਿੱਛ ਕਰਾਂਗੇ ਕਿ ਇਹਨਾਂ ਵੱਲੋਂ ਕੋਈ ਹੋਰ ਅਜਿਹੀ ਜੁਰਮ ਅੰਜਾਮ ਦਿੱਤਾ ਗਿਆ ਸੀ ਜਾਂ ਨਹੀਂ।

ABOUT THE AUTHOR

...view details