ਲੁਧਿਆਣਾ: ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਵੱਲੋਂ ਬੀਤੇ ਦਿਨ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਭੂਚਾਲ ਆ ਗਿਆ ਹੈ ਇਸ ਨੂੰ ਲੈ ਕੇ ਜਿੱਥੇ ਕਾਂਗਰਸੀ ਲਗਾਤਾਰ ਰਵਨੀਤ ਬਿੱਟੂ ਦੇ ਇਸ ਫੈਸਲੇ ਤੋਂ ਹੈਰਾਨ ਹਨ ਅਤੇ ਉੱਥੇ ਹੀ ਲਗਾਤਾਰ ਕਾਂਗਰਸ ਦੇ ਲੀਡਰਾਂ ਦੀਆਂ ਪ੍ਰਤਿਕ੍ਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਤੋਂ ਸਾਬਕਾ ਕੈਬਨਟ ਮੰਤਰੀਭਾਰਤ ਭੂਸ਼ਣ ਆਸ਼ੂ ਜੋ ਕਿ ਰਵਨੀਤ ਬਿੱਟੂ ਦੇ ਬੇਹਦ ਕਰੀਬੀ ਅਤੇ ਉਹਨਾਂ ਦੇ ਦੋਸਤ ਮੰਨੇ ਜਾਂਦੇ ਹਨ ਉਹਨਾਂ ਨੇ ਵੀ ਇਸ ਉੱਤੇ ਹੈਰਾਨੀ ਜਤਾਈ ਹੈ। ਉਹਨਾਂ ਕਿਹਾ ਕਿ ਅੱਜ ਲੁਧਿਆਣਾ ਕਾਂਗਰਸ ਦੀ ਸਾਰੀ ਹੀ ਲੀਡਰਸ਼ਿੱਪ ਅਤੇ ਵਰਕਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹ ਖੁਦ ਹੈਰਾਨ ਹਨ ਕਿ ਅਜਿਹੇ ਪਰਿਵਾਰ ਦਾ ਮੈਂਬਰ ਕਿਵੇਂ ਭਾਜਪਾ ਵਿੱਚ ਸ਼ਾਮਿਲ ਹੋ ਸਕਦਾ ਹੈ।
ਹਾਈ ਕਮਾਨ ਦਾ ਫੈਸਲਾ: ਭਾਰਤ ਭੂਸ਼ਣ ਆਸ਼ੂ ਨੇ ਸਾਫ ਕਿਹਾ ਕਿ ਟਿਕਟ ਕੱਟਣ ਵਾਲੀ ਕੋਈ ਗੱਲ ਨਹੀਂ ਹੈ ਸਾਰੇ ਹੀ ਕਾਂਗਰਸ ਦੇ ਲੀਡਰਾਂ ਨੇ ਰਵਨੀਤ ਬਿੱਟੂ ਦਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਸੀ ਅਸੀਂ ਤਾਂ ਖੁਦ ਸਗੋਂ ਉਹਨਾਂ ਦੇ ਨਾਲ ਚੱਲਦੇ ਸਨ। ਹਾਲਾਂਕਿ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਿਆ ਗਿਆ ਕਿ ਲੁਧਿਆਣਾ ਤੋਂ ਤੁਹਾਨੂੰ ਹੁਣ ਟਿਕਟ ਮਿਲ ਸਕਦੀ ਹੈ ਤਾਂ ਉਹਨਾਂ ਕਿਹਾ ਕਿ ਹਾਈ ਕਮਾਨ ਦਾ ਫੈਸਲਾ ਹੋਵੇਗਾ ਅਤੇ ਜੋ ਵੀ ਉਹ ਹੁਕਮ ਲਾਉਣਗੇ ਤਾਂ ਉਹ ਜਰੂਰ ਚੋਣ ਮੈਦਾਨ ਦੇ ਵਿੱਚ ਉਤਰਨਗੇ।
ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਿਲ ਹੋਣ ਮਗਰੋਂ ਲੁਧਿਆਣਾ ਲੋਕ ਸਭਾ ਬਣੀ ਹੋਟ ਸੀਟ, ਰਿਪੋਰਟ ਰਾਹੀਂ ਜਾਣੋ ਕੌਣ ਹੋ ਸਕਦਾ ਹੈ ਕਾਂਗਰਸ ਦਾ ਲੁਧਿਆਣਾ ਤੋਂ ਅਗਲਾ ਉਮੀਦਵਾਰ - Ludhiana Lok Sabha seat
LUDHIANA LOK SABHA SEAT: ਲੁਧਿਆਣਾ ਵਿੱਚ ਕਾਂਗਰਸ ਨੂੰ ਝਟਕਾ ਦਿੰਦਿਆਂ ਬੀਤੇ ਦਿਨ ਰਵਨੀਤ ਬਿੱਟੂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਤਾਂ ਸਿਆਸੀ ਭੂਚਾਲ ਆ ਗਿਆ। ਹੁਣ ਲੁਧਿਆਣਾ ਦੀ ਲੋਕ ਸਭਾ ਸੀਟ ਨਵੇਂ ਰੂਪ ਨਾਲ ਹੋਟ ਸੀਟ ਬਣ ਕੇ ਉੱਭਰੀ ਹੈ।
Published : Mar 27, 2024, 3:17 PM IST
|Updated : Mar 27, 2024, 3:25 PM IST
ਸਟੇਟ ਲਈ ਸਭ ਤੋਂ ਮਜਬੂਤ ਦਾਅਵੇਦਾਰ:ਹਾਲਾਂਕਿ ਕਾਂਗਰਸ ਦੇ ਕੋਲ ਲੁਧਿਆਣਾ ਤੋਂ ਹੋਰ ਵੀ ਕਾਫੀ ਸਾਰੀਆਂ ਆਪਸ਼ਨ ਹਨ ਕਿਉਂਕਿ ਲੁਧਿਆਣਾ ਕਾਂਗਰਸ ਦਾ ਗੜ ਰਿਹਾ ਹੈ ਅਤੇ ਲੁਧਿਆਣਾ ਕਾਂਗਰਸ ਦੇ ਵਿੱਚ ਕਈ ਦਿੱਗਜ ਲੀਡ ਮੌਜੂਦ ਹਨ। ਜੋ ਪੰਜ-ਪੰਜ ਵਾਰ ਵੀ ਐਮਐਲਏ ਰਹਿ ਚੁੱਕੇ ਹਨ ਜਿਨਾਂ ਦੇ ਵਿੱਚ ਸੁਰਿੰਦਰ ਡਾਵਰ, ਰਾਕੇਸ਼ ਪਾਂਡੇ ਇਸ ਤੋਂ ਇਲਾਵਾ ਸੰਜੇ ਤਲਵਾਰ ਅਤੇ ਹੋਰ ਵੀ ਕਈ ਕਾਂਗਰਸ ਦੇ ਸੀਨੀਅਰ ਲੀਡਰ ਹਨ ਜੋ ਕਿ ਇਸ ਲੋਕ ਸਭਾ ਦੀ ਸੀਟ ਦੇ ਉਮੀਦਵਾਰ ਦੇ ਵਿੱਚ ਹੁਣ ਦਾਅਵੇਦਾਰ ਬਣ ਸਕਦੇ ਹਨ। ਹਾਲਾਂਕਿ ਭਾਰਤ ਭੂਸ਼ਣ ਆਸ਼ੂ ਨੇ ਸਾਫ ਕੀਤਾ ਹੈ ਕਿ ਫਿਲਹਾਲ ਕਿਸੇ ਵੱਲੋਂ ਵੀ ਕੋਈ ਵੀ ਦਾਅਵੇਦਾਰੀ ਪੇਸ਼ ਨਹੀਂ ਕੀਤੀ ਗਈ ਸੀ। ਰਵਨੀਤ ਬਿੱਟੂ ਹੀ ਲੁਧਿਆਣਾ ਸਟੇਟ ਲਈ ਸਭ ਤੋਂ ਮਜਬੂਤ ਦਾਵੇਦਾਰ ਸਨ।
ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ। ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਨੇ ਕਾਂਗਰਸ ਦੇ ਵਰਕਰ ਜੋ ਕਿ ਉਹਨਾਂ ਦੇ ਨਾਲ ਝੰਡੇ ਚੱਕ ਕੇ ਚੱਲਦੇ ਸਨ ਉਹਨਾਂ ਦਾ ਵਿਸ਼ਵਾਸ ਤੋੜ ਦਿੱਤਾ ਹੈ ਅਤੇ ਉਹਨਾਂ ਨੇ ਮਤਲਬੀ ਚਿਹਰਾ ਦਿਖਾਇਆ ਹੈ। ਉਹਨਾਂ ਕਿਹਾ ਕਿ ਜੋ ਨਿੱਜੀ ਕਾਰਨਾਂ ਕਰਕੇ ਦਲ ਬਦਲੀਆਂ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ।
- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਵੱਲੋਂ ਹੈਕਸਾਕਾਪਟਰ ਡਰੋਨ ਬਰਾਮਦ, ਕਣਕ ਦੇ ਖੇਤਾਂ ਵਿੱਚੋਂ ਹੋਈ ਬਰਾਮਦਗੀ - RECOVERY OF 01 HEXACOPTER
- ਅਮਰੂਦ ਬਾਗ ਘੁਟਾਲਾ: ਮੋਹਾਲੀ, ਚੰਡੀਗੜ੍ਹ ਤੇ ਪਟਿਆਲਾ 'ਚ ਈਡੀ ਦਾ ਵੱਡਾ ਐਕਸ਼ਨ, ਅਧਿਕਾਰੀਆਂ ਦੇ ਘਰ ਛਾਪੇਮਾਰੀ - ED Raids In Punjab
- ਕਾਂਗਰਸ ਨੂੰ ਛੱਡ ਭਾਜਪਾ ਦੇ ਹੋਏ ਰਵਨੀਤ ਬਿੱਟੂ; ਕਾਂਗਰਸੀ ਆਗੂਆਂ ਨੂੰ ਵੀ ਨਹੀਂ ਲੱਗੀ ਭਣਕ, ਬਾਜਵਾ ਬੋਲੇ- ਬਿੱਟੂ ਸੁਰੱਖਿਆ ਦਾ ਲਾਲਚੀ - Congress Reactions
ਉਮੀਦਵਾਰ ਦੇ ਸਮਰਥਨ ਦਾ ਐਲਾਨ: ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਕਿਤੇ ਨਾ ਕਿਤੇ ਸ਼ੱਕ ਹੋ ਹੀ ਰਿਹਾ ਸੀ। ਉਹ ਜੋ ਮਰਜ਼ੀ ਕਰ ਲੈਣ ਭਾਵੇਂ ਭਾਜਪਾ ਚਲੇ ਜਾਣ ਪਰ ਉਹ ਲੁਧਿਆਣਾ ਤੋਂ ਨਹੀਂ ਜਿੱਤ ਸਕਣਗੇ। ਦੂਜੇ ਪਾਸੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਬੈਂਸ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਹੋਣ ਲੱਗੀਆਂ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਦੇ ਸਮਰਥਨ ਦਾ ਐਲਾਨ ਕੀਤਾ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਭਾਜਪਾ ਦਾ ਪੱਲਾ ਫੜ ਸਕਦੇ ਹਨ ਪਰ ਰਵਨੀਤ ਬਿੱਟੂ ਵੱਲੋਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲੂਅਤ ਕੀਤੇ ਜਾਣ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਬੈਂਸ ਦਾ ਕੀ ਫੈਸਲਾ ਰਹਿੰਦਾ ਹੈ ਇਹ ਵੀ ਵੇਖਣਾ ਅਹਿਮ ਰਹੇਗਾ।