ਲੁਧਿਆਣਾ: ਇੱਥੋ ਦੀ ਲੋਕ ਸਭਾ ਸੀਟ 'ਤੇ ਮੁਕਾਬਲਾ ਰੋਮਾਂਚਕ ਬਣਦਾ ਜਾ ਰਿਹਾ ਹੈ, ਹਾਲਾਂਕਿ ਫਿਲਹਾਲ ਸਿਰਫ ਭਾਜਪਾ ਵੱਲੋਂ ਹੀ ਲੁਧਿਆਣਾ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਰਵਨੀਤ ਬਿੱਟੂ ਦਾ ਐਲਾਨ ਕੀਤਾ ਗਿਆ ਹੈ, ਜਦਕਿ ਬਾਕੀ ਪਾਰਟੀਆਂ ਵੱਲੋਂ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ। ਪਰ, ਰਵਨੀਤ ਬਿੱਟੂ ਦੇ ਐਲਾਨ ਤੋਂ ਬਾਅਦ ਲੁਧਿਆਣਾ ਦੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।
ਲੁਧਿਆਣਾ ਲੋਕ ਸਭਾ ਸੀਟ ਦਾ ਸਿਆਸੀ ਰਿਕਾਰਡ:ਲੁਧਿਆਣਾ ਲੋਕ ਸਭਾ ਸੀਟ ਦਾ ਇਹ ਰਿਕਾਰਡ 1952 ਤੋਂ ਲੈ ਕੇ ਹੁਣ ਤੱਕ ਦਾ ਹੈ। ਪਿਛਲੇ 72 ਸਾਲਾਂ ਵਿੱਚ ਭਾਜਪਾ ਦਾ ਕੋਈ ਉਮੀਦਵਾਰ ਲੁਧਿਆਣਾ ਤੋਂ ਲੋਕ ਸਭਾ ਜਿੱਤ ਕੇ ਨਹੀਂ ਪਹੁੰਚਿਆ ਹੈ। ਰਵਨੀਤ ਬਿੱਟੂ ਦੋ ਵਾਰ ਲਗਾਤਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਕਾਂਗਰਸ ਵਿੱਚ ਰਹਿ ਕੇ ਚੁਣੇ ਗਏ ਅਤੇ ਹੁਣ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਭਾਜਪਾ ਨੇ ਉਨ੍ਹਾਂ ਨੂੰ ਸੀਟ ਦਿੱਤੀ ਹੈ, ਅਜਿਹੇ ਵਿੱਚ ਰਵਨੀਤ ਬਿੱਟੂ ਦਾ ਕਾਂਗਰਸ ਦਾ ਵਿਰੋਧ ਕਰ ਹੀ ਰਹੀ ਹੈ। ਨਾਲ ਹੀ, ਮਹੇਸ਼ ਇੰਦਰ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੀ ਲੋਕਲ ਲੀਡਰਸ਼ਿਪ ਬਿੱਟੂ ਨੂੰ ਉਮੀਦਵਾਰ ਬਣਾਏ ਜਾਣ ਤੋਂ ਖਫਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਲੁਧਿਆਣਾ ਸੀਟ ਉੱਤੇ ਲੜਦਾ ਰਿਹਾ ਹੈ। ਇਥੋਂ ਤੱਕ ਕਿ ਜਦੋਂ ਭਾਜਪਾ ਅਕਾਲੀ ਦਲ ਤੋਂ ਵੱਖਰੀ ਹੋ ਕੇ ਲੜੀ ਸੀ, ਉਦੋਂ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ (Lok Sabha Elections 2024) ਪਿਆ ਸੀ।
ਹਾਲਾਂਕਿ, ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਹੁਣ ਲੋਕ ਇਨ੍ਹਾਂ ਦੋਵਾਂ ਹੀ ਪਾਰਟੀਆਂ ਤੋਂ ਅੱਕ ਚੁੱਕੇ ਹਨ। ਆਮ ਆਦਮੀ ਪਾਰਟੀ ਨੂੰ ਵੀ ਉਹ ਦੇਖ ਚੁੱਕੇ ਹਨ ਅਤੇ ਹੁਣ ਉਹ ਭਾਜਪਾ ਨੂੰ ਹੀ ਆਪਣਾ ਸਮਰਥਨ ਦੇਣਗੇ ਜਿਸ ਗੱਲ ਦਾ ਉਨ੍ਹਾਂ ਨੂੰ ਵਿਸ਼ਵਾਸ਼ ਹੈ।
ਜੇਤੂ ਉਮੀਦਵਾਰ:ਲੁਧਿਆਣਾ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ ਸ਼ੁਰੂ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਕਬਜ਼ਾ ਕਰ ਰਿਹਾ ਹੈ। 1952 ਤੋਂ ਲੈ ਕੇ 1957 ਤੱਕ ਕਾਂਗਰਸ ਦੇ ਬਹਾਦਰ ਸਿੰਘ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਹੇ।
ਇੱਥੇ ਦੇਖੋ ਇਸ ਸੀਟ ਦਾ ਸਿਆਸੀ ਇਤਿਹਾਸ-
ਲੁਧਿਆਣਾ ਲੋਕ ਸੀਟ ਦਾ ਸਿਆਸੀ ਪਿਛੋਕੜ ਭਾਜਪਾ ਲਈ ਮੁਸ਼ਕਲਾਂ:ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਭਾਜਪਾ ਲਈ ਲੁਧਿਆਣਾ ਸੀਟ ਤੋਂ ਜਿੱਤਣਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ ਗਠਜੋੜ ਰਹਿੰਦੇ ਹੀ ਨਹੀਂ, ਸਗੋਂ ਗੱਠਜੋੜ ਦੇ ਬਿਨਾਂ ਵੀ ਜਦੋਂ ਸਤਪਾਲ ਗੋਸਾਈ ਨੇ ਭਾਜਪਾ ਤੋ ਲੁਧਿਆਣਾ ਸੀਟ ਉੱਤੇ ਲੋਕ ਸਭਾ ਦੀ ਚੋਣ ਲੜੀ ਸੀ, ਤਾਂ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਲੋਕ ਸਭਾ ਸੀਟ ਹਮੇਸ਼ਾ ਹੀ ਅਕਾਲੀ ਦਲ ਦੇ ਖਾਤੇ ਆਉਂਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਕਈ ਵਾਰ ਜਿੱਤ ਵੀ ਹਾਸਿਲ ਕੀਤੀ ਹੈ।
ਭਾਜਪਾ ਦਾ ਜਵਾਬ:ਹਾਲਾਂਕਿ, ਦੂਜੇ ਪਾਸੇ ਭਾਜਪਾ ਦਾ ਮੰਨਣਾ ਹੈ ਕਿ ਲੋਕ ਸਿਆਣੇ ਹੋ ਗਏ ਹਨ। ਲੋਕ ਹੁਣ ਰਿਵਾਇਤੀ ਪਾਰਟੀਆਂ ਵੇਖ ਚੁੱਕੇ ਹਨ ਅਤੇ ਭਾਜਪਾ ਦੀ ਵਿਕਾਸ ਦੇ ਕੰਮਾਂ ਨੂੰ ਪ੍ਰਵਾਨ ਕਰ ਰਹੇ ਹਨ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਵਿੱਚ ਕੀ ਰਵਨੀਤ ਬਿੱਟੂ ਨੂੰ ਉਮੀਦਵਾਰ ਬਣਾਏ ਜਾਣ ਉੱਤੇ ਵਿਰੋਧ ਹੈ, ਤਾਂ ਉਨ੍ਹਾਂ ਕਿਹਾ ਕਿ ਭਾਜਪਾ ਵਿਲੱਖਣ ਪਾਰਟੀ ਹੈ, ਸਾਡੀ ਹਾਈ ਕਮਾਂਡ ਜੋ ਫੈਸਲਾ ਕਰਦੀ ਹੈ, ਉਹ ਅਸੀਂ ਪ੍ਰਵਾਨ ਕਰਦੇ ਹਾਂ। ਹਾਲਾਂਕਿ, ਦੂਜੇ ਪਾਸੇ ਮਹੇਸ਼ ਇੰਦਰ ਗਰੇਵਾਲ ਨੇ ਇਹ ਜ਼ਰੂਰ ਕਿਹਾ ਕਿ ਪੰਜਾਬ ਦੇ ਸਾਬਕਾ ਪੰਜਾਬ ਪ੍ਰਧਾਨ ਵੱਲੋਂ ਲੁਧਿਆਣਾ ਵਿੱਚ ਬੈਠਕ ਕੀਤੀ ਗਈ, ਪਰ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਗਈ ਜਿਸ ਦਾ ਕਾਰਨ ਲੋਕਲ ਲੀਡਰਾਂ ਦਾ ਰਵਨੀਤ ਬਿੱਟੂ ਦਾ ਵਿਰੋਧ ਕਰਨਾ ਸੀ।