ਪੰਜਾਬ

punjab

ETV Bharat / state

ਲੋਕ ਸਭਾ ਚੋਣਾਂ ਦੀ ਟਿਕਟ ਮਿਲਣ 'ਤੇ ਅਨਿਲ ਜੋਸ਼ੀ ਨੇ ਪ੍ਰਗਟਾਈ ਖੁਸ਼ੀ ਤਾਂ ਵਰਕਰਾਂ ਨੇ ਪਾਏ ਭੰਗੜੇ - LOK SABHA ELECTIONS - LOK SABHA ELECTIONS

ਸ਼੍ਰੋਮਣੀ ਅਕਾਲੀ ਦਲ ਵਲੋਂ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਅਨਿਲ ਜੋਸ਼ੀ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ ਤਾਂ ਉਥੇ ਹੀ ਵਰਕਰਾਂ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ ਹੈ।

SAD ਉਮੀਦਵਾਰ ਅਨਿਲ ਜੋਸ਼ੀ
SAD ਉਮੀਦਵਾਰ ਅਨਿਲ ਜੋਸ਼ੀ

By ETV Bharat Punjabi Team

Published : Apr 13, 2024, 10:04 PM IST

SAD ਉਮੀਦਵਾਰ ਅਨਿਲ ਜੋਸ਼ੀ

ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ ਹੈ। ਉਥੇ ਹੀ ਟਿਕਟ ਦੇਣ 'ਤੇ ਅਨਿਲ ਜੋਸ਼ੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਮਿਲੀ ਹੈ, ਉਸ ਨੂੰ ਬੜੀ ਮਿਹਨਤ ਕਰਕੇ ਨਿਭਾਵਾਂਗਾ। ਇਸ ਦੌਰਾਨ ਉਨ੍ਹਾਂ ਦੇ ਵਰਕਰਾਂ 'ਚ ਵੀ ਖੁਸ਼ੀ ਦੇਖਣ ਨੂੰ ਮਿਲੀ ਹੈ, ਜਿੰਨ੍ਹਾਂ ਵਲੋਂ ਢੋਲ 'ਤੇ ਭੰਗੜੇ ਪਾਏ ਜਾ ਰਹੇ ਹਨ।

ਅਕਾਲੀ ਦਲ ਨੇ ਕੀਤਾ ਸੂਬੇ ਦਾ ਵਿਕਾਸ: ਇਸ ਦੌਰਾਨ ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਪਾਰਟੀ ਨੇ ਇੰਨੀ ਵੱਡੀ ਜਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਲੋਕਾਂ ਦੀ ਬਹੁਤ ਸੇਵਾ ਕੀਤੀ ਸੀ ਤੇ ਅੱਗੇ ਵੀ ਨਿਰੰਤਰ ਸੇਵਾ ਨੂੰ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੀਆਂ ਝੂਠੀਆਂ ਸੌਹਾਂ ਅਤੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿੱਚ ਫਸ ਗਏ, ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦਾ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਹੀ ਸੀ, ਜਦੋਂ ਹੈਰੀਟੇਜ ਸਟਰੀਟ ਲੋਕਾਂ ਨੂੰ ਸਮਰਪਿਤ ਕੀਤੀ ਗਈ ਸੀ, ਜੋ ਕਿ ਜਗਮਗਾਉਂਦੀ ਸੀ ਤੇ ਇਸ ਦੇ ਬਣਨ ਨਾ ਅੰਮ੍ਰਿਤਸਰ ਅੰਦਰ ਟੂਰਿਸਟ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।

ਲੋਕ ਅਕਾਲੀ ਦਲ ਨੂੰ ਦੇਣਗੇ ਜਿੱਤ ਦਾ ਫਤਵਾ: ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 103 ਸਾਲਾ ਪੁਰਾਣੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੇ ਹਿੱਤਾਂ ਦੀ ਪਾਰਟੀ ਹੈ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਸੋਚਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਅੰਦਰ ਅਕਾਲੀ ਦਲ ਲਈ ਇੰਨਾ ਉਤਸ਼ਾਹ ਹੈ ਕਿ ਅੱਜ ਪਿੰਡਾਂ ਵਾਲੇ ਲੋਕ ਵੀ ਚਾਹੁੰਦੇ ਹਨ ਕਿ ਅਨਿਲ ਜੋਸ਼ੀ ਉਹਨਾਂ ਕੋਲ ਆਉਣ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਸ ਵਾਰ ਅਨਿਲ ਜੋਸ਼ੀ ਜਿੱਤਣ ਅਤੇ ਲੋਕਾਂ ਦੀ ਇਹ ਆਵਾਜ਼ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਬਹੁਤ ਹੀ ਭਾਗਾਂ ਵਾਲਾ ਹਾਂ ਕਿ ਮੈਨੂੰ ਗੁਰੂ ਨਗਰੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਲਈ ਕੁਝ ਵੱਡਾ ਕਰਕੇ ਜਾਵਾਂ।

ਵਪਾਰ ਲਈ ਵਾਹਗਾ ਬਾਰਡਰ ਖੋਲ੍ਹਣਾ ਰਹੇਗੀ ਕੋਸ਼ਿਸ਼: ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਕੰਮ ਕਰਕੇ ਜਾਣਾ ਚਾਹੁੰਦਾ ਹਾਂ ਕਿ ਲੋਕ ਇਸ ਚੀਜ਼ ਨੂੰ ਸਦੀਆਂ ਲਈ ਯਾਦ ਰੱਖਣ। ਇਸ ਦੇ ਨਾਲ ਹੀ ਜੋਸ਼ੀ ਨੇ ਕਿਹਾ ਕਿ ਉਹ ਕਿਸਾਨਾਂ ਲਈ ਵੀ ਕੁਝ ਕਰਨਗੇ ਤਾਂ ਜੋ ਵਾਹਗਾ ਬਾਰਡਰ ਖੁੱਲ੍ਹ ਸਕੇ ਅਤੇ ਕਿਸਾਨ ਆਪਣਾ ਵਪਾਰ ਕਰ ਸਕਣ। ਇਸ ਨਾਲ ਕਿਸਾਨ ਅਤੇ ਸੂਬੇ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ 30 ਕਿਲੋਮੀਟਰ ਲਾਹੌਰ ਤੇ ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ, ਜਿਸ ਨਾਲ ਕਿਸਾਨਾਂ ਨੂੰ ਅਤੇ ਸਰਕਾਰ ਨੂੰ ਮੁਨਾਫ਼ਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਕਿਸਾਨਾਂ ਲਈ ਵਪਾਰ ਦੇ ਰਾਹ ਖੋਲ੍ਹੇ।

ਅਕਾਲੀ ਦਲ 'ਚ ਹੀ ਪੰਜਾਬੀਆਂ ਦਾ ਭਲਾ:ਅਨਿਲ ਜੋਸ਼ੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ, ਜਿਸ ਨੇ ਕਿ ਪੰਜਾਬੀਆਂ ਦੀ ਭਲਾਈ ਲਈ ਪਹਿਲ ਦੇ ਅਧਾਰ 'ਤੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸੂਬੇ ਦਾ ਵਿਕਾਸ ਨਹੀਂ ਕਰ ਸਕਦੀਆਂ, ਕਿਉਂਕਿ ਉਨ੍ਹਾਂ ਨੂੰ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰ ਸੂਬਿਆਂ ਦੀ ਵੀ ਫਿਕਰ ਹੋਵੇਗੀ ਪਰ ਅਕਾਲੀ ਦਲ ਸਿਰਫ਼ ਪੰਜਾਬੀਆਂ ਦਾ ਹੈ ਅਤੇ ਪੰਜਾਬੀਆਂ ਦਾ ਹੀ ਭਲਾ ਸੋਚੇਗਾ। ਜੋਸ਼ੀ ਨੇ ਕਿਹਾ ਕਿ ਦਿੱਲੀ ਵਾਲਿਆਂ ਨੇ ਪਹਿਲਾਂ ਉਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬਣਦੀਆਂ, ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ। ਇਸ ਕਰਕੇ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ, ਉਹ ਇਥੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਹਨ। ਜਿਸ ਤਰਾਂ ਅੰਗਰੇਜ਼ ਇੰਗਲੈਂਡ ਤੋਂ ਆਏ ਸੀ, ਉਸ ਤਰ੍ਹਾਂ ਹੀ ਇਹ ਦਿੱਲੀ ਵਾਲੇ ਆਉਂਦੇ ਹਨ।

ABOUT THE AUTHOR

...view details