ਪਟਿਆਲਾ : ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਹੋਈ ਵੋਟਾਂ ਦੀ ਗਿਣਤੀ ਵਿੱਚ ਕਈ ਉਮੀਦਵਾਰਾਂ ਨੇ ਰਿਕਾਰਡਤੋੜ ਜਿੱਤ ਹਾਸਲ ਕੀਤੀ ਅਤੇ ਕਈ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਹਨ। ਪਟਿਆਲਾ ਦੀ ਗੱਲ ਕਰਈਏ ਤਾਂ ਕਦੇ ਭਾਜਪਾ ਉਮੀਦਵਾਰ ਪਰਨੀਤ ਕੌਰ ਅੱਗੇ ਰਹੀ ਅਤੇ ਕਦੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅੱਗੇ ਰਹੇ। ਅਖੀਰ ਵਿੱਚ ਆਪਣੇ ਵਿਰੋਧੀਆਂ ਨੂੰ ਜਬਰਦਸਤ ਟੱਕਰ ਦਿੰਦਿਆਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 14600 ਵੋਟਾਂ ਦੇ ਮਾਰਜਨ ਨਾਲ ਪਟਿਆਲਾ ਲੋਕ ਸਭਾ ਸੀਟ ਤੋਂ ਰਿਕਾਰਡਤੋੜ ਜਿੱਤ ਹਾਸਿਲ ਕੀਤੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਦੂਜੇ 'ਤੇ ਭਾਜਪਾ ਦੀ ਉਮੀਦਵਾਰ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਜੇਤੂ ਰਹੇ ਪਰਨੀਤ ਕੌਰ ਤੀਜੇ ਸਥਾਨ 'ਤੇ ਰਹੇ।
ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ‘ਆਪ’ ਦੇ ਡਾ: ਬਲਬੀਰ ਸਿੰਘ ਅਤੇ ਭਾਜਪਾ ਦੀ ਪ੍ਰਨੀਤ ਕੌਰ ਨੂੰ ਹਰਾਇਆ ਹੈ। ਪੰਜਾਬ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਵਾਰ ਫਿਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।
ਕਾਬਿਲਗੌਰ ਹੈ ਕਿ ਡਾ: ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਸਨ ਅਤੇ ਹਾਲ ਹੀ ਵਿੱਚ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਹ ਪਹਿਲਾਂ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਭਾਜਪਾ ਦੀ ਪ੍ਰਨੀਤ ਕੌਰ ਨੂੰ ਹਰਾ ਚੁੱਕੇ ਸਨ ਅਤੇ ਇਸ ਵਾਰ ਵੀ ਇਸ ਸੀਟ ’ਤੇ ਕਬਜ਼ਾ ਕਰ ਲਿਆ ਹੈ। ਗਾਂਧੀ ਪੇਸ਼ੇ ਤੋਂ ਡਾਕਟਰ ਹਨ। ਉਨ੍ਹਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਸੀ ਪਰ ਬਾਅਦ ‘ਚ 2016 ‘ਚ ‘ਆਪ’ ਛੱਡ ਦਿੱਤੀ ਸੀ। ਉਨ੍ਹਾਂ ਨੇ ਆਪਣੀ ਜਥੇਬੰਦੀ ਨਵਾਂ ਪੰਜਾਬ ਪਾਰਟੀ ਬਣਾਈ ਸੀ ਜਿਸ ਨੂੰ ਉਨ੍ਹਾਂ ਸੋਮਵਾਰ ਨੂੰ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ।
ਡਾ. ਧਰਮਵੀਰ ਗਾਂਧੀ ਦਾ ਸਿਆਸੀ ਸਫ਼ਰ :ਡਾ. ਧਰਮਵੀਰ ਗਾਂਧੀ (ਜਨਮ 1 ਜੂਨ 1951) ਭਾਰਤੀ ਸਿਆਸਤਦਾਨ ਹੈ। ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਰਿਹਾ। ਪਰ ਉਸਦੇ ਅਨੁਸਾਰ ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ ਉਸ ਉੱਤੇ ਹੀ ਪਹਿਰਾ ਨਹੀਂ ਦਿੱਤਾ ਗਿਆ ਤਾਂ ਉਸਦਾ ਆਮ ਆਦਮੀ ਪਾਰਟੀ ਨਾਲ਼ ਚੱਲਣਾ ਮੁਸ਼ਕਲ ਹੋ ਗਿਆ ਸੀ ਅਤੇ ਉਨ੍ਹਾਂ ਨੇ ਨਵਾਂ ਪੰਜਾਬ ਪਾਰਟੀ ਦਾ ਗਠਨ ਕੀਤਾ।
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਅਪ੍ਰੈਲ 2024 ਨੂੰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸਤੋਂ ਪਹਿਲਾਂ ਓਹ 2023 'ਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ 'ਭਾਰਤ ਜੋੜੋ ਯਾਤਰਾ' ਦਾ ਸਰਗਰਮ ਹਿੱਸਾ ਵੀ ਰਹੇ। ਗਾਂਧੀ ਵੱਲੋਂ ਦਾਅਵਾ ਕੀਤਾ ਗਿਆ ਕਿ ਅੱਜ ਦੇਸ਼ ਅੰਦਰ ਲੋਕਤੰਤਰ,ਧਰਮ-ਨਿਰਪੱਖਤਾ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਇਹ ਫ਼ੈਸਲਾ ਜ਼ਰੂਰੀ ਹੈ। 2024 ਦੀਆਂ ਚੋਣਾਂ ਅਸਧਾਰਨ ਚੋਣਾਂ ਹਨ ਅਤੇ ਅਜਿਹੇ 'ਚ ਲੋਕਪੱਖੀ-ਅਗਾਂਹਵਧੂ ਸਖਸ਼ੀਅਤਾਂ-ਧਿਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ। 2024 ਦੀਆਂ ਲੋਕ ਸਭਾ ਚੋਣਾਂ 'ਚ ਉਹ ਕਾਂਗਰਸ ਪਾਰਟੀ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਹਨ, ਉਹ ਆਮ ਆਦਮੀ ਪਾਰਟੀ ਦੇ ਡਾ ਬਲਵੀਰ ਸਿੰਘ ਤੇ ਭਾਜਪਾ ਦੇ ਪ੍ਰਨੀਤ ਕੌਰ ਨੂੰ ਸਖਤ ਟੱਕਰ ਦੇ ਰਹੇ ਹਨ।
ਨਿੱਜੀ ਜ਼ਿੰਦਗੀ :ਡਾ. ਧਰਮਵੀਰ ਗਾਂਧੀ ਦਾ ਜਨਮ ਭਾਰਤੀ ਪੰਜਾਬ ਦੇ ਰੋਪੜ ਜਿਲ੍ਹੇ ਦੇ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਹੋਇਆ। ਗਾਂਧੀ ਉਸਦੇ ਨਾਮ ਨਾਲ਼ ਬਾਅਦ ਵਿੱਚ ਜੁੜਿਆ। ਪਹਿਲਾਂ ਉਸਦੇ ਪਿਤਾ ਨੇ ਉਸ ਦਾ ਨਾਮ ਧਰਮੀਵਰ ਬੁੱਲਾ ਰੱਖਿਆ ਸੀ। ਧਰਮਵੀਰ ਦਾ ਪਿਤਾ ਪ੍ਰਾਇਮਰੀ ਸਕੂਲ ਅਧਿਆਪਕ ਸੀ ਅਤੇ ਸੂਫੀ ਅਤੇ ਭਗਤੀ ਲਹਿਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਧਰਮਵੀਰ ਦੇ ਦੂਜੇ ਦੋ ਭਰਾਵਾਂ ਦੇ ਨਾਵਾਂ ਨਾਲ਼ ਨਾਨਕ ਅਤੇ ਕਬੀਰ ਦੇ ਨਾਮ ਜੋੜੇ।
ਕਾਲਜ ਦੇ ਦਿਨਾਂ ਵਿੱਚ ਧਰਮਵੀਰ ਦਾ ਨਾਮ ਪਹਿਲਾਂ ਤਾਂ ਬੁੱਲਾ ਚਲਦਾ ਰਿਹਾ ਪਰ ਹੌਲੀ ਹੌਲੀ ਉਨ੍ਹਾਂ ਦੀ ਸਮਾਜ ਭਲਾਈ ਦੇ ਕੰਮਾਂ ਵੱਲ ਰੁਚੀ ਅਤੇ ਸਾਦਗੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੇ ਉਸਨੂੰ 'ਗਾਂਧੀ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੁੱਲਾ ਦੀ ਥਾਂ ਗਾਂਧੀ ਨੇ ਲੈ ਲਈ ਅਤੇ ਇਹ ਪੱਕੇ ਤੌਰ ਤੇ ਉਸਦੇ ਨਾਮ ਨਾਲ ਜੁੜ ਗਿਆ।