ਅੰਮ੍ਰਿਤਪਾਲ ਲਈ ਚੋਣ ਪ੍ਰਚਾਰ (Etv Bharat (Amritsar)) ਅੰਮ੍ਰਿਤਸਰ:ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਸੰਗਤਾਂ ਵੱਲੋਂ ਅੱਜ ਜੰਡਿਆਲਾ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਪਹਿਲਾਂ ਚੋਣ ਦਫ਼ਤਰ ਖੋਲ੍ਹਿਆ ਗਿਆ ਤੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਤੇ ਉਨ੍ਹਾਂ ਦੇ ਨਾਲ ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਸੰਦੀਪ ਸਿੱਧੂ ਵੀ ਮੌਜੂਦ ਰਹੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਅੱਜ ਜੰਡਿਆਲਾ ਹਲਕੇ ਵਿੱਚ ਚੋਣ ਪ੍ਰਚਾਰ ਦੇ ਪਹਿਲੇ ਹੀ ਪੜਾਅ ਲਈ ਸੰਗਤ ਦਾ ਪਿਆਰ ਤੇ ਉਤਸ਼ਾਹ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਕਿ ਸੰਗਤਾਂ ਵਿੱਚ ਬਹੁਤ ਜਿਆਦਾ ਪਿਆਰ ਤੇ ਬਹੁਤ ਉਤਸ਼ਾਹ ਹੈ।
ਉਨ੍ਹਾਂ ਕਿਹਾ ਅਸੀਂ ਪਹਿਲੀ ਵਾਰੀ ਹੁਣ ਰਾਜਨੀਤੀ ਵਿੱਚ ਆਏ ਹਾਂ। ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਹਾਂ। ਸੰਗਤ ਦਾ ਇਹ ਫੈਸਲਾ ਅਤੇ ਬਾਕੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਹਾਂ, ਉਹ ਜੋ ਫੈਸਲਾ ਕਰਨਗੇ, ਉਹ ਠੀਕ ਹੋਵੇਗਾ।
ਇਹ ਰਹਿਣਗੇ ਮੁੱਦੇ: ਬਲਵਿੰਦਰ ਕੌਰ ਨੇ ਕਿਹਾ ਕਿ ਸਾਡੇ ਮੁੱਦੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ, ਨਸ਼ਿਆਂ ਉੱਤੇ ਨੱਥ ਪਾਉਣੀ, ਪੰਜਾਬ ਦੇ ਪਾਣੀਆਂ ਦੀ ਗੱਲ ਅਤੇ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ 'ਚ ਜੇਲ੍ਹ ਸੀ, ਉਨ੍ਹਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ ਵੀ ਵਿਚਰ ਰਹੇ ਹਾਂ, ਬਹੁਤ ਜਿਆਦਾ ਸੰਗਤਾਂ ਦਾ ਪਿਆਰ ਮਿਲ ਰਿਹਾ ਹੈ।
ਵਿਰਸਾ ਸਿੰਘ ਵਲਟੋਹਾ ਡਿਬੇਟ ਕਰ ਲੈਣ:ਬਲਵਿੰਦਰ ਕੌਰ ਨੇ ਕਿਹਾ ਕਿ ਇਹ ਚੋਣ ਪ੍ਰਚਾਰ ਵਿੱਚ ਅੰਮ੍ਰਿਤਪਾਲ ਉੱਤੇ ਜਿਵੇਂ ਕੋਈ ਟਿੱਪਣੀਆਂ ਕਰੀ ਜਾਂਦਾ ਹੈ, ਉਹ ਕਰੀ ਜਾਵੇ, ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਅੰਮ੍ਰਿਤਪਾਲ ਦੇ ਬਾਹਰ ਆਉਣ ਉੱਤੇ ਡਿਬੇਟ ਕਰ ਲੈਣ, ਫਿਰ ਚਾਹੇ ਉਹ ਸੰਗਤ ਵਿੱਚ ਡਿਬੇਟ ਕਰ ਸਕਦੇ ਹਨ। ਸੰਗਤ ਹੀ ਉਸ ਦਾ ਜਵਾਬ ਦੇ ਸਕਦੀ ਹੈ।
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਥ ਦੇ ਨਾਲ ਖੜੇ ਹਨ ਤੇ ਪੰਥਕ ਹਲਕਿਆਂ ਦੇ ਵਿੱਚੋਂ ਗਿਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਪੰਜਾਬ ਦੇ ਯੋਧਿਆਂ ਦੇ ਨਾਲ ਖੜਨਗੇ।