ਸੰਗਰੂਰ : ਸੰਗਰੂਰ ਤੋਂ ਅੱਜ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਧੂਰੀ ਬਾਰ ਐਸੋਸੀਏਸ਼ਨ ਧੂਰੀ ਵਿਖੇ ਵਕੀਲਾਂ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਸਿਆਸਤ ਦੇ ਵਿੱਚ ਬਹੁਤ ਉਤਰਾ ਚੜਾ ਦੇਖਣ ਨੂੰ ਮਿਲ ਰਹੇ ਹਨ। ਸੰਗਰੂਰ ਦੀ ਗੱਲ ਕਰੀ ਜਾਵੇ ਤਾਂ ਪਰਮਿੰਦਰ ਸਿੰਘ ਢੀਣ ਸਾਹਿਬ ਦੀ ਜਗ੍ਹਾ ਤੇ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਗਈ। ਜਿਸ ਕਾਰਨ ਪਾਰਟੀ ਵਰਕਰਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਦਾ ਹੈ ਜਿਸ ਕਾਰਨ ਅਕਾਲੀ ਦਲ ਪਾਰਟੀ ਵੀ ਪਿੱਛੇ ਵੱਲ ਜਾ ਰਹੀ ਹੈ।
ਐਸੋਸੀਏਸ਼ਨ ਧੂਰੀ ਵਿਖੇ ਵਕੀਲਾਂ ਨੂੰ ਮਿਲਣ ਲਈ ਪੁੱਜੇ ਸੁਖਪਾਲ ਸਿੰਘ ਖਹਿਰਾ, ਕਹਿ ਗਏ ਵੱਡੀ ਗੱਲ - Lok Sabha Elections 2024 - LOK SABHA ELECTIONS 2024
Lok Sabha Elections 2024 : ਸੰਗਰੂਰ ਤੋਂ ਅੱਜ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਧੂਰੀ ਬਾਰ ਐਸੋਸੀਏਸ਼ਨ ਧੂਰੀ ਵਿਖੇ ਵਕੀਲਾਂ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਸਿਆਸਤ ਦੇ ਵਿੱਚ ਬਹੁਤ ਉਤਰਾ ਚੜਾ ਦੇਖਣ ਨੂੰ ਮਿਲ ਰਹੇ ਹਨ। ਪੜ੍ਹੋ ਪੂਰੀ ਖਬਰ...
Published : Apr 29, 2024, 10:46 PM IST
ਦਲਵੀਰ ਸਿੰਘ ਗੋਲਡੀ ਵੱਲੋਂ ਪਾਈ ਪੋਸਟ ਤੇ ਬੋਲੇ ਖਹਿਰਾ:ਇਸ ਮੌਕੇ ਗੋਲਡੀ ਦੀ ਪੋਸਟ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਟਿਕਟ ਮਿਲਣ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਵੱਲੋਂ ਉਨ੍ਹਾਂ ਦੇ ਪੇਜ 'ਤੇ ਇੱਕ ਪੋਸਟ ਪਾਈ ਗਈ। ਜਿਸ ਦੀ ਨਰਾਜ਼ਗੀ ਦੂਰ ਕਰਨ ਲਈ ਮੈਂ ਉਨ੍ਹਾਂ ਦੇ ਘਰ ਗਿਆ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ, ਪਰ ਮੈਂ ਕਹਿਣਾ ਚਾਹੁੰਦਾ ਹਾਂ। ਜਦੋਂ ਮੇਰੇ ਵਿਰੁੱਧ ਪਰਚੇ ਹੋਏ ਤਾਂ ਹਾਈਕਮਾਂਡ ਮੇਰੇ 'ਤੇ ਨਜ਼ਰ ਰੱਖ ਰਹੀ ਸੀ ਅਤੇ ਮੈਂ ਜ਼ੇਲ੍ਹ ਵੀ ਗਿਆ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਚੋਣਾਂ ਲਈ ਸੰਗਰੂਰ ਭੇਜਿਆ ਸੀ, ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਰਾਜਾ ਬਡਿੰਗ ਨੂੰ ਲੁਧਿਆਣੇ ਭੇਜਿਆ ਗਿਆ ਹੈ ਅਤੇ ਵਿਜੇਂਦਰ ਸਿੰਗਲਾ ਨੂੰ ਆਨੰਦਪੁਰ ਸਾਹਿਬ ਭੇਜਿਆ ਗਿਆ ਹੈ। ਅਜਿਹਾ ਹੀ ਕੁਝ ਇਸ ਤਰ੍ਹਾਂ ਹੈ ਕਿ ਕਾਂਗਰਸ ਦੀ ਬਹੁਤ ਸੇਵਾ ਕੀਤੀ ਗਈ ਹੈ ਸਵੇਰ ਤੋਂ ਉਸ ਦਾ ਨੰਬਰ ਅਜ਼ਮਾ ਰਿਹਾ ਹਾਂ।
ਕਾਂਗਰਸੀ ਮੈਬਰਾਂ ਨੂੰ ਭਾਜਪਾ ਨੇ ਬੁਲਾਇਆ :ਅੱਜ ਦਾ ਪ੍ਰੋਗਰਾਮ ਅਚਾਨਕ ਬਣ ਗਿਆ, ਮੈਨੂੰ ਨਹੀਂ ਪਤਾ ਸੀ ਅਤੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਸਾਡੇ ਬਹੁਤ ਸਾਰੇ ਕਾਂਗਰਸੀ ਮੈਬਰਾਂ ਨੂੰ ਭਾਜਪਾ ਨੇ ਬੁਲਾਇਆ ਹੈ ਅਤੇ ਚਲੇ ਵੀ ਗਏ ਹਨ, ਕੋਈ ਫਰਕ ਨਹੀਂ ਪੈਂਦਾ ਕਿ ਕੋਈ ਪਾਰਟੀ ਛੱਡ ਦੇਵੇ। ਮੈਂ ਗੋਲਡੀ ਨੂੰ ਮਿਲਾਂਗਾ, ਵੈਸੇ ਤਾਂ ਉਹ ਬਹੁਤ ਭਾਵੁਕ ਹੈ, ਬਾਕੀਆਂ ਬਾਰੇ ਗੱਲ ਕਰਨ ਬਾਰੇ ਗੱਲ ਕੀਤੀ ਜਾਵੇਗੀ।
- ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ, ਜਾਣੋ ਕੀ ਨੇ ਹਾਲਾਤ - accident of the bus going to Sarsa
- ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਪਾਰਟੀ ਛੱਡ ਸਕਦੇ ਹਨ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ - MLA Dalvir Singh Goldy leave party
- ਸੁਖਬੀਰ ਬਾਦਲ ਨੇ ਘੇਰੀ ਪੰਜਾਬ-ਦਿੱਲੀ ਸਰਕਾਰ, ਕਿਹਾ- ਮੰਤਰੀ ਜੇਲ੍ਹ 'ਚ, ਪਰ ਕੁਰਸੀ ਛੱਡਣ ਲਈ ਨਹੀਂ ਤਿਆਰ - Lok Sabha Election 2024