ਰੂਪਨਗਰ ਦੇ ਵਕੀਲ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਬੁਲੰਦ ਕੀਤੀ ਆਵਾਜ਼ ਬਠਿੰਡਾ/ ਰੂਪਨਗਰ:ਕਿਸਾਨ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਟ੍ਰੇਡ ਯੂਨੀਅਨ ਵੱਲੋਂ ਅੱਜ ਦੇ ਦਿਨ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਰੋਪੜ ਦਾ ਵਕੀਲ ਭਾਈਚਾਰਾ ਵੀ ਕਿਸਾਨਾਂ ਦੇ ਨਾਲ ਖੜਾ ਹੈ। ਇਸ ਤਹਿਤ ਬਾਰ ਐਸੋਸੀਏਸ਼ਨ ਰੋਪੜ ਕਿਸਾਨ ਵੱਲੋਂ ਕਿਸਾਨੀ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦਿੰਦੇ ਹੋਏ ਅੱਜ ਬੁਲਾਏ ਗਏ ਬੰਦ ਦੌਰਾਨ ਐਸੋਸੀਏਸ਼ਨ ਵੱਲੋਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਦੇ ਨਾਲ ਖੜੇ ਹੋਣ ਦੀ ਗੱਲ ਕਹੀ ਗਈ ਅਤੇ ਬੰਦ ਦਾ ਸਮਰਥਨ ਕੀਤਾ ਗਿਆ।
ਬਠਿੰਡਾ 'ਚ ਵੀ ਨਜ਼ਰ ਆਇਆ ਭਾਰਤ ਬੰਦ ਦਾ ਅਸਰ ਇਸ ਮੌਕੇ ਗੱਲ ਬਾਤ ਕਰਦਿਆਂ ਬਾਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਮਨਦੀਪ ਮੋਦਗਿੱਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਸੰਘਰਸ਼ ਇਸ ਵਕਤ ਹਰਿਆਣਾ ਦੇ ਬਾਰਡਰ ਉੱਤੇ ਕੀਤਾ ਜਾ ਰਿਹਾ ਹੈ। ਉਹ ਬਹੁਤ ਚੁਣੌਤੀਪੂਰਨ ਹੈ ਅਤੇ ਨਾਲ ਹੀ ਇਸ ਸੰਘਰਸ਼ ਦੌਰਾਨ ਜੋ ਵਤੀਰਾ ਉਹਨਾਂ ਦੇ ਨਾਲ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਹ ਸਾਫ ਤੌਰ 'ਤੇ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਸੰਵਿਧਾਨ ਵਿੱਚ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ, ਫਿਰ ਭਾਵੇਂ ਉਹ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਵੇ ਆਪਣਾ ਹੱਕ ਮੰਗਣ ਦਾ ਅਧਿਕਾਰ ਹੋਵੇ ਜਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੋਵੇ।
ਕਿਸਾਨ ਆਗੂਆਂ ਉੱਤੇ ਹੋ ਰਹੇ ਤਸ਼ੱਦਦ :ਇਸ ਵੇਲੇ ਕਿਸਾਨਾਂ ਵੱਲੋਂ ਆਪਣੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੋ ਵਤੀਰਾ ਇਸ ਵਕਤ ਪੰਜਾਬ ਦੇ ਕਿਸਾਨਾਂ ਦੇ ਨਾਲ ਸ਼ੰਬੂ ਬਾਰਡਰ ਉੱਤੇ ਹੋ ਰਿਹਾ ਹੈ ,ਉਹ ਬਹੁਤ ਹੀ ਮਾੜਾ ਹੈ। ਕਿਸਾਨਾਂ ਉੱਤੇ ਹੰਜੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੱਕ ਵਰਸਾਈਆਂ ਜਾ ਰਹੀਆਂ ਹਨ। ਜਦ ਕਿ ਉਹ ਸਿਰਫ ਆਪਣੇ ਹੱਕ ਦੇ ਲਈ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਬੇਸਿੱਟਾ ਰਹੀ ਮੀਟਿੰਗ : ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਜਥੇਬੰਦੀਆਂ ਦੀ ਤੀਜੇ ਦੌਰ ਦੀ ਮੀਟਿੰਗ ਦੇਰ ਸ਼ਾਮ ਕੇਂਦਰ ਦੇ ਵਜ਼ੀਰਾਂ ਦੇ ਨਾਲ ਹੋਈ ਲੇਕਿਨ ਫਿਲਹਾਲ ਤੁਹਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਮੀਟਿੰਗ ਦੌਰਾਨ ਵੀ ਕਿਸਾਨਾਂ ਵੱਲੋਂ ਮੰਗੀਆਂ ਜਾ ਰਹੀਆਂ ਮੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਦਾ ਹੋਇਆ ਦਿਖਾਈ ਦਿੱਤਾ ਅਤੇ ਇਸੇ ਬਾਬਤ ਹੁਣ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਜ਼ੀਰਾਂ ਦੇ ਨਾਲ ਇੱਕ ਦੀ ਰੂਪ ਰੇਖਾ ਵੀ ਉਹ ਲਿਖੀ ਜਾ ਚੁੱਕੀ ਹੈ।
ਭਾਰਤ ਬੰਦ ਦਾ ਅਸਰ :ਉਥੇ ਹੀ ਦੂਜੇ ਪਾਸੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਜੇਕਰ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡਾ ਦੇ ਬੱਸ ਅੱਡੇ ਉੱਤੇ ਸਨਾਟਾ ਪਸਰਿਆ ਨਜ਼ਰ ਆਇਆ। ਜਿਥੇ ਰੋਜ਼ਾਨਾ ਸੈਂਕੜੇ ਬੱਸਾਂ ਦੀ ਆਵਾਜਾਈ ਹੁੰਦੀ ਹੈ ਉਥੇ ਅੱਜ ਕੋਈ ਜੀਅ ਨਹੀਂ ਸੀ। ਇਸ ਨਾਲ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਮਿਲ ਰਹੇ ਸਹਿਯੋਗ ਦਾ ਲਾਭ ਵੀ ਉਹਨਾਂ ਨੂੰ ਹੋਵੇਗਾ।