ਪੰਜਾਬ

punjab

ETV Bharat / state

ਅੱਜ ਬੰਦ ਹੋਣ ਜਾ ਰਿਹਾ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਲਾਉਣ ਜਾ ਰਹੇ ਪੱਕਾ ਤਾਲਾ ! - Ladowal Toll Plaza Shut Down

Ladowal Toll Plaza: ਅੱਜ ਲਾਡੋਵਾਲ ਟੋਲ ਪਲਾਜ਼ਾ ਪੱਕੇ ਤੌਰ 'ਤੇ ਬੰਦ ਕਰਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨੀ ਯੂਨੀਅਨ ਦੁਆਬਾ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਅਤੇ ਬੀਤੇ ਦੋ ਹਫਤੇ ਤੋਂ ਲਗਾਤਾਰ ਉਹ ਧਰਨੇ ਦੇ ਰਹੇ ਸਨ ਪਰ ਹਾਈਵੇ ਅਥੋਰਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬਦੇਹੀ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਅੱਜ ਪੱਲੀਆਂ ਲਾ ਕੇ ਪੱਕੇ ਤੌਰ 'ਤੇ ਬੂਥ ਬੰਦ ਕਰ ਦਿੱਤੇ ਜਾਣਗੇ।

Ladowal toll plaza will be closed permanently from today
ਅੱਜ ਤੋਂ ਪੱਕੇ ਤੌਰ 'ਤੇ ਬੰਦ ਹੋ ਜਾਵੇਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕਿਹਾ 'ਜੇਕਰ ਮੁੜ ਖੋਲਣ ਦੀ ਕਰਨਗੇ ਕੋਸ਼ਿਸ਼ ਤਾਂ ਦਫਤਰ ਵੀ ਕਰ ਦੇਵਾਂਗੇ ਬੰਦ' (ਰਿਪੋਰਟ (ਲੁਧਿਆਣਾ - ਰਿਪੋਰਟਰ))

By ETV Bharat Punjabi Team

Published : Jun 30, 2024, 11:09 AM IST

Updated : Jun 30, 2024, 1:33 PM IST

ਅੱਜ ਤੋਂ ਪੱਕੇ ਤੌਰ 'ਤੇ ਬੰਦ ਹੋ ਜਾਵੇਗਾ ਲਾਡੋਵਾਲ ਟੋਲ ਪਲਾਜ਼ਾ (ਰਿਪੋਰਟ (ਲੁਧਿਆਣਾ - ਰਿਪੋਰਟਰ))

ਲੁਧਿਆਣਾ :ਬੀਤੇ ਲੰਮੇਂ ਸਮੇਂ ਤੋਂ ਲਗਾਤਾਰ ਵੱਧ ਰਹੀਆਂ ਲਾਡੋਵਾਲ ਟੋਲ ਪਲਾਜ਼ਾ ਦੀਆਂ ਦਰਾਂ ਨੂੰ ਘੱਟ ਕਰਨ ਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਕਈ ਦਿਨਾਂ ਤੋਂ ਲੁਧਿਆਣਾ ਦੇ ਟੋਲ ਪਲਾਜ਼ਾ 'ਤੇ ਧਰਨਾ ਲਗਾਇਆ ਹੋਇਆ ਸੀ ਤੇ ਟੋਲ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਹੁਣ ਕਿਸਾਨ ਜਥੇਬੰਦੀਆਂ ਪੱਕੇ ਤੌਰ 'ਤੇ ਟੋਲ ਪਲਾਜ਼ਾ ਨੂੰ ਤਾਲਾ ਲਗਾਉਣ ਜਾ ਰਹੀਆਂ ਹਨ। ਇਸ ਦਾ ਐਲਾਨ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਦੇ ਜਵਾਬ ਆਉਣ ਤੱਕ ਬੰਦ ਰਹੇਗਾ ਟੋਲ ਪਲਾਜ਼ਾ :ਇਸ ਤੋਂ ਪਹਿਲਾਂ ਅੱਜ ਇੱਕ ਵੱਡਾ ਸਮਾਗਮ ਲਾਡੋਵਾਲ ਟੋਲ ਪਲਾਜ਼ਾ 'ਤੇ ਰੱਖਿਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਅੱਜ ਸਵੇਰ ਤੋਂ ਹੀ ਬੱਦਲਵਾਈ ਵਾਲਾ ਮੌਸਮ ਵੀ ਬਣਿਆ ਹੋਇਆ ਹੈ। ਜਿਸ ਕਰਕੇ ਪ੍ਰਬੰਧ ਵੀ ਕਿਸਾਨ ਜਥੇਬੰਦੀਆਂ ਨੇ ਮੁਕੰਮਲ ਕਰ ਲਏ ਹਨ ਅਤੇ ਕਿਹਾ ਹੈ ਕਿ ਅੱਜ ਰੱਬ ਨੇ ਵੀ ਉਹਨਾਂ ਦਾ ਸਾਥ ਦਿੱਤਾ ਹੈ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਅੱਜ ਦੁਪਹਿਰ ਏਡੀਸੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੈ। ਉਹਨਾਂ ਨੂੰ ਉਹ ਮੰਗ ਪੱਤਰ ਸੌਂਪਣਗੇ ਜਿਸ ਤੋਂ ਬਾਅਦ 3 ਵਜੇ ਦੇ ਕਰੀਬ ਪੱਕੇ ਤੌਰ 'ਤੇ ਲਾਡੋਵਾਲ ਟੋਲ ਪਲਾਜ਼ਾ ਉਦੋਂ ਤੱਕ ਮੁਫਤ ਕਰ ਦਿੱਤਾ ਜਾਵੇਗਾ ਜਦੋਂ ਤੱਕ ਇਹ ਕਿਸਾਨ ਜਥੇਬੰਦੀਆਂ ਨੂੰ ਅਜਿਹੇ ਕੋਈ ਦਸਤਾਵੇਜ਼ ਨਹੀਂ ਦਿਖਾਉਂਦੇ ਜਿਸ ਵਿੱਚ ਇਸ ਦੀ ਮਿਆਦ ਹਾਲੇ ਪਈ ਹੈ।

ਪੱਕੇ ਤੌਰ 'ਤੇ ਬੰਦ ਕੀਤਾ ਜਾਵੇਗਾ ਟੋਲ ਪਲਾਜ਼ਾ:ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਇਹ ਫੈਸਲਾ ਲੈ ਲਿਆ ਗਿਆ ਹੈ ਕਿ ਇਸ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਵੇਗਾ, ਕਿਉਂਕਿ ਜੇਕਰ ਇਸ ਦੀ ਮਿਆਦ ਖਤਮ ਹੋ ਚੁੱਕੀ ਹੈ। ਇਸ ਕਰਕੇ ਨੈਸ਼ਨਲ ਹਾਈਵੇ ਅਥੋਰਟੀ ਅੱਗੇ ਕੋਈ ਗੱਲ ਹੀ ਨਹੀਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਗੱਲ ਜਰੂਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਟੋਲ ਪਲਾਜ਼ਾ ਹੋਰ ਅੱਗੇ ਚਲਾਉਣ ਦੀ ਮਿਆਦ ਹੈ ਹਨ ਇਸ ਦੀਆਂ ਕੀਮਤਾਂ 230 ਤੋਂ ਘਟਾ ਕੇ 150 ਕੀਤੀ ਜਾਵੇ ਅਤੇ ਪਰਚੀ 24 ਘੰਟੇ ਦੇ ਲਈ ਵੇਲਿਡ ਹੋਵੇ।

ਕਿਸਾਨਾਂ ਨੇ ਰੱਖੀਆਂ ਸੀ ਇਹ ਮੰਗਾਂ:ਜ਼ਿਕਰਯੋਗ ਹੈ ਕਿ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੈ, ਜਿਸ ਦੀ ਇੱਕ ਪਾਸੇ ਦੀ ਫੀਸ 220 ਰੁਪਏ ਹੈ ਅਤੇ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ 400 ਤੋਂ ਵੱਧ ਦੀ ਕੀਮਤ ਵਸੂਲੀ ਜਾਂਦੀ ਹੈ। ਇਸੇ ਕਰਕੇ ਇਸ ਟੋਲ ਪਲਾਜ਼ਾ ਨੂੰ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਮੁਫ਼ਤ ਕੀਤਾ ਗਿਆ ਸੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਟੋਲ ਪਲਾਜ਼ਾ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਇਸ ਦੀਆਂ ਕੀਮਤਾਂ ਘਟਾਈਆਂ ਜਾਣ ਕਿਉਂਕਿ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਹੈ। ਉਥੇ ਹੀ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਹੁਣ ਕਿਸਾਨ ਜਥੇਬੰਦੀਆਂ ਵੱਡਾ ਐਕਸ਼ਨ ਲਿਆ ਹੈ।

Last Updated : Jun 30, 2024, 1:33 PM IST

ABOUT THE AUTHOR

...view details