ਬਰਨਾਲਾ/ਬਠਿੰਡਾ: ਕਿਸਾਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਖਨੌਰੀ ਬਾਰਡਰ 'ਤੇ ਮਹਾਂਪੰਚਾਇਤ ਰੱਖੀ ਗਈ ਹੈ। ਜਿੱਥੇ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਸੀ। ਇਸੇ ਦੌਰਾਨ ਮਹਾਂਪੰਚਾਇਤ 'ਤੇ ਜਾ ਰਹੀਆਂ 2 ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਨ੍ਹਾਂ ਸੜਕ ਹਾਦਸਿਆਂ 'ਚ 1 ਔਰਤ ਦੀ ਮੋਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਦਕਿ ਕਈਆਂ ਦੇ ਜ਼ਖ਼ਮੀ ਹੋਣ ਦਾ ਪਤਾ ਚੱਲਿਆ ਹੈ।
ਮਹਾਂਪੰਚਾਇਤ 'ਤੇ ਜਾ ਰਹੀਆਂ 2 ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ (ETV Bharat (ਬਰਨਾਲਾ, ਪੱਤਰਕਾਰ)) ਪਹਿਲਾ ਹਾਦਸਾ ਕਿੱਥੇ ਹੋਇਆ?
ਦੱਸ ਦਈਏ ਕਿ ਪਹਿਲਾ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ 'ਤੇ ਜੇਲ੍ਹ ਨੇੜੇ ਵਾਪਰਿਆ, ਜਿੱਥੇ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਬੱਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਦੀ ਬਠਿੰਡਾ ਮਾਨਸਾ ਰੋਡ ਉੱਤੇ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਲਾ ਬਠਿੰਡਾ ਦੇ ਪਿੰਡ ਦਿਉਣ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟੋਹਾਣਾ ਵਿਖੇ ਮਹਾ ਪੰਚਾਇਤ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬੱਸ ਬਠਿੰਡਾ ਮਾਨਸਾ ਰੋਡ ਉੱਤੇ ਧੁੰਦ ਕਾਰਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਪਲਟਣ ਨਾਲ ਕਈ ਕਿਸਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਗਿਆ ਹੈ ਕਿ ਬੱਸ ਵਿੱਚ 21 ਕਿਸਾਨ ਸਵਾਰ ਸਨ, ਜਿਨ੍ਹਾਂ ਚੋਂ 4 ਤੋਂ 6 ਕਿਸਾਨ ਇਸ ਹਾਦਸੇ ਦੌਰਾਨ ਜਖ਼ਮੀ ਹੋਏ ਹਨ। ਜੋ ਕਿਸਾਨ ਠੀਕ ਹਨ, ਉਹ ਅੱਗੇ ਜਾਣ ਲਈ ਰਵਾਨਾ ਹੋ ਗਏ।
ਮਹਾਂਪੰਚਾਇਤ 'ਤੇ ਜਾ ਰਹੀਆਂ 2 ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ (ETV Bharat) ਦੂਜਾ ਸੜਕ ਹਾਦਸਾ
ਪੰਜਾਬ ਦੇ ਬਰਨਾਲਾ ਦੇ ਖਨੌਰੀ ਸਰਹੱਦ 'ਤੇ ਆਯੋਜਿਤ ਕਿਸਾਨ ਮਹਾਪੰਚਾਇਤ 'ਚ ਸ਼ਾਮਲ ਹੋਣ ਜਾ ਰਹੀ ਬੱਸ ਅੱਜ ਸਵੇਰੇ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ ਬਰਨਾਲਾ ਦੇ ਨੇੜੇ ਜ਼ਿਲ੍ਹਾ ਬਠਿੰਡਾ ਦੇ ਕਸਬਾ 'ਭਗਤਾ ਭਾਈ ਕਾ' ਦੇ ਪਿੰਡ ਕੋਠਾ ਗੁਰੂ ਕਾ ਦੀ ਬੱਸ ਨਾਲ ਵਾਪਰਿਆ। ਹਾਦਸੇ ਵਿੱਚ ਇੱਕ ਔਰਤ ਸਣੇ ਅੱਧਾ ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ। ਜ਼ਖਮੀ ਕਿਸਾਨਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਡੱਲੇਵਾਲ ਕਿਸਾਨਾਂ ਨੂੰ ਕਰਨਗੇ ਸੰਬੋਧਨ
ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਕਿਸਾਨਾਂ ਦੀ ਮਹਾਂਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ 'ਚ ਹਾਈ ਅਲਰਟ ਕੀਤਾ ਹੋਇਆ ਅਤੇ ਬੀਐਨਐਸ ਦੀ ਧਾਰਾ 163 (ਪਹਿਲਾਂ ਆਈਪੀਸੀ ਦੀ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ।