ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰ ਦੇ ਇੱਕ ਸਾਧਾਰਨ ਪਰਿਵਾਰ ਦੀ ਇੱਕ ਛੋਟੀ ਬੱਚੀ ਕਸ਼ਿਸ਼ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਜਿਸ ਕਾਰਨ ਕਸ਼ਿਸ਼ ਦੇ ਮਾਪਿਆਂ ਅਤੇ ਸਕੂਲ ਮੁਖੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਅੱਜ ਸਾਡੀ ਧੀ ਨੇ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਹਾਸਿਲ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਧੀ ਜੋ ਵੀ ਪੜ੍ਹਨਾ ਚਾਹੇਗੀ ਅਸੀਂ ਉਸ ਨੂੰ ਪੜ੍ਹਾਵਾਂਗੇ ਤਾਂ ਜੋ ਉਹ ਵੱਡੇ ਮੁਕਾਮ ਹਾਸਲ ਕਰ ਸਕੇ।
'ਸਾਡੇ ਵਾਸਤੇ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ': ਇਸ ਮੌਕੇ ਕਸ਼ਿਸ਼ ਦੇ ਪਿਤਾ ਵਿਜੇ ਕੁਮਾਰ ਵੱਲੋਂ ਦੱਸਿਆ ਗਿਆ ਕਿ ਉਸ ਦੀ ਬੱਚੀ ਵੱਲੋਂ ਜੋ ਸਿੱਖਿਆ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਇਸ ਤੋਂ ਉਸ ਦੀ ਕਾਬਲੀਅਤ ਦਾ ਪਤਾ ਲੱਗ ਰਿਹਾ ਹੈ ਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਮੇਂ ਕੋਈ ਰੋਕ-ਟੋਕ ਨਹੀਂ ਕੀਤੀ ਜਾਵੇਗੀ। ਕਸ਼ਿਸ਼ ਸਿੱਖਿਆ ਹਾਸਲ ਕਰਨ ਤੋਂ ਬਾਅਦ ਵੱਡੇ ਹੋ ਕੇ ਜਿਸ ਵੀ ਵਿਭਾਗ ਵਿੱਚ ਜਾਣਾ ਚਾਹੇ ਉਹ ਜਾ ਸਕਦੀ ਹੈ। ਸਾਡੇ ਵੱਲੋਂ ਕਿਸੇ ਤਰ੍ਹਾਂ ਰੋਕ-ਟੋਕ ਨਹੀਂ ਕੀਤੀ ਜਾਵੇਗੀ, ਸਾਡੇ ਵਾਸਤੇ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ।