ਫਰੀਦਕੋਟ: ਲੋਕ ਸਭਾ ਚੋਣਾ ਨੂੰ ਲੈਕੇ ਹਰ ਪਾਸੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ ਅਤੇ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਦੂਜੇ ਪਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਿੱਖ ਕੌਮ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਕੀਮਤੀ ਵੋਟ ਪੰਥਕ ਸੀਟ ਨੂੰ ਹੀ ਪਾਈ ਜਾਵੇ ਤਾਂ ਜੋ ਸਿੱਖ ਕੌਂਮ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਈ ਜਾ ਸਕੇ।
ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਿੱਖ ਵੋਟਰਾਂ ਨੂੰ ਕੀਤੀ ਅਪੀਲ, ਪੰਥਕ ਸੀਟਾਂ ਨੂੰ ਦਿਓ ਤਰਜੀਹ - LOK SABHA ELECTION 2024 - LOK SABHA ELECTION 2024
LOK SABHA ELECTION 2024 : ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਿੱਖ ਸੰਗਤਾਂ ਨੂੰ ਕੀਤੀ ਅਪੀਲ ਹੈ ਕਿ ਵੋਟਾਂ ਵੇਲੇ ਸਿਰਫ ਸਿੱਖ ਕੌਮ ਦੇ ਯੋਧਿਆਂ ਨੂੰ ਅਤੇ ਉਹਨਾਂ ਦੇ ਬਲਿਦਾਨ ਨੂੰ ਯਾਦ ਰੱਖਦੇ ਹੋਏ ਪੰਥਕ ਸੀਟ ਨੂੰ ਹੀ ਵੋਟ ਪਾਉਣ। ਭਾਈ ਅੰਮ੍ਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਫਰੀਦਕੋਟ ਤੋਂ ਸ਼ਹੀਦ ਦੇ ਪੁੱਤਰ ਨੂੰ ਵੀ ਵੋਟ ਜਰੂਰ ਪਾਉਣਾ।
Published : May 26, 2024, 11:24 AM IST
ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਪੰਜਾਬੀਆਂ ਨੂੰ ਅਪੀਲ: ਇਸ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਫਰੀਦਕੋਟ ਵਿਖੇ ਇੱਕ ਪ੍ਰੈੱਸਵਾਰਤਾ ਕੀਤੀ ਗਈ ਇਸ ਦੌਰਾਨ ਉਨ੍ਹਾਂ ਪੰਥਕ ਉਮੀਦਵਾਰਾਂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਜਿਨ੍ਹਾਂ ਵੱਲੋਂ ਸਿੱਖ ਪੰਥ ਨਾਲ ਹਮਦਰਦੀ ਰੱਖੀ ਜਾਂਦੀ ਹੈ ਅਤੇ ਜੋ ਸਿੱਖ ਪੰਥ ਦੇ ਮਸਲਿਆਂ ਤੋਂ ਭਲੀਭਾਂਤੀ ਜਾਣਦੇ ਹਨ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਯਤਨਸ਼ੀਲ ਹਨ। ਫਿਰ ਭਾਵੇਂ ਉਹ ਸਿਮਰਨਜੀਤ ਸਿੰਘ ਦੀ ਪਾਰਟੀ ਦੇ ਉਮੀਦਵਾਰ ਹੋਣ ਜਾਂ ਫਿਰ ਬੇਅੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਜੋ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੋਰ 'ਤੇ ਚੋਣ ਲੜ ਰਹੇ ਹੋਣ ਜਾਂ ਫਿਰ ਲੱਖਾ ਸਿਧਾਨਾਂ ਜੋ ਬਠਿੰਡਾ ਤੋ ਆਕਲੀ ਦਲ ਨਾਲ ਸਿੱਧੀ ਟੱਕਰ ਲੈ ਰਹੇ ਹਨ। ਉਨ੍ਹਾਂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।
- ਵੋਟਾਂ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਜੀਜੇ 'ਤੇ ਵੱਡਾ ਐਕਸ਼ਨ, ਕੈਰੋਂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ - Lok Sabha Elections
- ਰਾਜਕੋਟ ਗੇਮਿੰਗ ਜ਼ੋਨ 'ਚ ਲੱਗੀ ਅੱਗ; ਮਰਨ ਵਾਲਿਆਂ ਦੀ ਗਿਣਤੀ ਵਧ ਕੇ 28 ਹੋਈ, ਜਾਣੋ ਹਰ ਅਪਡੇਟ - Fire In Gaming Zone
- ਪੂਰਨਗਿਰੀ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਨਿੱਜੀ ਬੱਸ 'ਤੇ ਪਲਟਿਆ ਭਰਿਆ ਟਰੱਕ, 11 ਲੋਕਾਂ ਦੀ ਮੌਤ ਤੇ 10 ਜ਼ਖਮੀ - Shahjahanpur Accident
ਵਿਦੇਸ਼ਾਂ 'ਚ ਬੈਠੇ ਵੋਟਰਾਂ ਨੂੰ ਅਪੀਲ: ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਬੇਅਦਬੀ ਦੇ ਮਾਮਲਿਆਂ ਨੇ ਸਿੱਖ ਕੌਮ ਨੂੰ ਅੰਦਰ ਤੱਕ ਵਲੂੰਧਰਿਆ ਜਿਸ ਨੂੰ ਸਿੱਖ ਕੌਮ ਕਦੀ ਭੁਲ ਨਹੀਂ ਸਕਦੀ।ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਜੋ ਵਿਦੇਸ਼ਾਂ 'ਚ ਜਾ ਰਹੀ ਹੈ ਉਸ ਨੂੰ ਰੋਕਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਕਦੀ ਵੀ ਘੱਟ ਗਿਣਤੀ ਕੌਮਾਂ ਲਈ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ ਉਨ੍ਹਾਂ ਦੇ ਮਸਲਿਆਂ ਦੇ ਹੱਲ ਨਹੀਂ ਹੋ ਰਹੇ।ਉਨ੍ਹਾਂ ਦੂਜੇ ਪਾਸੇ ਭੜਕਾਊ ਬਿਆਨ ਦੇਣ ਵਾਲਿਆਂ ਨਾਲ ਕਿਸੇ ਕਿਸਮ ਦੇ ਸਬੰਧ ਨਾ ਹੋਣ ਦੀ ਗੱਲ ਕਹੀ।