ਗੁਰਦਾਸਪੁਰ :ਪੰਜਾਬ ਵਿੱਚ ਵੱਧ ਰਹੇ ਨਸ਼ੇ ਅਤੇ ਅਪਰਾਧਾਂ ਉੱਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਲਗਾਤਾਰ ਅਜਿਹੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਜੋ ਇਸ ਨੂੰ ਵਧਾਵਾ ਦੇ ਰਹੇ ਹਨ। ਇਸ ਹੀ ਤਹਿਤ ਕਾਰਵਾਈ ਕਰਦਿਆਂ ਗੁਰਦਾਸਪੁਰ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਦੀਨਾਨਗਰ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 19 ਲੱਖ 81 ਹਜ਼ਾਰ 100 ਰੁਪਏ ਦੀ ਡਰੱਗ ਮਨੀ, 288 ਗ੍ਰਾਮ ਹੈਰੋਇਨ, 32 ਬੋਰ ਦਾ ਇਕ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ
ਪੁਲਿਸ ਅਧਿਕਾਰੀਆਂ ਦੱਸਿਆ ਕਿ ਦੱਸਿਆ ਕਿ 28 ਨਵੰਬਰ ਨੂੰ ਪੁਲਿਸ ਪਾਰਟੀ ਨੇ ਸ਼ੂਗਰ ਮਿੱਲ ਪਨਿਆੜ ਨੈਸ਼ਨਲ ਹਾਈਵੇ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਬਲੈਰੋ ਗੱਡੀ ਨੰਬਰ ਜੇਕੇ 02 ਡੀਡੀ 0839 ਪਠਾਨਕੋਟ ਵਾਲੇ ਪਾਸੇ ਤੋਂ ਆਉਂਦੀ ਦਿਖਾਈ ਦਿੱਤੀ। ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਨਾਕੇ ਤੋਂ ਕੁਝ ਦੂਰੀ ’ਤੇ ਹੀ ਡਰਾਈਵਰ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਮਿਰਸਾਬ ਜ਼ਿਲ੍ਹਾ ਜੰਮੂ, ਅਵਨੀਤ ਸਿੰਘ ਉਰਫ਼ ਅਬੀ ਪੁੱਤਰ ਬਿਕਰਮ ਸਿੰਘ ਵਾਸੀ ਜੰਮੂ ਅਤੇ ਦਵਿੰਦਰ ਕੁਮਾਰ ਉਰਫ਼ ਰਾਹੁਲ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੰਮੂ ਵਜੋਂ ਹੋਈ ਹੈ।
ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ, ਗਲ਼ 'ਚ ਤਖ਼ਤੀ ਅਤੇ ਹੱਥ 'ਚ ਬਰਸ਼ਾ ਫੜ੍ਹ ਸੇਵਾ 'ਚ ਹੋਏ ਹਾਜ਼ਿਰ