ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਲ ਤਖ਼ਤ ਸਾਹਿਬ ਵੱਲੋਂ ਇੰਟਰਫੇਥ ਗਲੋਬਲ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਮੌਕੇ ਦਰਬਾਰ ਸਾਹਿਬ ਵਿੱਚ ਵੱਖ-ਵੱਖ ਧਰਮਾਂ ਦੇ ਮੁੱਖ ਆਗੂ ਨਤਮਸਤਕ ਹੋਏ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਜਲੰਧਰ ਦੇ ਕਰਤਾਰਪੁਰ ਨਜ਼ਦੀਕ ਇੱਕ ਸਥਾਨ ਉੱਤੇ ਹੋ ਰਹੀ ਹੈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਇੰਟਰਫੇਥ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਰੱਖੀ ਗਈ ਹੈ। ਅਸੀਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕਦੀ ਵੀ ਕਿਸੇ ਮੰਦਰਾਂ ਦੇ ਉੱਪਰ ਹਮਲਾ ਨਹੀਂ ਕਰਦੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਸਿੱਖ ਕਦੀ ਵੀ ਕਿਸੇ ਉੱਤੇ ਹਮਲਾ ਨਹੀਂ ਕਰਦੇ। ਸਾਡੇ ਖਿਲਾਫ ਇੰਟਰਨੈਸ਼ਨਲ ਪੱਧਰ ਦੇ ਉੱਪਰ ਵਿਰਤਾਂਤ ਸਿਰਜਿਆ ਜਾ ਰਿਹਾ ਜਿਸ ਲਈ ਅਸੀਂ ਸਾਰੇ ਧਰਮਾਂ ਦਾ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਾਰੇ ਧਰਮ ਇਕੱਠੇ ਹੋ ਕੇ ਸਾਡਾ ਸਾਥ ਦੇਣ।
'ਵੱਖ-ਵੱਖ ਧਰਮਾਂ ਮੁਖੀਆਂ ਵਲੋਂ ਖਾਸ ਸੁਨੇਹਾ' (ETV Bharat (ਪੱਤਰਕਾਰ, ਅੰਮ੍ਰਿਤਸਰ)) ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ
ਇਸ ਦੌਰਾਨ ਸਾਰੇ ਧਰਮਾਂ ਦੇ ਆਏ ਮੁਖੀ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਇਕੱਠੇ ਲੈ ਕੇ ਅੱਗੇ ਚੱਲਣ ਲਈ ਵਚਨਬਧ ਹਾਂ ਅਤੇ ਅਸੀਂ ਆਪਣੇ ਸਮਾਜ ਦੇ ਵਿੱਚੋਂ ਅੰਧ ਵਿਸ਼ਵਾਸ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਅਤੇ ਸਮਾਜ ਦੇ ਵਿੱਚ ਰਹਿ ਰਹੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਸਾਰੇ ਆਪਣੇ ਪਰਮਾਤਮਾ ਨਾਲ ਪਿਆਰ ਕਰਨ ਤੇ ਆਪਣੇ ਆਂਢ ਗੁਆਂਢ ਵਿੱਚ ਵੀ ਪਿਆਰ ਬਣਾਏ ਰੱਖਣ। ਇਸ ਵਿੱਚ ਹੀ ਸਾਰੇ ਧਰਮਾਂ ਦਾ ਪਿਆਰ ਹੈ।
'ਵੱਖ-ਵੱਖ ਧਰਮਾਂ ਮੁਖੀਆਂ ਵਲੋਂ ਖਾਸ ਸੁਨੇਹਾ' (ETV Bharat (ਪੱਤਰਕਾਰ, ਅੰਮ੍ਰਿਤਸਰ)) ਇਹ ਮਹਿਮਾਨ ਹੋਏ ਸ਼ਾਮਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਜਾ ਰਹੀ ਇੰਟਰਫੇਥ ਗਲੋਬਲ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਤੋਂ ਪਹਿਲੇ ਸਾਰੇ ਧਰਮਾਂ ਦੇ ਮੁੱਖ ਆਗੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਜਿਸ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਲਿੰਗ ਰਿਮ ਪੋਚੇ ਬੋਧੀ ਧਰਮ ਗੁਰੂ ਧਰਮਸ਼ਾਲਾ ਅਤੇ ਉਮੇਰ ਅਹਿਮਦ ਅਲਿਆਸੀ ਚੀਫ ਇਮਾਮ ਆਫ ਇੰਡੀਆ ਅਤੇ ਸੁਆਮੀ ਚਿੰਤਾ ਨੰਦ ਸਰਸਵਤੀ ਜੀ ਪਰਮਾਰਥ ਨਿਰਕੇਤਮ ਰਿਸ਼ੀਕੇਸ਼ ਅਤੇ ਅਚਾਰੀਆ ਲੋਕੇਸ਼ ਮੁਨੀ ਜੈਨ ਜੈਨ ਮੁਖੀ, ਯੂਕੇਵ ਨੈਗੇਨ ਯਹਦੀ ਆਗੂ ਇਜਰਾਇਲ ਤੋਂ ਅਤੇ ਬ੍ਰਹਮ ਕੁਮਾਰੀ ਸਿਸਟਰ ਹੁਸੈਨ ਅਤੇ ਡਾਕਟਰ ਹਰਮਨ ਨੋਬਰੋਡ ਇਸਾਈ ਆਗੂ ਸ਼ਾਮਿਲ ਰਹੇ।