ਪੰਜਾਬ

punjab

ETV Bharat / state

ਭਿੰਡਰਾਂਵਾਲੇ ਦੇ ਪਿੰਡ 'ਚ ਬਾਦਲਾਂ ਨੇ ਕੀਤਾ ਵੱਡਾ ਕੰਮ, ਹੌਲੀ-ਹੌਲੀ ਪ੍ਰਵਾਸੀਆਂ ਨੇ ਖ਼ਤਮ ਕਰ ਦੇਣਾ ਪੰਜਾਬ! ਪੂਰਾ ਮਾਮਲਾ ਜਾਣਨ ਲਈ ਪੜ੍ਹੋ ਖ਼ਬਰ.. - PANCHAYAT ELECTION

ਪਿੰਡ ਰੋਡੇ 'ਚ ਪ੍ਰਵਾਸੀ ਸਰਪੰਚੀ ਦੀਆਂ ਚੋਣਾਂ 'ਚ ਖੜ੍ਹੇ ਹੋ ਕੇ ਪੰਜਾਬੀਆਂ ਨੂੰ ਟੱਕਰ ਦੇ ਰਹੇ ਹਨ।

PANCHAYAT ELECTION
ਪਿੰਡ ਰੋਡੇ 'ਚ ਸਰਪੰਚੀ ਦੀਆਂ ਚੋਣਾਂ (etv bharat)

By ETV Bharat Punjabi Team

Published : Oct 9, 2024, 6:11 PM IST

Updated : Oct 9, 2024, 6:32 PM IST

ਹੈਦਰਾਬਾਦ ਡੈਸਕ: ਹਰ ਪਾਸੇ ਇਸ ਸਮੇਂ ਪੰਜਾਬ 'ਚ ਪੰਚਾਇਤੀ ਚੋਣਾਂ ਕਾਰਨ ਮਾਹੌਲ਼ ਗਰਮਾਇਆ ਹੋਇਆ ਹੈ। ਇੰਨ੍ਹਾਂ ਦੇ ਆਧਾਰ 'ਤੇ ਪਿੰਡ ਦੇ ਵਿਕਾਸ ਅਤੇ ਆਪਣੇ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਜਾ ਰਹੀ ਹੈ ਤਾਂ ਜੋ ਪਿੰਡਾਂ ਚੋਂ ਧੜੇਬੰਦੀ ਨੂੰ ਖ਼ਤਮ ਕੀਤਾ ਜਾ ਸਕੇ। ਇਸੇ ਕਾਰਨ ਜਿਆਦਾਤਰ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋ ਰਹੀ ਹੈ। ਉਧਰ ਦੂਜੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ 'ਚ ਕੁੱਝ ਹੋ ਹੀ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਪੰਜਾਬੀ ਅਤੇ ਪ੍ਰਵਾਸੀ ਚੋਣ ਮੈਦਾਨ 'ਚ

ਸਮਾਜਸੇਵੀ ਲੱਖੇ ਸਿਧਾਣੇ ਮੁਤਾਬਿਕ "ਪਿੰਡ ਰੋਡੇ ਤੋਂ ਸਿੱਖ ਨੌਜਵਾਨ ਲਖਵੀਰ ਸਿੰਘ ਅਤੇ ਦੂਜੇ ਪਾਸੇ ਬ੍ਰਿਜ ਲਾਲ ਪ੍ਰਵਾਸੀ ਸਰਪੰਚ ਦੀਆਂ ਚੋਣਾਂ 'ਚ ਖੜ੍ਹਾ ਹੋ ਕੇ ਪਿੰਡ ਦੇ ਹੀ ਜੰਮਪਲ ਨੌਜਵਾਨ ਨੂੰ ਚਣੌਤੀ ਦੇ ਰਿਹਾ ਹੈ। ਲੱਖੇ ਸਿਧਾਣੇ ਨੇ ਦਾਅਵਾ ਕੀਤਾ ਹੈ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰਵਾਸੀ ਬ੍ਰਿਜ ਲਾਲ ਨੂੰ ਹੋਰ ਕਿਸੇ ਨੇ ਬਲਕਿ ਗਰੁਜੰਟ ਸਿੰਘ ਭੁਟੋ ਨੇ ਬ੍ਰਿਜ ਨਾਲ ਨੂੰ ਲਖਵੀਰ ਦੇ ਮੁਕਾਬਲੇ 'ਚ ਖੜ੍ਹਾ ਕੀਤਾ ਹੈ। ਗੁਰਜੰਟ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ"।

ਪੰਜਾਬ 'ਚ ਵੀ ਧਾਰਾ 370 ਦਾ ਸਿਧਾਂਤ ਲਾਗੂ ਹੋਵੇ

"ਪੰਜਾਬੀਆਂ ਨੂੰ ਲਾਹਨਤਾਂ ਪਾਉਂਦੇ ਆਖਿਆ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਟੋਏ ਪੱਟ ਰਹੇ ਹਾਂ, ਜਿੰਨ੍ਹਾਂ 'ਚੋਂ ਅਸੀਂ ਬਾਹਰ ਨਹੀਂ ਆ ਸਕਦੇ। ਇਸ ਤੋਂ ਇਲਾਵਾ ਲੱਖੇ ਨੇ ਆਖਿਆ ਕਿ ਪੰਜਾਬ 'ਚ ਵੀ ਧਾਰਾ 370 ਦਾ ਸਿਧਾਂਤ ਲਾਗੂ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਬਾਹਰੋਂ ਆ ਕੇ ਨਾ ਸਾਡੀ ਜ਼ਮੀਨ ਖਰੀਦ ਸਕੇ ਅਤੇ ਨਾ ਹੀ ਉਸ ਦਾ ਵੋਟਰ ਕਾਰਡ ਜਾਂ ਪੰਜਾਬ ਦਾ ਆਧਾਰ ਕਾਰਡ ਬਣ ਸਕੇ"। ਲੱਖਾ ਸਿਧਾਣਾ

ਸਾਡੀ ਬੋਲੀ ਅਤੇ ਸੱਭਿਆਚਾਰ ਨੂੰ ਖ਼ਤਰਾ

ਸਮਾਜਿਕ ਜੱਥੇਬੰਦੀਆਂ ਵੱਲੋਂ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਲੱਖੇ ਸਿਧਾਣੇ ਨੇ ਮੁੜ ਤੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਗ ਜਾਣ ਨਹੀਂ ਤਾਂ ਬਹੁਤ ਦੇਰ ਹੋ ਜਾਣੀ ਹੈ। ਇਸ ਤੋਂ ਇਲਾਵਾ ਪਿੰਡ ਹੰਭਾੜਾ, ਬਲੌਂਗੀ ਅਤੇ ਹੋਰਨਾਂ ਪਿੰਡਾਂ 'ਚ ਵੀ ਪ੍ਰਵਾਸੀਆਂ ਨੂੰ ਸਰਪੰਚੀ 'ਚ ਖੜ੍ਹਾ ਕੀਤਾ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਹੁਣ ਇਹ ਮਾਮਲਾ ਕਿੰਨੇ ਅੱਗੇ ਤੱਕ ਜਾਂਦਾ ਹੈ।

Last Updated : Oct 9, 2024, 6:32 PM IST

ABOUT THE AUTHOR

...view details