ਅੰਮ੍ਰਿਤਸਰ:ਲਗਾਤਾਰ ਵੱਧ ਰਹੀ ਗਰਮੀ ਕਰਕੇ ਜਿੱਥੇ ਸ਼ਹੀਦ ਊਧਮ ਸਿੰਘ ਕਾਲੋਨੀ ਦੇ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਇੱਥੋ ਦੇ ਲੋਕ ਪਾਣੀ ਦੀ ਵੱਡੀ ਸਮੱਸਿਆ ਤੋਂ ਜੂਝ ਰਹੇ ਹਨ। ਜਿੱਥੇ ਪੀਣ ਵਾਲੇ ਪਾਣੀ ਦੇ ਇਲਾਕੇ ਦੇ ਲੋਕਾਂ ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਸ਼ਹੀਦ ਊਧਮ ਸਿੰਘ ਕਾਲੋਨੀ ਦੇ ਵਾਸੀਆਂ ਨੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਹੋਏ ਆਪਣੀ ਗਲੀ ਵਿੱਚ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਦੋ-ਢਾਈ ਸਾਲ ਤੋਂ ਪਾਣੀ ਨਹੀਂ ਆ ਰਿਹਾ : ਇਸ ਮੌਕੇ ਇਲਾਕਾ ਵਾਸੀਆਂ ਦਾ ਕਹਿਣਾ ਸੀ ਕੀ ਪਿਛਲੇ ਦੋ ਢਾਈ ਸਾਲ ਤੋਂ ਸਾਡੇ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ। ਪਾਣੀ ਦੀ ਇੰਨੀ ਕਿੱਲਤ ਹੈ ਕਿ ਆਏ ਦਿਨ ਸਾਨੂੰ ਬਾਹਰੋਂ ਪਾਣੀ ਲਿਆ ਕੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੀ ਪਾਣੀ ਦੀਆਂ ਟੈਂਕੀਆਂ ਵੇਖ ਸਕਦੇ ਹੋ ਸੁੱਕੀਆਂ ਪਈਆਂ ਹਨ, ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸਾਡੇ ਇਲਾਕੇ ਵਿੱਚ ਪਾਣੀ ਦੀ ਕਾਫੀ ਕਿੱਲਤ ਆ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸੋਚਦੇ ਸੀ ਕਿ ਆਮ ਆਦਮੀ ਪਾਰਟੀ ਆਵੇਗੀ, ਤਾਂ ਬਦਲਾਅ ਲੈ ਕੇ ਆਵੇਗੀ, ਪਰ ਆਪ ਨੇ ਸਾਡੇ ਇਲਾਕੇ ਨੂੰ ਹੀ ਬਦਲ ਕੇ ਰੱਖ ਦਿੱਤਾ, ਨਾ ਕੋਈ ਸਾਡੀ ਬਾਤ ਪੁੱਛਣ ਵਾਲਾ ਨਾ ਹੀ ਸਾਡੀ ਕੋਈ ਗੱਲ ਸੁਣਨ ਵਾਲਾ ਹੈ।