ਪੰਜਾਬ

punjab

ETV Bharat / state

ਐਕਸ਼ਨ ਵਿੱਚ ਲੁਧਿਆਣਾ ਦਾ ਸਿਹਤ ਵਿਭਾਗ, ਰੇਡ ਦੌਰਾਨ ਬੇਕਰੀ ਦੀ ਦੁਕਾਨ 'ਤੇ ਖਰਾਬ ਸਮਾਨ ਬਰਾਮਦ, ਟੈਸਟ ਲਈ ਭੇਜਿਆ ਲੈਬ - RAID ON NAGINA BAKERY

Raid on Nagina Bakery: ਲੁਧਿਆਣਾ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਤਾਸ਼ਪੁਰ ਰੋਡ 'ਤੇ ਸਥਿਤ ਨਗੀਨਾ ਬੇਕਰੀ ਉੱਤੇ ਛਾਪਾ ਮਾਰਿਆ ਗਿਆ ਹੈ।

Raid on Nagina Bakery
ਐਕਸ਼ਨ ਵਿੱਚ ਲੁਧਿਆਣਾ ਦਾ ਸਿਹਤ ਵਿਭਾਗ (ETV Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Oct 9, 2024, 10:10 AM IST

ਲੁਧਿਆਣਾ: ਲੁਧਿਆਣਾ ਦੇ ਵਿੱਚ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਤੋਂ ਪਹਿਲਾਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਨਾਲ ਹੀ ਬੇਕਰੀ ਆਦਿ ਦੀ ਦੁਕਾਨਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਤਾਸ਼ਪੁਰ ਰੋਡ 'ਤੇ ਸਥਿਤ ਨਗੀਨਾ ਬੇਕਰੀ ਉੱਤੇ ਛਾਪਾ ਮਾਰਿਆ ਜਿੱਥੇ ਫਰੂਟ ਕੇਕ ਬਣਾਇਆ ਜਾਂਦਾ ਸੀ। ਸਿਹਤ ਵਿਭਾਗ ਵੱਲੋਂ ਇੱਥੋਂ ਵੱਡੀ ਗਿਣਤੀ ਦੇ ਵਿੱਚ ਸਿਹਤ ਲਈ ਹਨੀਕਰਕ ਸਮਗਰੀ ਆਦਿ ਬਰਾਮਦ ਕੀਤੀ ਹੈ। ਬੇਕਰੀ ਦੇ ਵਿੱਚ ਕਾਫੀ ਗੰਦਗੀ ਵੀ ਮਿਲੀ ਇੰਨ੍ਹਾ ਹੀ ਨਹੀਂ ਬੇਹਤਰੀ ਦੇ ਵਿੱਚ ਲਗਭਗ ਚਾਰ ਕੁਇੰਟਲ ਦੇ ਕਰੀਬ ਟੁੱਟੇ ਹੋਏ ਅੰਡੇ ਵੀ ਮਿਲੇ ਹਨ। ਜਿਨ੍ਹਾਂ ਦੇ ਨਾਲ ਇਹ ਫਰੂਟ ਕੇਕ ਬਣਾਇਆ ਜਾ ਰਿਹਾ ਸੀ ਸਿਹਤ ਵਿਭਾਗ ਦੀ ਟੀਮ ਵੱਲੋਂ ਇਹ ਸਾਰਾ ਸਮਾਨ ਸਟਵਾਇਆ ਗਿਆ ਅਤੇ ਨਾਲ ਹੀ ਤਿੰਨ ਸੈਂਪਲ ਵੀ ਭਰੇ ਜਿਸ ਨੂੰ ਲੈਬ ਲਈ ਅੱਗੇ ਭੇਜਿਆ ਜਾਵੇਗਾ ਅਤੇ ਇਸ ਦੇ ਅਧਾਰ 'ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।

ਐਕਸ਼ਨ ਵਿੱਚ ਲੁਧਿਆਣਾ ਦਾ ਸਿਹਤ ਵਿਭਾਗ (ETV Bharat (ਪੱਤਰਕਾਰ , ਲੁਧਿਆਣਾ))

ਗੰਦੇ ਆਂਡੇ ਫਰੂਟ ਕੇਕ ਬਣਾਉਣ ਦੇ ਲਈ ਵਰਤੇ ਜਾ ਰਹੇ

ਲੁਧਿਆਣਾ ਦੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇੱਥੇ ਗੰਦੇ ਆਂਡੇ ਫਰੂਟ ਕੇਕ ਬਣਾਉਣ ਦੇ ਲਈ ਵਰਤੇ ਜਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਖਰਾਬ ਆਂਡੇ ਡਰਮ ਦੇ ਵਿੱਚ ਪਾ ਕੇ ਰੱਖੇ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਬਣਾਈ ਗਈ ਬ੍ਰੈਡ ਅਤੇ ਫਰੂਟ ਕੇਕ ਆਦਿ ਦੇ ਅਸੀਂ ਸੈਂਪਲ ਲੈ ਲਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਮਾਨ ਇਥੋਂ ਬਰਾਮਦ ਕੀਤਾ ਗਿਆ ਹੈ ਉਨ੍ਹਾਂ ਨੂੰ ਤਬਾਹ ਕੀਤਾ ਜਾਵੇਗਾ। ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਅੰਡਿਆਂ ਦੇ ਨਾਲ ਕੁਝ ਤਿਆਰ ਕੇਕ ਆਦਿ ਵੀ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਨਸ਼ਟ ਕਰਵਾ ਰਹੇ ਹਨ।

ਟੁੱਟੇ ਹੋਏ ਆਂਡੇ ਟਰੇਜ਼ ਦੇ ਵਿੱਚ ਹੁੰਦੇ ਹਨ

ਉੱਧਰ ਦੂਜੇ ਪਾਸੇ ਇਸ ਬੇਕਰੀ ਦੇ ਮਾਲਿਕ ਨੂਰ ਅਲੀ ਨੇ ਦੱਸਿਆ ਕਿ ਇੱਥੇ ਅਸੀਂ ਫਰੂਟ ਕੇਕ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨ ਕਿਹਾ ਕਿ ਅਸੀਂ ਟੁੱਟੇ ਹੋਏ ਆਂਡੇ ਇਸ ਦੇ ਵਿੱਚ ਇਸਤੇਮਾਲ ਕਰਦੇ ਹਨ, ਉਨ੍ਹਾਂ ਨੇ ਕਿਹਾ ਕਿ ਅਸੀਂ ਖਰਾਬ ਵੰਡੇ ਨਹੀਂ ਲੈ ਕੇ ਆਉਂਦੇ ਸਗੋਂ ਅਸੀਂ ਜੋ ਟੁੱਟੇ ਹੋਏ ਆਂਡੇ ਟਰੇਜ਼ ਦੇ ਵਿੱਚ ਹੁੰਦੇ ਹਨ ਉਨ੍ਹਾਂ ਨੂੰ ਲਿਫਾਫਿਆਂ ਦੇ ਵਿੱਚ ਪਾ ਕੇ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਮਾਨ ਅਸੀਂ ਲਿਆਉਂਦੇ ਹਨ ਉਸਨੂੰ ਉਸੇ ਦਿਨ ਖਤਮ ਕਰ ਲਿਆ ਜਾਂਦਾ ਹੈ।

ABOUT THE AUTHOR

...view details