ਲੁਧਿਆਣਾ:ਜਗਰਾਓਂ ਪੁਲਿਸ ਅਧੀਨ ਆਉਂਦੇ ਥਾਣਾ ਸੁਧਾਰ ਪੁਲਿਸ ਨੇ ਪੱਖੋਵਾਲ ਕਸਬੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ, ਡਾਇਰੈਕਟਰ ਦੀ ਭਤੀਜੀ ਤੇ ਪ੍ਰਿੰਸੀਪਲ ਖ਼ਿਲਾਫ਼ ਸਕੂਲ ਦੀ ਹੀ ਇੱਕ ਟੀਚਰ ਨੂੰ ਬੰਦੀ ਬਣਾਉਣ, ਕੁੱਟਮਾਰ ਕਰਨ ਅਤੇ ਅਸ਼ਲੀਲ ਟਿੱਪਣੀਆਂ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਕੂਲ ਡਾਇਰੈਕਟਰ ਕਰਦਾ ਸੀ ਅਸ਼ਲੀਲ ਹਰਕਤਾਂ’
ਇਸ ਬਾਰੇ ਜਾਣਕਾਰੀ ਦਿੰਦੇ ਸਕੂਲ ਅਧਿਆਪਕਾ ਨੇ ਦੱਸਿਆ ਕਿ ਉਸਨੇ ਮਾਰਚ 2024 ਵਿੱਚ ਇਸ ਸਕੂਲ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਸ਼ੁਰੂ ਤੋਂ ਹੀ ਉਸ ਉੱਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਉਸਨੂੰ ਅਕਸਰ ਅਸ਼ਲੀਲ ਟਿੱਪਣੀਆਂ ਕਰਦਾ ਰਹਿੰਦਾ ਸੀ। ਫਿਰ ਜਦੋਂ ਉਸਨੇ ਉਸ ਨਾਲ ਸਹਿਮਤੀ ਨਹੀਂ ਜਤਾਈ ਤਾਂ ਉਸਨੇ ਪ੍ਰਿੰਸੀਪਲ ਨਾਲ ਮਿਲਕੇ ਬਿਨਾਂ ਕਿਸੇ ਕਾਰਨ ਤੋਂ ਇਹ ਕਹਿਕੇ ਸਕੂਲੋਂ ਕੱਢ ਦਿੱਤਾ ਕਿ ਤੇਰੀ ਬਾਂਹ ਉੱਤੇ ਟੈਟੂ ਬਣਿਆ ਹੈ। ਫਿਰ ਮੈਂ ਕਈ ਵਾਰ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਉਸਦੀ ਕੋਈ ਸੁਣਵਾਈ ਨਹੀਂ ਕੀਤੀ।