ਪੰਜਾਬ

punjab

ETV Bharat / state

ਅੱਗ ਲੱਗਣ ਨਾਲ ਕਣਕ ਦਾ ਨਾੜ ਸੜ ਕੇ ਸੁਆਹ, ਕਣਕ ਦਾ ਹੋਇਆ ਬਚਾਅ - wheat burnt to ashes due to fire

ਬਰਨਾਲਾ ਦੇ ਪਿੰਡ ਬਡਬਰ ਅੰਦਰ ਖੇਤਾਂ ਵਿੱਚ ਖੜੇ ਨਾੜ ਨੂੰ ਅਚਾਨਕ ਅੱਗ ਲਈ ਗਈ ਅਤੇ ਕਰੀਬ 8 ਏਕੜ ਨਾੜ ਸੜ ਕੇ ਅੱਗ ਲੱਗਣ ਕਰਕੇ ਸੁਆਹ ਹੋ ਗਿਆ। ਤੇਜ਼ੀ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।

In Barnala, the grain of wheat was burnt to ashes due to fire
ਅੱਗ ਲੱਗਣ ਨਾਲ ਕਣਕ ਦਾ ਨਾੜ ਸੜ ਕੇ ਸੁਆਹ

By ETV Bharat Punjabi Team

Published : Apr 22, 2024, 10:24 PM IST

ਕਣਕ ਦਾ ਹੋਇਆ ਬਚਾਅ

ਬਰਨਾਲਾ: ਜ਼ਿਲ੍ਹੇੇ ਪਿੰਡ ਬਡਬਰ ਵਿੱਚ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ 8 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਪਰ ਕਣਕ ਦੀ ਖੜ੍ਹੀ ਫ਼ਸਲ ਦਾ ਬਚਾਅ ਰਹਿ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸਾਨਾਂ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਤੁਰੰਤ ਪਾਣੀ ਦੇ ਟੈਂਕਰਾਂ ਨਾਲ ਅੱਗ 'ਤੇ ਕਾਬੂ ਪਾਇਆ। ਘਟਨਾ ਸਥਾਨ ਉਪਰ ਤੇਜ਼ੀ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀ ਗਈਆਂ ਅਤੇ ਅੱਗ ਉਪਰ ਕਾਬੂ ਪਾਇਆ ਗਿਆ।

ਇਸ ਮੌਕੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਬਡਬਰ ਪਿੰਡ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਪਾਵਰਕੌਮ ਵੱਲੋਂ ਬਿਜਲੀ ਦਾ ਵੀ ਕੱਟ ਲਗਾਇਆ ਹੋਇਆ ਸੀ, ਜਿਸ ਕਰਕੇ ਬਿਜਲੀ ਬੰਦ ਸੀ। ਜਿਸ ਕਰਕੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਉਹਨਾਂ ਦੱਸਿਆ ਕਿ ਜਿਉਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਆਸ ਪਾਸ ਦੇ ਪਿੰਡ ਹਰੀਗੜ੍ਹ, ਭੂਰੇ, ਕੁੱਬੇ ਵਿਖੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਕੇ ਮਦਦ ਦੀ ਅਪੀਲ ਕੀਤੀ ਗਈ।

ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕ ਅਲੱਗ ਅਲੱਗ ਵਹੀਕਲ ਟਰੈਕਟਰ ਅਤੇ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਅੱਗ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਹਵਾ ਚਲਦੀ ਹੋਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਖੇਤਾਂ ਵਿੱਚ ਫੈਲ ਗਈ, ਜਿਸ ਕਰਕੇ ਇਸ ਉੱਪਰ ਕਾਬੂ ਪਾਉਣਾ ਔਖਾ ਹੋ ਗਿਆ ਸੀ। ਉਹਨਾਂ ਕਿਹਾ ਕਿ ਮੌਕੇ ਉੱਪਰ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਵੀ ਪਹੁੰਚ ਗਈ। ਲੋਕਾਂ ਅਤੇ ਫਾਇਰ ਵਿਭਾਗ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ ਜਾ ਸਕਿਆ। ਉਹਨਾਂ ਕਿਹਾ ਕਿ ਜੇਕਰ ਅੱਗ ਉੱਤੇ ਕਾਬੂ ਪਾਉਣ ਵਿੱਚ ਦੇਰੀ ਹੋ ਜਾਂਦੀ ਤਾਂ ਬਹੁਤ ਕਿਸਾਨਾਂ ਦੀਆਂ ਖੜੀਆਂ ਕਣਕਾਂ ਦੇ ਨਾੜ ਦਾ ਨੁਕਸਾਨ ਹੋ ਜਾਂਦਾ।



ਇਸ ਸਬੰਧੀ ਫਾਇਰ ਬ੍ਰਿਗੇਡ ਅਫ਼ਸਰ ਬਰਨਾਲਾ ਜਸਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਡਬਰ ਦੇ ਖੇਤਾਂ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਭੇਜੀਆਂ। ਜਿਸ ਦੌਰਾਨ ਅੱਗ 'ਤੇ ਜਲਦੀ ਕਾਬੂ ਪਾਇਆ ਜਾ ਸਕਿਆ। ਜੇਕਰ ਸੂਚਨਾ ਦੇਰ ਨਾਲ ਹੁੰਦੀ ਤਾਂ ਨਾਲ ਲੱਗਦੇ ਖੇਤਾਂ 'ਚ ਕਣਕ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ABOUT THE AUTHOR

...view details