ਪੀੜਤ ਗੱਡੀ ਦੇ ਮਾਲਕ: ਇਸ ਮੌਕੇ ਪੀੜਤ ਗੱਡੀ ਦੇ ਮਾਲਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਕੰਮ ਨੂੰ ਜਾ ਰਹੇ ਸੀ ਤੇ ਗੋਲਡਨ ਗੇਟ ਤੇ red ਲਾਈਟ ਹੋਈ ਸੀ, ਪਿੱਛੋਂ ਇੱਕ ਸੀਮਿੰਟ ਦਾ ਭਰਿਆ ਟਰੱਕ ਆਇਆ। ਉਸ ਨੇ ਦੋ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਦੇ ਚਲਦੇ ਸਾਡੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ।
ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਇੱਕ ਟਰੱਕ ਨਾਲ ਟਕਰਾਈਆਂ ਦੋ ਗੱਡੀਆਂ, ਹੋਇਆ ਭਾਰੀ ਨੁਕਸਾਨ - road accident - ROAD ACCIDENT
Collision between two vehicles and a truck: ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਇੱਕ ਟਰੱਕ ਵੱਲੋਂ ਦੋ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਗਿਆ ਹੈ। ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਪੜ੍ਹੋ ਪੂਰੀ ਖਬਰ...
![ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਇੱਕ ਟਰੱਕ ਨਾਲ ਟਕਰਾਈਆਂ ਦੋ ਗੱਡੀਆਂ, ਹੋਇਆ ਭਾਰੀ ਨੁਕਸਾਨ - road accident collision between two vehicles and a truck](https://etvbharatimages.akamaized.net/etvbharat/prod-images/21-04-2024/1200-675-21278751-thumbnail-16x9-vv.jpg)
Published : Apr 21, 2024, 7:05 PM IST
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਸੀਮਿੰਟ ਦੇ ਨਾਲ ਭਰਿਆ ਹੋਇਆ ਸੀ ਤੇ ਇਸ ਦੇ ਮਾਲਕਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ, ਉਹ ਵੀ ਮੌਕੇ ਤੇ ਪਹੁੰਚ ਰਹੇ ਹਨ।ਉਨ੍ਹਾਂ ਵੀ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਤੇ ਟਰੱਕ ਦੇ ਮਾਲਕਾਂ ਨੂੰ ਬੁਲਾਇਆ ਗਿਆ ਹੈ। ਹੁਣ ਦੇਖੋ ਮੌਕੇ ਤੇ ਫਿਰ ਕੀ ਨੁਕਸਾਨ ਦੀ ਭਰਭਾਈ ਹੋ ਸਕੇਗੀ।
ਦੋਵਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ:ਉੱਥੇ ਹੀ ਟਰੱਕ ਡਰਾਈਵਰ ਨੇ ਕਿਹਾ ਕਿ ਮੇਰਾ ਨਾਮ ਪਲਵਿੰਦਰ ਸਿੰਘ ਹੈ ਤੇ ਮੈਂ ਸੀਮੇਂਟ ਭਰਿਆ ਟਰੱਕ ਲੈ ਕੇ ਆ ਰਿਹਾ ਸੀ। ਉਸ ਨੇ ਕਿਹਾ ਕਿ ਇੱਕ ਪਾਸੇ ਡਸਟਰ ਗੱਡੀ ਖੜੀ ਸੀ ਦੂਜੇ ਪਾਸੇ ਬਲੈਰੋ ਗੱਡੀ ਖੜੀ ਸੀ। ਜਦੋਂ ਮੈਂ ਵਿੱਚੋਂ ਲੰਘਣ ਲੱਗਾ ਤੇ ਦੋਵਾਂ ਗੱਡੀਆਂ ਟਰੱਕ ਨਾਲ ਖਹਿ ਗਈਆਂ ਤੇ ਦੋਵਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਉਲਟਾ ਇਹ ਮੇਰੇ ਤੇ ਨਸ਼ਾ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਜਦੋਂ ਕਿ ਮੈਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ, ਉਸ ਨੇ ਕਿਹਾ ਕਿ ਮਾਲਕਾਂ ਨੂੰ ਫੋਨ ਕੀਤਾ ਹੈ ਉਹ ਆ ਰਹੇ ਹਨ।
ਟਰੱਕ ਚਾਲਕ ਬਹੁਤ ਸਪੀਡ ਦੇ ਨਾਲ ਆ ਰਿਹਾ ਸੀ:ਉੱਥੇ ਹੀ ਟਰੈਫਿਕ ਪੁਲਿਸ ਦੇ ਅਧਿਕਾਰੀ ਸੁੱਚਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਚਾਲਕ ਬਹੁਤ ਸਪੀਡ ਦੇ ਨਾਲ ਆ ਰਿਹਾ ਸੀ। red ਲਾਈਟ ਹੋਣ ਤੇ ਚਲਦੇ ਉਸ ਨੇ ਇਹ ਦੋ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸਦੇ ਚਲਦੇ ਇਹ ਦੋਵਾਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਮਾਲਕਾਂ ਨੂੰ ਬੁਲਾਇਆ ਗਿਆ ਹੈ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
- 'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory
- ਫਿਰ ਵਰ੍ਹਿਆ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਇੱਕ ਦੀ ਮੌਤ - Road accident in Moga
- ਰੂਪਨਗਰ ਹਾਦਸੇ 'ਤ ਹੁਣ ਤੱਕ 3 ਮਜ਼ਦੂਰਾਂ ਦੀ ਮੌਤ, ਇੱਕ ਜੇਰੇ ਇਲਾਜ਼, ਇੱਕ ਦੀ ਭਾਲ ਜਾਰੀ - two story house collapse building