ਅੰਮ੍ਰਿਤਸਰ :ਕੈਨੇਡਾ ਵਿੱਚ ਕਤਲ ਕੀਤੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਗਿਰਫ਼ਤਾਰ ਕਰਨ ਦੇ ਚਲਦਿਆਂ ਧਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਕੈਨੇਡਾ ਅਤੇ ਅਮਰੀਕਾ ਸਰਕਾਰ ਦੀ ਵਾਹਵਾਹੀ ਕਰਦਿਆਂ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਮਾਨ ਸਿੰਘ ਮਾਨ ਨੇ ਕਿਹਾ ਕਿ 1984 ਦੇ ਬਲੂ ਸਟਾਰ ਪਰੇਸ਼ਨ ਅਤੇ ਉਸ ਤੋਂ ਬਾਅਦ ਵਾਪਰੀਆਂ ਸਾਰੀਆਂ ਘਟਨਾਵਾਂ ਬਾਰੇ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਪਰ ਦੂਜੇ ਪਾਸੇ ਨਰਿੰਦਰ ਮੋਦੀ ਅਤੇ ਉਸ ਦੇ ਪ੍ਰਸ਼ਾਸਨ ਨੇ ਹਰਦੀਪ ਸਿੰਘ ਨਿੱਝਰ ਵਾਂਗ ਵਾਧੂ ਨਿਆਂਇਕ ਕਤਲੇਆਮ ਸ਼ੁਰੂ ਕਰ ਦਿੱਤੇ ਹਨ। ਅਸੀਂ ਇਨ੍ਹਾਂ ਕਤਲਾਂ ਬਾਰੇ ਚੋਣ ਕਮਿਸ਼ਨ ਕੋਲ ਪਟੀਸ਼ਨ ਵੀ ਦਾਇਰ ਕੀਤੀ ਹੈ ਅਤੇ ਇੱਥੇ ਅਸੀਂ ਇਨਸਾਫ਼ ਦਿਵਾਉਣ ਲਈ ਟਰੂਡੋ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਕੈਨੇਡਾ ਅਮਰੀਕਾ ਸਰਕਾਰਾਂ ਨੇ ਮੋਦੀ ਸਰਕਾਰ ਨੁੰ ਡੱਕਿਆ:ਉਹਨਾਂ ਕਿਹਾ ਕਿ ਅਸੀਂ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਇਨ੍ਹਾਂ ਕਤਲਾਂ ਪਿੱਛੇ ਆਰ.ਐਸ.ਐਸ.ਹੈ। ਉਨ੍ਹਾਂ ਕਿਹਾ ਗੁਰਦੇਵ ਸਿੰਘ ਕਾਉਂਕੇ ਬਾਰੇ ਵੀ ਗੱਲ ਕੀਤੀ ਹੈ ਪਰ ਸਰਕਾਰ ਨੇ ਇਸ ਸਬੰਧੀ ਕੁਝ ਨਹੀਂ ਕੀਤਾ। ਜਿਹੜਾ ਸਾਡਾ ਮਨਿਸਟਰ ਜੈਸ਼ੰਕਰ ਤੇ ਗੋਧਰਾ ਦਾ ਕਾਤਿਲ ਨਰਿੰਦਰ ਮੋਦੀ ਨੇ ਬਾਹਰਲੇ ਦੇਸ਼ਾਂ 'ਚ ਐਕਸਟਰਾ ਜੁਡੀਸ਼ਅਲ ਕਿੰਗ ਦਾ ਮਸਲਾ ਸ਼ੁਰੂ ਕੀਤਾ, ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਤੇ ਕੈਨੇਡਾ ਵਿੱਚ ਨਿੱਜਰ ਦੇ ਕਤਲ ਦੀ ਸਾਜਿਸ਼ ਦੇ ਵਿੱਚ ਜੋਅ ਬਾਈਡਨ ਨੇ ਨਰਿੰਦਰ ਮੋਦੀ ਨੂੰ ਡੱਕਿਆ ਹੈ । ਉਹ ਹੁਣ ਮਜਬੂਰ ਹੋ ਰਿਹਾ ਕਹਿਣ 'ਤੇ ਕਿ ਭਾਰਤ ਸਰਕਾਰ ਸ਼ਰੇਆਮ ਸਿੱਖਾਂ ਦਾ ਜਲੂਸ ਕੱਢ ਕੇ ਉੱਥੇ ਕਤਲ ਕਰ ਰਹੀ ਹੈ।