ਫ਼ਿਰੋਜ਼ਪੁਰ:ਇੱਕ ਪਾਸੇ ਜਿੱਥੇ ਪੁਲਿਸ ਨਸ਼ਾ ਰੋਕਣ ਲਈ ਹੀਲੇ ਅਪਣਾ ਰਹੀ ਹੈ ਉੱਥੇ ਹੀ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਜੇਕਰ ਉਹਨਾਂ ਨੂੰ ਕੋਈ ਸ਼ਰਾਬ ਵੇਚਣ ਤੋਂ ਰੋਕਦਾ ਹੈ ਤਾਂ ਉਹ ਸ਼ਰੇਆਮ ਗੁੰਡਾਗਰਦੀ ਕਰਦੇ ਹਨ ਅਤੇ ਫਾਇਰਿੰਗ ਵੀ ਕਰਦੇ ਨੇ। ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਨਾਰੰਗ ਕੀ ਸਿਆਲ ਤੋਂ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਵਿੱਚ ਰਹਿ ਰਹੇ ਗੁਰਪਾਲ ਸਿੰਘ ਨੂੰ ਜਦੋਂ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਬਾਹਰੋਂ ਆਪਣੇ ਸਾਥੀ ਬੁਲਾ ਕੇ ਪਿੰਡ ਵਿੱਚ ਗੁੰਡਾਗਰਦੀ ਕੀਤੀ ਅਤੇ ਹਵਾਈ ਫਾਇਰ ਕੀਤੇ।
ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਗੁੰਡਾਗਰਦੀ, ਰੋਕਣ ਵਾਲਿਆਂ ਉੱਤੇ ਚਲਾਏ ਇੱਟਾਂ-ਰੋੜੇ, ਕੀਤਾ ਜ਼ਖ਼ਮੀ - Illegal liquor sellers in Ferozepur
Illegal liquor sellers : ਫਿਰੋਜ਼ਪੁਰ ਵਿੱਚ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਜਦੋਂ ਇੱਕ ਪਰਿਵਾਰ ਦੇ ਨੌਜਵਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਅਤੇ ਉਸ ਦੇ ਪਰਿਵਾਰ ਉੱਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਵਾਈ ਫਾਇਰ ਕਰਨ ਦੇ ਇਲਜ਼ਾਮ ਵੀ ਲੱਗੇ ਹਨ।
Published : Jul 23, 2024, 1:50 PM IST
ਸ਼ਰੇਆਮ ਕੀਤੀ ਗੁੰਡਾਗਰਦੀ:ਪਿੰਡ ਦੇ ਲੋਕਾਂ ਮੁਤਾਬਿਕ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਬੇਖੌਫ ਹੋਕੇ ਇੱਟਾਂ ਰੋੜੇ ਚਲਾਏ, ਜਿਸ ਵਿੱਚ ਸੁਖਜੀਤ ਸਿੰਘ ਅਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਬੁਰੀ ਤਰ੍ਹਾਂ ਜਖਮੀ ਹੋਏ ਹਨ। ਗੁੰਡਾਗਰਦੀ ਦੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ। ਸੀਸੀਟੀਵੀ ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅਸਲਾ ਲੈ ਕੇ ਬਾਹਰੋਂ ਆਏ ਗੁੰਡੇ ਪਿੰਡ ਵਿੱਚ ਗੁੰਡਾਗਰਦੀ ਫੈਲਾਉਂਦੇ ਰਹੇ ਅਤੇ ਹਵਾਈ ਫਾਇਰ ਕਰਦੇ ਰਹੇ। ਸ਼ਰਾਬ ਵੇਚਣ ਵਾਲਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਵੀ ਸੱਟਾਂ ਲੱਗੀਆਂ ਨੇ ਅਤੇ ਗੁੰਡਿਆਂ ਨੇ ਬਜ਼ੁਰਗ ਔਰਤ ਦਾ ਵੀ ਲਿਹਾਜ਼ ਨਹੀਂ ਕੀਤਾ ਅਤੇ ਉਸ ਦੀ ਵੀ ਲੱਤ ਤੋੜ ਦਿੱਤੀ।
- ਘਰੇਲੂ ਕਲੇਸ਼ ਕਾਰਨ ਔਰਤ ਨੇ ਚੁੱਕਿਆ ਖੌਫਨਾਕ ਕਦਮ, ਘਰ ਵਿੱਚ ਵਿਸ਼ ਗਏ ਸੱਥਰ - woman jumped into the canal
- ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟ ਵੰਡਣ ਵਾਲੇ ਗਿਰੋਹ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਕੀਤਾ ਪਰਦਾਫਾਸ਼ - gang was exposed
- ਕਾਰ ਵਿੱਚ ਆਏ ਚੋਰਾਂ ਨੇ ਪਾਈਪ ਸਟੋਰ ਨੂੰ ਬਣਾਇਆ ਨਿਸ਼ਾਨਾ, ਸਮਾਨ ਸਮੇਤ ਨਕਦੀ ਲੈ ਹੋਏ ਫਰਾਰ - Thieves targeted a pipe store
ਪੁਲਿਸ ਨੇ ਧਰਨੇ ਮਗਰੋਂ ਮਾਮਲਾ ਕੀਤਾ ਦਰਜ:ਉੱਥੇ ਹੀ ਪੁਲਿਸ ਦਾ ਰਵੱਈਆ ਸ਼ਰਾਬ ਵੇਚਣ ਵਾਲਿਆਂ ਦੀ ਪ੍ਰਤੀ ਹਮਦਰਦੀ ਭਰਿਆ ਰਿਹਾ। ਘਟਨਾ ਦੇ ਪੰਜ ਦਿਨ ਬੀਤ ਜਾਣ ਬਾਅਦ ਵੀ ਪੁਲਿਸ ਵੱਲੋਂ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਦੇ ਬਾਹਰ ਧਰਨੇ ਦਾ ਐਲਾਨ ਕਰ ਦਿੱਤਾ ਤਾਂ ਉਸ ਤੋਂ ਬਾਅਦ ਪੁਲਿਸ ਨੇ ਫਜੀਹਤ ਹੁੰਦੀ ਦੇਖ ਪੰਜ ਲੋਕਾਂ ਦੇ ਖਿਲਾਫ ਅਸਲਾ ਐਕਟ ਅਤੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਜਦਕਿ ਇਸ ਬਾਬਤ ਅਜੇ ਤੱਕ ਕਿਸੇ ਦੀ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।