ਸ਼ਿਵ ਜੀ ਦੀ ਮੂਰਤੀ ਖੰਡਿਤ (ETV BHARAT) ਲੁਧਿਆਣਾ:ਸ਼ਹਿਰ ਦੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਨਹਿਰ ਦੇ ਕੰਢੇ ਇੱਕ ਪੁਰਾਣੇ ਬਰੋਟੇ ਦੇ ਹੇਠ ਬਣੇ ਮੰਦਿਰ ਦੇ ਵਿੱਚ ਸਥਾਪਿਤ ਭਗਵਾਨ ਸ਼ਿਵਜੀ ਦੀ ਮੂਰਤੀ ਕਿਸੇ ਅਣਪਛਾਤੇ ਵੱਲੋਂ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਗਵਾਨ ਸ਼ਿਵਜੀ ਦੇ ਹੱਥ ਦੇ ਵਿੱਚ ਫੜਿਆ ਪਿੱਤਲ ਦਾ ਤ੍ਰਿਸ਼ੂਲ ਵੀ ਮੁਲਜ਼ਮ ਆਪਣੇ ਨਾਲ ਲੈ ਗਏ ਅਤੇ ਇੱਕ ਮੂਰਤੀ ਵੀ ਗਾਇਬ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਪੁਲਿਸ ਵਲੋਂ ਨੇੜੇ ਤੇੜੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।
ਸ਼ਿਵ ਜੀ ਦੀ ਮੂਰਤੀ ਖੰਡਿਤ (ETV BHARAT) ਲੋਕਾਂ 'ਚ ਭਾਰੀ ਰੋਸ ਤੇ ਕਾਰਵਾਈ ਦੀ ਮੰਗ
ਇਲਾਕੇ ਦੇ ਲੋਕਾਂ ਨੇ ਕਿਹਾ ਹੈ ਕਿ ਇਹ ਜਿਸ ਕਿਸੇ ਦਾ ਵੀ ਕੰਮ ਹੈ, ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਇਜ਼ਾ ਲਿਆ ਹੈ ਅਤੇ ਨਾਲ ਹੀ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਵੇਖੇ ਜਾ ਰਹੇ ਹਨ। ਇਸ ਮੌਕੇ ਏਐਸਆਈ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਹੇਠ ਇਹ ਪੂਰਾ ਮਾਮਲਾ ਆ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ, ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਉਹਨਾਂ ਕਿਹਾ ਕਿ ਫਿਲਹਾਲ ਇਹ ਕਿਸ ਨੇ ਕੀਤਾ ਇਸ ਬਾਰੇ ਉਹ ਜਾਂਚ ਕਰ ਰਹੇ ਹਨ।
ਪੁਲਿਸ ਨੇ ਆਖੀ ਜਾਂਚ ਦੀ ਗੱਲ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਮੰਦਿਰ ਕਾਫੀ ਪੁਰਾਣਾ ਹੈ ਅਤੇ ਇੱਥੇ ਭਗਵਾਨ ਸ਼ਿਵਜੀ ਦੀ ਮੂਰਤੀ ਵੀ ਕਾਫੀ ਸਮੇਂ ਤੋਂ ਸਥਾਪਿਤ ਹੈ। ਬੀਤੀ ਦੇਰ ਰਾਤ ਕਿਸੇ ਨੇ ਨਾ ਸਿਰਫ ਮੂਰਤੀ ਖੰਡਿਤ ਕੀਤੀ ਹੈ, ਸਗੋਂ ਮੰਦਰ ਦੇ ਵਿੱਚ ਪਿਆ ਕੁਝ ਸਮਾਨ ਵੀ ਚੋਰੀ ਕਰਕੇ ਨਾਲ ਲੈ ਗਏ ਹਨ। ਉਹਨਾਂ ਨੇ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰੇ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।