ਪੰਜਾਬ

punjab

ETV Bharat / state

ਜੰਡਿਆਲਾ 'ਚ ਪਤੀ ਵੱਲੋਂ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ, ਪਤੀ ਉੱਤੇ ਦਾਜ ਦੀ ਮੰਗ ਕਰਨ ਦੇ ਲੱਗੇ ਇਲਜ਼ਾਮ - husband beat his wife for dowry - HUSBAND BEAT HIS WIFE FOR DOWRY

Clash Between Husband Wife: ਜੰਡਿਆਲਾ ਗੁਰੂ 'ਚ ਪਤੀ ਵਲੋਂ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਪੀੜਤ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਵਲੋਂ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।

ETV BHARAT (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ)
ਦਾਜ ਲਈ ਪਤੀ ਵੱਲੋਂ ਪਤਨੀ ਦੀ ਕੁੱਟਮਾਰ (ETV BHARAT)

By ETV Bharat Punjabi Team

Published : Jun 16, 2024, 10:08 AM IST

ਦਾਜ ਲਈ ਪਤੀ ਵੱਲੋਂ ਪਤਨੀ ਦੀ ਕੁੱਟਮਾਰ (ETV BHARAT (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ:ਜ਼ਿਲ੍ਹੇ ਦੇ ਜੰਡਿਆਲਾ ਗੁਰੂ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਦਾਜ ਨੂੰ ਲੈ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਪਤੀ ਵੱਲੋਂ ਆਪਣੀ ਪਤਨੀ ਨੂੰ ਦਾਜ ਦੇ ਚੱਲਦੇ ਫਾਹਾ ਦੇਣ ਅਤੇ ਬਿਜਲੀ ਦੇ ਝਟਕੇ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਇੰਨ੍ਹਾਂ ਹੀ ਨਹੀਂ ਮੁਲਜ਼ਮ ਆਪਣੀ ਪਤਨੀ ਨੂੰ ਅੱਧ ਮਰਿਆ ਕਰਕੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੇ ਚੱਲਦੇ ਲੜਕੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਥੇ ਇਸ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਵੱਲੋਂ 307 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਾਜ ਲਈ ਪਤਨੀ ਦੀ ਕੁੱਟਮਾਰ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦੇ ਵਿਆਹ ਨੂੰ ਡੇਢ ਸਾਲ ਹੋ ਚੁੱਕਿਆ ਤੇ ਰੋਜ਼ਾਨਾ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਜੰਡਿਆਲਾ ਗੁਰੂ ਵਿਖੇ ਬੁਟੀਕ ਦਾ ਕੰਮ ਕਰਦੀ ਸੀ ਤੇ ਅੱਜ ਵੀ ਉਸ ਦੇ ਪਤੀ ਵੱਲੋਂ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਕਿ ਆਪਣੇ ਘਰ ਜਾ ਕੇ ਪੈਸੇ ਅਤੇ ਦਾਜ ਲੈ ਕੇ ਆਵੇ, ਜਿਸ ਦੇ ਚੱਲਦੇ ਲੜਕੀ ਵੱਲੋਂ ਨਾਂਹ ਕਰਨ 'ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਪੀੜਤਾਂ ਨੂੰ ਕਰੰਟ ਲਗਾਇਆ ਤੇ ਮਾਰੀ ਕੈਂਚੀ:ਪੀੜਤ ਵਿਆਹੁਤਾ ਨੇ ਦੱਸਿਆ ਕਿ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਕਰਕੇ ਉਸ ਨੂੰ ਕਰੰਟ ਲਗਾਇਆ ਤੇ ਉਸ ਦੇ ਮੂੰਹ 'ਤੇ ਕੈਂਚੀਆਂ ਵੀ ਮਾਰੀਆਂ ਗਈਆਂ। ਇਸ ਸਭ ਤੋਂ ਬਾਅਦ ਉਹ ਬੇਹੋਸ਼ੀ ਦੇ ਹਾਲਾਤ ਵਿੱਚ ਉਸ ਨੂੰ ਉਥੇ ਹੀ ਸੁੱਟ ਕੇ ਚਲਾ ਗਿਆ, ਜਿਸ ਤੋਂ ਬਾਅਦ ਪਰਿਵਾਰ ਵਲੋਂ ਪੀੜਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ।

ਪੁਲਿਸ ਨੇ ਆਖੀ ਜਾਂਚ ਦੀ ਗੱਲ: ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐੱਸ ਐੱਚ ਓ ਮੁਖਤਾਰ ਸਿੰਘ ਨੇ ਦੱਸਿਆ ਕਿ ਦਾਜ ਦੇ ਚੱਲਦੇ ਇਸ ਵਿਆਹੁਤਾ ਦੇ ਨਾਲ ਬੁਰੀ ਤਰ੍ਹਾਂ ਨਾਲ ਉਸ ਦੇ ਪਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ। ਜਿਸ ਦੇ ਚੱਲਦੇ ਉਹਨਾਂ ਵੱਲੋਂ 307 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਜਾਂ ਨਹੀਂ, ਇਹ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਚੱਲੇਗਾ।

ABOUT THE AUTHOR

...view details