ਹੁਸ਼ਿਆਰਪੁਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਿੰਡ ਅਲੀਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਆਪਸੀ ਲੜਾਈ ਝਗੜੇ ਕਾਰਨ ਹੀ ਇਹ ਘਟਨਾ ਕਤਲ ਦੀ ਵਾਰਦਾਤ ਤੱਕ ਪਹੁੰਚ ਗਈ।ਬਲਜਿੰਦਰ ਸਿੰਘ ਮੱਲ੍ਹੀ ਐਸ ਐਚ ਓ ਗੜ੍ਹਸ਼ੰਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਤਿਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ ਜੋ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਆਪਣੇ ਘਰ ਨੂੰ ਜਾ ਰਹੇ ਸੀ। ਜਦੋਂ ਉਹ ਆਪਣੇ ਦੋਸਤ ਸ਼ੰਮੀ ਕਪੂਰ ਨੂੰ ਪਿੰਡ ਅਲੀਪੁਰ ਵਿਖੇ ਛੱਡਣ ਲਈ ਜਾ ਰਹੇ ਸੀ, ਤਾਂ ਪਿੰਡ ਅਲੀਪੁਰ ਥਾਣਾ ਗੜਸ਼ੰਕਰ ਦੀ ਗਰਾਉਂਡ ਪਾਸ ਪਹੁੰਚੇ ਤਾਂ ਉੱਥੇ ਪਹਿਲਾ ਹੀ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਉਰਫ ਵਿਗਿਆਨੀ ਨਾਮ ਦੇ ਵਿਅਕਤੀਆ ਵੱਲੋਂ ਕਾਫੀ ਬੰਦੇ ਇੱਕਠੇ ਕੀਤੇ ਹੋਏ ਸਨ।
ਲੜਾਈ ਝਗੜਾ ਕਰਦੇ ਹੋਏ ਮਾਰ-ਕੁੱਟ ਕਰਨੀ ਸ਼ੁਰੂ ਕਰ ਦਿੱਤੀ
ਜਿਨ੍ਹਾਂ ਨੇ ਨਿਤਿਨ ਕੁਮਾਰ ਅਤੇ ਉਸਦੇ ਸਾਰੇ ਦੋਸਤਾਂ ਨੂੰ ਘੇਰ ਕੇ ਉਨ੍ਹਾਂ ਨਾਲ ਲੜਾਈ ਝਗੜਾ ਕਰਦੇ ਹੋਏ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ । ਉਕਤ ਲੜਾਈ ਦੌਰਾਨ ਨਿਤਿਨ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਚਣਕੋਈ ਥਾਣਾ ਬਲਾਚੌਰ, ਦਾ ਗੁਰਪ੍ਰੀਤ ਸਿੰਘ ਉਰਫ ਗੋਪੀ ਢੇਸੀ ਅਤੇ ਤਜਿੰਦਰ ਉਰਫ ਵਿਗਿਆਨੀ ਵੱਲੋ ਸਾਥੀਆ ਨਾਲ ਮਿਲਕੇ ਕਤਲ ਕਰ ਦਿੱਤਾ ਸੀ।