ਪੰਜਾਬ

punjab

ETV Bharat / state

ਮੱਝਾਂ ਚੋਰੀ ਕਰਨ ਆਏ ਚੋਰ ਕਰ ਗਏ ਕਤਲ, ਪੁਲਿਸ ਨੇ ਹੱਲ ਕੀਤੀ ਅੰਨ੍ਹੇ ਕਤਲ ਦੀ ਗੁੱਥੀ ਤੇ 6 ਮੁਲਜ਼ਮ ਕੀਤੇ ਕਾਬੂ - Police Solved Murder Mystery

Hoshiarpur Police Action: ਬੀਤੇ ਦਿਨੀਂ ਹੁਸ਼ਿਆਰਪੁਰ ਦੇ ਪਿੰਡ ਸਾਹਰੀ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਜਿਸ 'ਚ ਪੁਲਿਸ ਨੇ 6 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਅੰਨ੍ਹੇ ਕਤਲ ਦੀ ਗੁੱਥੀ ਹੱਲ
ਅੰਨ੍ਹੇ ਕਤਲ ਦੀ ਗੁੱਥੀ ਹੱਲ (ETV BHARAT)

By ETV Bharat Punjabi Team

Published : May 15, 2024, 9:11 AM IST

ਅੰਨ੍ਹੇ ਕਤਲ ਦੀ ਗੁੱਥੀ ਹੱਲ (ETV BHARAT)

ਹੁਸ਼ਿਆਰਪੁਰ:ਸ਼ਹਿਰ ਦੇ ਨਜ਼ਦੀਕੀ ਪਿੰਡ ਸਾਹਰੀ 'ਚ ਬੀਤੀ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਸਖਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਪੁਲਿਸ ਵਲੋਂ ਇਸ ਕਾਂਡ 'ਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੱਦ ਕਿ 2 ਮੁਲਜ਼ਮ ਅਜੇ ਵੀ ਪੁਲਿਸ ਦੀ ਹਿਰਾਸਤ ਚੋਂ ਫਰਾਰ ਚੱਲ ਰਹੇ ਹਨ।

ਪੁਲਿਸ ਨੇ ਕਾਬੂ ਕੀਤੇ ਮੁਲਜ਼ਮ: ਇਸ ਸਬੰਧੀ ਸੀਆਈਏ ਸਟਾਫ ਹੁਸ਼ਿਆਰਪੁਰ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਡੀਐਸਪੀ ਐਸਐਸ ਸੰਧੂ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੋਇਆ ਸੀ। ਜਿਨ੍ਹਾਂ ਵਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਕਾਰਵਾਈ ਕਰਦੇ ਹੋਏ ਕਤਲ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਇਸ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਨ੍ਹਾਂ ਵਲੋਂ ਪਹਿਲਾਂ ਉਕਤ ਹਵੇਲੀ ਦੀ ਰੇਕੀ ਕੀਤੀ ਗਈ ਸੀ ਤੇ ਇਕ ਦਿਨ ਪਹਿਲਾਂ ਹੀ ਮ੍ਰਿਤਕ ਸੁਖਵਿੰਦਰ ਸਿੰਘ ਨਾਲ ਮੱਝਾਂ ਵੇਚਣ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ।

ਮੱਝਾਂ ਚੋਰੀ ਕਰਨ ਆਇਆ ਨੇ ਕੀਤਾ ਕਤਲ: ਡੀਐਸਪੀ ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਦੋਸ਼ੀ ਇਸੇ ਤਰ੍ਹਾਂ ਹੀ ਵੱਖ-ਵੱਖ ਪਿੰਡਾਂ 'ਚ ਰੇਕੀ ਕਰਕੇ ਮੱਝਾਂ ਚੋਰੀਆਂ ਕਰਨ ਦਾ ਕੰਮ ਕਰਦੇ ਸੀ ਤੇ ਫਿਰ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਵੇਚ ਦਿੰਦੇ ਸੀ ਤੇ ਪਿੰਡ ਸਾਹਰੀ 'ਚ ਵੀ ਜਦੋਂ ਇਹ ਉਕਤ ਹਵੇਲੀ 'ਚ ਮੱਝਾਂ ਚੋਰੀ ਕਰਨ ਲਈ ਆਏ ਤਾਂ ਹਵੇਲੀ ਦਾ ਮਾਲਕ ਸਖਵਿੰਦਰ ਸਿੰਘ ਜਾਗ ਪਿਆ ਤੇ ਜਦੋਂ ਉਸ ਵਲੋਂ ਰੌਲਾ ਪਾਇਆ ਗਿਆ ਤਾਂ ਉਕਤ ਚੋਰਾਂ ਨੇ ਸਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਨਾਲ ਮੌਜੂਦ ਇਕ ਹੋਰ ਵਿਅਕਤੀ ਨੂੰ ਵੀ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ ਯੂਪੀ ਨੰਬਰੀ ਮਹਿੰਦਰਾ ਬਲੈਰੋ ਵੀ ਬਰਾਮਦ ਕੀਤੀ ਹੈ।

ABOUT THE AUTHOR

...view details