ਪੰਜਾਬ

punjab

ETV Bharat / state

ਵੇਖੋ ਮੂਸੇ ਪਿੰਡ 'ਚ ਹੌਲੀ ਦਾ ਸ਼ਾਨਦਾਰ ਨਜ਼ਾਰਾ, ਪੂਰਾ ਪਿੰਡ ਖੁਸ਼ੀ ਦੇ ਰੰਗਿਆਂ 'ਚ ਰੰਗਿਆ.. - holi celebration on moosa villege - HOLI CELEBRATION ON MOOSA VILLEGE

2 ਸਾਲ ਬਾਅਦ ਆਖਰਕਾਰ ਮਾਨਸਾ ਦੇ ਪਿੰਡ ਮੂਸਾ 'ਚ ਰੌਣਕਾਂ ਲੱਗੀਆਂ ਅਤੇ ਜੋਸ਼ ਨਾਲ ਹੌਲੀ ਦਾ ਤਿਉਹਾਰ ਮਨਾਇਆ ਗਿਆ। ਤੁਸੀਂ ਵੀ ਵੇਖੋ ਬੇਹੱਦ ਖਾਸ ਨਜ਼ਾਰਾ

holi at wounderful celebration on moosa villege
ਵੇਖੋ ਮੂਸੇ ਪਿੰਡ 'ਚ ਹੌਲੀ ਦਾ ਸ਼ਾਨਦਾਰ ਨਜ਼ਾਰਾ, ਪੂਰਾ ਪਿੰਡ ਖੁਸ਼ੀ ਦੇ ਰੰਗਿਆਂ 'ਚ ਰੰਗਿਆ..

By ETV Bharat Punjabi Team

Published : Mar 25, 2024, 11:03 PM IST

ਵੇਖੋ ਮੂਸੇ ਪਿੰਡ 'ਚ ਹੌਲੀ ਦਾ ਸ਼ਾਨਦਾਰ ਨਜ਼ਾਰਾ, ਪੂਰਾ ਪਿੰਡ ਖੁਸ਼ੀ ਦੇ ਰੰਗਿਆਂ 'ਚ ਰੰਗਿਆ..

ਮਾਨਸਾ:ਸਿੱਧੂ ਮੂਸੇਵਾਲਾ ਦੇ ਘਰ ਜਨਮੇ ਛੋਟੇ ਮੂਸੇਵਾਲਾ ਦੀ ਖੁਸ਼ੀ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਮੂਸਾ ਪਿੰਡ ਦੇ ਵਿੱਚ ਨਿੰਮ ਬੰਨਣ ਦੀ ਰਸਮ ਨਿਭਾਈ ਜਾ ਰਹੀ ਹੈ ।ਅੱਜ ਪਿੰਡ ਵਾਸੀਆਂ ਵੱਲੋਂ ਜਿੱਥੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਗਿੱਧੇ-ਭੰਗੜੇ ਪਾ ਕੇ ਨਿਮ ਬੰਨਣ ਦੀ ਰਸਮ ਅਦਾ ਕੀਤੀ ਗਈ ,ਉਥੇ ਹੀ ਮੂਸੇ ਪਿੰਡ ਦੇ ਹਰ ਘਰ 'ਤੇ ਨਿੰਮ ਬੰਨ ਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਖੁਸ਼ੀ ਮਨਾਈ ਗਈ।

ਮੂਸੇ ਪਿੰਡ ਦੀ ਹੋਲੀ : ਅੱਜ ਹਰ ਪਾਸੇ ਹੌਲ਼ੀ ਦੇ ਤਿਉਹਾਰ ਦੀ ਧੂਮ ਹੈ। ਇਹ ਧੂਮ ਮਾਨਸਾ ਨੇ ਪਿੰਡ ਮੂਸਾ 'ਚ ਵੀ ਵੇਖਣ ਨੂੰ ਮਿਲੀ। ਅੱਜ ਸਿੱਧੂ ਦੇ ਛੋਟੇ ਵੀਰ ਦੀ ਪਹਿਲੀ ਹੌਲੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਮੂਸੇਵਾਲਾ ਦੀ ਹਵੇਲੀ 'ਚ ਨੱਚ-ਗਾ ਕੇ, ਗੁਲਾਲ ਲਗਾ ਕੇ ਹੌਲੀ ਮਨਾਈ ਗਈ ਅਤੇ ਖੁਸ਼ੀ 'ਚ ਲੱਡੂ ਵੰਡੇ ਗਏ।

ਕੀ ਕਹਿੰਦੀਆਂ ਨੇ ਪਿੰਡ ਦੀਆਂ ਔਰਤਾਂ: ਮੂਸਾ ਪਿੰਡ ਦੀਆਂ ਔਰਤਾਂ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਮੁੜ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੇ ਪਿੰਡ ਆਪਣੇ ਪੈਰ ਪਾਏ ਨੇ,,ਜਿਵੇਂ ਸਿੱਧੂ ਨੇ ਪੂਰੀ ਦੁਨਿਆਂ 'ਚ ਮੂਸੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀ ਉਵੇਂ ਹੀ ਇਹ ਨਿੱਕਾ ਸਿੱਧੂ ਵੀ ਪੂਰੀ ਦੁਨਿਆਂ 'ਚ ਮੁੜ ਤੋਂ ਇੱਕ ਵਾਰ ਫੇਰ ਮੂਸੇ ਪਿੰਡ ਦਾ ਨਾਮ ਚਮਕਾਵੇਗਾ।ਉਨ੍ਹਾਂ ਆਖਿਆ ਕਿ ਪੂਰੀ ਦੁਨਿਆਂ ਦੀ ਅਰਦਾਸਾਂ ਕਬੂਲ ਹੋਣ ਤੋਂ ਬਾਅਦ ਰੱਬ ਨੇ ਮੁੜ ਮੂਸੇ ਪਿੰਡ ਦੀ ਰੋਣਕ ਛੋਟੇ ਸਿੱਧੂ ਦੇ ਰੂਪ 'ਚ ਪੂਰੀ ਕੀਤੀ ਹੈ।

ABOUT THE AUTHOR

...view details