ਪੰਜਾਬ

punjab

ਜਿੱਤਦੇ ਸਾਰ ਹੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪਿਤਾ ਨੂੰ ਲਗਾਈ ਵੀਡੀਓ ਕਾਲ, ਘਰ 'ਚ ਜਸ਼ਨ ਦਾ ਮਹੌਲ - Hockey player Harmanpreet Singh

By ETV Bharat Punjabi Team

Published : Aug 5, 2024, 3:25 PM IST

Hockey player Harmanpreet Singh family: ਪੈਰਿਸ ਓਲੰਪਿਕਸ ਦੇ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹਾਕੀ ਟੀਮ ਇੰਡੀਆ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਵੱਲੋਂ ਆਪਣੇ ਪਿਤਾ ਸਰਬਜੀਤ ਸਿੰਘ ਨੂੰ ਵੀਡੀਓ ਕਾਲ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਖੂਬ ਗੱਲਾਂ ਕੀਤੀਆਂ।

Hockey team captain Harmanpreet Singh made a video call to his father to sum up the victory in
ਜਿੱਤਦੇ ਸਾਰੇ ਹੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪਿਤਾ ਨੂੰ ਲਗਾਈ ਵੀਡੀਓ ਕਾਲ (ETV BHARAT)

ਹਰਮਨਪ੍ਰੀਤ ਸਿੰਘ ਨੇ ਪਿਤਾ ਨੂੰ ਲਗਾਈ ਵੀਡੀਓ ਕਾਲ (ਅਿੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ : ਪੈਰਿਸ ਦੇ ਵਿੱਚ ਹੋ ਰਹੀਆਂ ਓਲੰਪਿਕ ਦੀਆਂ ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੀ ਹੈ ਅਤੇ ਲਗਾਤਾਰ ਕਦਮ ਜਿੱਤ ਵੱਲ ਵੱਧ ਰਹੇ ਹਨ। ਉਥੇ ਹੀ ਇਹਨਾਂ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਕਾਮਯਾਬੀ ਵਿੱਚ ਹਰ ਪਲ ਸਾਥ ਦੇਣ ਵਾਲੇ ਮਾਪੇ ਵੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਅਜਿਹਾ ਹੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਭਾਰਤੀ ਹਾਕੀ ਟੀਮ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਵਿੱਚ, ਜਿਥੇ ਉਹਨਾਂ ਦੇ ਮਾਪਿਆਂ ਨੇ ਮਨਿਆਈ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਵਿਚਾਲੇ ਹਰਮਨਪ੍ਰੀਤ ਸਿੰਘ ਨੇ ਵੀਡੀਓ ਕਾਲ ਕਰਕੇ ਆਪਣੇ ਪਿਤਾ ਨਾਲ ਜਿੱਤ ਦੀ ਖੁਸ਼ੀ ਜ਼ਾਹਿਰ ਕੀਤੀ ਨਾਲ ਹੀ ਹੋਰ ਗੱਲਾਂ ਸਾਂਝੀਆਂ ਕੀਤੀਆਂ।

41 ਸਾਲਾਂ ਬਾਅਦ ਇਤਿਹਾਸ ਰਚ ਦਿੱਤਾ:ਦੱਸ ਦਈਏ ਕਿ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਗਰੇਟ ਬ੍ਰਿਟੇਨ ਦੇ ਨਾਲ ਸੀ ਅਤੇ ਉਹ ਮੁਕਾਬਲਾ ਭਾਰਤੀ ਹਾਕੀ ਟੀਮ ਨੇ ਜਿੱਤ ਲਿੱਆ ਹੈ। ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਆਖਰਕਾਰ 41 ਸਾਲਾਂ ਬਾਅਦ ਇਤਿਹਾਸ ਰਚ ਦਿੱਤਾ ਹੈ। ਸ਼ਾਨਦਾਰ ਖੇਡ ਦਿਖਾਉਂਦੇ ਹੋਏ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਮਾਪਿਆਂ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ :ਇਸ ਦੌਰਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ, ਭਰਾ ਕੋਮਲਪ੍ਰੀਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੇ ਅੱਜ ਦੀ ਸ਼ਾਨਦਾਰ ਜਿੱਤ ਲਈ ਜਿੱਥੇ ਵਾਹਿਗੁਰੂ ਦਾ ਬੇਹੱਦ ਸ਼ੁਕਰਾਨਾ ਕੀਤਾ। ਉੱਥੇ ਹੀ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਗਿਆ ਉਨ੍ਹਾਂ ਆਖਿਆ ਕਿ ਸੀਐੱਮ ਮਾਨ ਨੇ ਫੋਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।ਮੁੱਖ ਮੰਤਰੀ ਭਗਵੰਤ ਮਾਨ ਦੀ ਥਾਪੀ ਸਦਕਾ ਟੀਮ ਦੇ ਵਿੱਚ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲਿਆ ਹੈ ਅਤੇ ਬੇਹੱਦ ਗੰਭੀਰ ਹਾਲਾਤਾਂ ਦੇ ਵਿੱਚ ਵੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਜਿੱਤ ਦਾ ਸਿਹਰਾ ਭਾਰਤ ਦੇ ਸਿਰ ਲਿਆਂਦਾ ਗਿਆ ਹੈ।


ਸਾਰੀ ਟੀਮ ਦੀ ਮਿਹਨਤ : ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਚ ਦੀ ਸ਼ੁਰੂਆਤ ਦੇ ਵਿੱਚ ਹੀ ਟੀਮ ਨੂੰ ਰੈੱਡ ਕਾਰਡ ਮਿਲਣ ਕਾਰਨ ਇੱਕ ਖਿਡਾਰੀ ਨੂੰ ਮੈਚ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਰ ਫਿਰ ਵੀ ਟੀਮ ਨੇ ਤੀਸਰੇ ਰਾਊਂਡ ਤੱਕ ਬੇਹੱਦ ਸ਼ਾਨਦਾਰ ਤਰੀਕੇ ਨਾਲ ਡਿਫੈਂਸ ਕਰਦੇ ਹੋਏ ਚੌਥੇ ਰਾਊਂਡ ਵਿੱਚ ਸ਼ੂਟ ਆਊਟ ਦੇ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇਕੱਲੇ ਹਰਮਨਪ੍ਰੀਤ ਸਿੰਘ ਨਹੀਂ ਬਲਕਿ ਸਾਰੀ ਟੀਮ ਦੀ ਮਿਹਨਤ ਦੇ ਸਦਕਾ ਅੱਜ ਭਾਰਤ ਇਸ ਮੁਕਾਮ 'ਤੇ ਪਹੁੰਚਿਆ ਹੈ ਅਤੇ ਸਾਰੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੈਰਿਸ ਓਲੰਪਿਕਸ ਦੇ ਵਿੱਚ ਭਾਰਤ ਦਾ ਨਾਮ ਸ਼ਾਨ ਦੇ ਨਾਲ ਉੱਚਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਹੁਣ ਰਹਿੰਦੀਆਂ ਦੋ ਪੌੜੀਆਂ ਚੜਨ ਤੋਂ ਬਾਅਦ ਭਾਰਤੀ ਹਾਕੀ ਟੀਮ ਮੁੜ ਤੋਂ ਇਤਿਹਾਸ ਰਚੇਗੀ ਅਤੇ ਓਲੰਪਿਕਸ ਦੇ ਵਿੱਚ ਹਾਕੀ ਖੇਡ ਦਾ ਮਾਣ ਨੂੰ ਵਧਾਉਂਦੇ ਹੋਏ ਗੋਲਡ ਮੈਡਲ ਜਿੱਤ ਕੇ ਹੀ ਵਾਪਸ ਪਰਤੇਗੀ।

ਮੈਡਲ ਖੁੰਝਣ ਤੋਂ ਬਾਅਦ ਦੀਪਿਕਾ ਨੇ ਕਹੀ ਵੱਡੀ ਗੱਲ, ਕਿਹਾ- 'ਓਲੰਪਿਕ ਮੈਡਲ ਜਿੱਤ ਕੇ ਹੀ ਲਵਾਂਗੀ ਸੰਨਿਆਸ' - Paris Olympics 2024

ਲੁਧਿਆਣਾ 'ਚ ਯੂਥ ਕਾਂਗਰਸ ਦੀ ਬੈਠਕ 'ਚ ਪਹੁੰਚੇ ਰਾਜਾ ਵੜਿੰਗ, ਸੂਬਾ ਸਰਕਾਰ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ, ਸੁਣੋ ਤਾਂ ਜਰਾ ਕੀ ਕਿਹਾ...

ਚੂੜੇ ਵਾਲੀ ਚੋਰਨੀ ਦਾ ਕਾਰਨਾਮਾ...ਅੱਖ ਝਪਕਦੇ ਹੀ ਐਕਟਿਵਾ ਸਟਾਰਟ ਕਰ ਹੋਈ ਫਰਾਰ, ਘਟਨਾ ਸੀਸੀਟਵੀ 'ਚ ਕੈਦ - Newly married girl stole Activa


ਇਸ ਦੇ ਨਾਲ ਹੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਭਰਾ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਬਚਪਨ ਤੋਂ ਹੀ ਹਰਮਨ ਦੇ ਵਿੱਚ ਮਿਹਨਤ ਅਤੇ ਲਗਨ ਦੇਖਣ ਨੂੰ ਮਿਲੀ ਹੈ। ਉਹਨਾਂ ਦੱਸਿਆ ਕਿ ਹਰਮਨ ਪ੍ਰੀਤ ਨਿੱਕੇ ਹੁੰਦਿਆਂ ਤੋਂ ਹੀ ਹਾਕੀ ਖੇਡ ਨੂੰ ਬੇਹੱਦ ਪਿਆਰ ਕਰਦੇ ਹਨ। ਉਹਨਾਂ ਵੱਲੋਂ ਇਸ ਖੇਡ ਦੇ ਨਾਲ ਪਿਆਰ ਕਰਨ ਦੇ ਨਾਲ ਨਾਲ ਬੇਹੱਦ ਸ਼ਿੱਦਤ ਅਤੇ ਮਿਹਨਤ ਦੇ ਨਾਲ ਅੱਜ ਇਸ ਮੁਕਾਮ ਨੂੰ ਹਾਸਲ ਕੀਤਾ ਗਿਆ ਹੈ। ਉਹਨਾਂ ਅੱਜ ਦੀ ਇਸ ਸ਼ਾਨਦਾਰ ਜਿੱਤ ਦੇ ਲਈ ਸਮੂਹ ਟੀਮ ਨੂੰ ਮੁਬਾਰਕ ਦਿੱਤੀ ਤੇ ਖੇਡ ਪ੍ਰੇਮੀਆਂ ਵੱਲੋਂ ਦਿੱਤੀਆਂ ਗਈਆਂ ਦੁਆਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ।

ABOUT THE AUTHOR

...view details