ਬਠਿੰਡਾ: ਪੰਜਾਬ ਦੇ ਇੱਕ ਨੌਜਵਾਨ ਸਿੱਖ ਨੇ ਯਤਨਾ ਸਦਕਾ ਅਮਰੀਕਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਇਤਿਹਾਸ ਪੜਾਇਆ ਜਾਵੇਗਾ। ਬਾਰਵੀਂ ਦੇ ਇਸ ਵਿਦਿਆਰਥੀ ਗੁਰਇਕਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸੱਟਡੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਿਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਗੁਰਇਕਪ੍ਰੀਤ ਸਿੰਘ ਖਾਸ ਉਪਰਾਲਾ:ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ ਨੇ ਦੱਸਿਆ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਵਿੱਚ ਅਜਿਹਾ ਨੌਜਵਾਨ ਹੈ ਜੋ ਸਿਰਫ ਇਕੱਲਾ ਹੀ ਦਸਤਾਰ ਸਜਾਉਂਦਾ ਹੈ। ਇਸੇ ਕਾਰਨ ਸ਼ੁਰੂਆਤ ਵਿੱਚ ਜਦੋਂ ਟੈਰਿਸਟ ਅਟੈਕ ਹੋਇਆ ਤਾਂ ਸਿੱਖ ਕੌਮ ਨੂੰ ਕਾਫੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਿੱਖਾਂ ਨੂੰ ਅਤੇ ਮੁਸਲਮਾਨਾਂ ਨੂੰ ਇੱਕੋ ਸਮਝਿਆ ਜਾਂਦਾ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਹਨ ਅਤੇ ਦਾੜਾ ਪ੍ਰਕਾਸ਼ ਕਰਦੇ ਹਨ। ਅਮਰੀਕਨ ਲੋਕਾਂ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕੱੁਝ ਵੀ ਪੜਾਇਆ ਨਹੀਂ ਜਾਂਦਾ।