ਲੁਧਿਆਣਾ:ਜ਼ਿਲ੍ਹੇ ਦੇ ਵਿੱਚ ਅੱਜ ਧੰਨ ਧੰਨ ਬਾਬਾ ਸ਼ਹੀਦ ਅੰਤਰਰਾਸ਼ਟਰੀ ਦਲ ਪੰਥ ਨਾਮ ਦੇ ਨਵੇਂ ਸੰਗਠਨ ਦਾ ਗਠਨ ਕੀਤਾ ਗਿਆ। ਇਹ ਸੰਗਠਨ ਹਿੰਦੂ ਅਤੇ ਸਿੱਖ ਜਥੇਬੰਦੀਆਂ ਦਾ ਸਾਂਝਾ ਫਰੰਟ ਹੈ। ਇਸ ਦਾ ਮੁੱਖ ਮੰਤਵ ਆਪਸੀ ਭਾਈਚਾਰਕ ਮਜਬੂਤ ਕਰਨਾ ਹੈ। ਇਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜੇ ਦੋਵਾਂ ਧਰਮਾਂ ਦੀ ਸਾਂਝ ਨੂੰ ਢਾਹ ਲਾਉਣਗੇ, ਉਨ੍ਹਾਂ ਨਾਲ ਪੁਲਿਸ ਨਜਿੱਠੇ ਨਾ ਨਜਿੱਠੇ ਪਰ ਅਸੀਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਉਪਰਾਲਾ, ਹਿੰਦੂ ਅਤੇ ਸਿੱਖ ਭਾਈਚਾਰੇ ਨੇ ਬਣਾਇਆ ਸਾਂਝਾ ਫਰੰਟ - common front of Hindu and Sikh - COMMON FRONT OF HINDU AND SIKH
ਲੁਧਿਆਣਾ 'ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਵਲੋਂ ਸਾਂਝਾ ਫਰੰਟ ਬਣਾਇਆ ਗਿਆ ਹੈ। ਜਿਸ 'ਚ ਧੰਨ-ਧੰਨ ਬਾਬਾ ਸ਼ਹੀਦ ਅੰਤਰਰਾਸ਼ਟਰੀ ਦਲ ਪੰਥ ਨਾਮ ਦੇ ਨਵੇਂ ਸੰਗਠਨ ਦਾ ਗਠਨ ਕੀਤਾ ਗਿਆ ਹੈ। ਜਾਣੋ ਕੀ ਹੈ ਸਾਰਾ ਮਾਮਲਾ...
Published : Aug 28, 2024, 8:42 AM IST
ਫੁੱਟ ਪਾਉਣ ਦੀਆਂ ਕੋਸ਼ਿਸ਼ਾਂ:ਇਸ ਮੌਕੇ ਦੋਵੇਂ ਜਥੇਬੰਦੀਆਂ ਦੇ ਆਗੂਆਂ ਅਤੇ ਅਮਿਤ ਕੁਮਾਰ ਨੇ ਕਿਹਾ ਕਿ ਬਾਣੇ ਨੂੰ ਬਦਨਾਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹਿੰਦੂ ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਤਾਕਤਾਂ ਦੋਵਾਂ ਧਰਮਾਂ ਦੇ ਵਿਚਕਾਰ ਫੁੱਟ ਪਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ, ਉਹਨਾਂ ਦੇ ਖਿਲਾਫ ਲੜਿਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਇਹ ਫਰੰਟ ਇੱਕ ਚੰਗੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਵਿਸ਼ਵ ਦੇ ਵਿੱਚ ਦੇਵੇਗਾ। ਅੱਜ ਹਿੰਦੂ ਭਾਈਚਾਰਾ ਅਤੇ ਸਿੱਖ ਭਾਈਚਾਰਾ ਇੱਕਜੁੱਟ ਹੈ ਅਤੇ ਇਹਨਾਂ ਵਿੱਚ ਕਿਸੇ ਕਿਸਮ ਦਾ ਕੋਈ ਆਪਸੀ ਵਿਵਾਦ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੀਆਂ ਤਾਕਤਾਂ ਇਹਨਾਂ ਦੋਵਾਂ ਧਰਮਾਂ ਨੂੰ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਤੇ ਆਪਸੀ ਫੁੱਟ ਪਵਾ ਰਹੀਆਂ ਹਨ ਜਾਂ ਬਿਆਨਬਾਜ਼ੀਆਂ ਕਰਦੀਆਂ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੋਵੇਂ ਧਰਮਾਂ ਨੂੰ ਆ ਰਹੀਆਂ ਮੁਸ਼ਕਿਲਾਂ: ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਵੀ ਸਮਾਗਮ ਦੇ ਵਿੱਚ ਸ਼ਾਮਿਲ ਹੋਈਆਂ ਅਤੇ ਸਾਂਝੇ ਤੌਰ 'ਤੇ ਬਣਾਏ ਗਏ ਇਸ ਫਰੰਟ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਉਪਰਾਲਾ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਵੇਗਾ। ਉਹਨਾਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਹਨ, ਇਸੇ ਤਰ੍ਹਾਂ ਹਿੰਦੂ ਭਾਈਚਾਰੇ ਨੂੰ ਵੀ ਕਈ ਮੁਸ਼ਕਿਲਾਂ ਹਨ। ਆਗੂਆਂ ਨੇ ਕਿਹਾ ਕਿ ਖਾਸ ਕਰਕੇ ਜਿਹੜੇ ਕਈ ਭੇਸ ਬਦਲ ਕੇ ਦੋਵਾਂ ਨੂੰ ਲੜਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ, ਉਨਾਂ ਦੇ ਚਿਹਰੇ ਬੇਨਕਾਬ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਕਾਨਫਰੰਸ ਦੇ ਨਾਲ ਪੰਜਾਬ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ।
- ਲਾਰੈਂਸ ਦੇ ਮਹਿਲ 'ਚ ਰਹਿਣਗੇ ਸੀਐਮ ਮਾਨ, ਇਹ ਗੱਲਾਂ ਜਾਣਕੇ ਤੁਸੀਂ ਰਹਿ ਜਾਉਗੇ ਹੈਰਾਨ! - CM MANN NEW HOUSE
- ਬਰਨਾਲਾ ਪੁਲਿਸ ਨੇ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਰੰਗੇ ਹੱਥ ਕੀਤਾ ਕਾਬੂ - Ransom In Barnala Arrested
- ਵੇਟਿੰਗ ਤੋਂ ਸਲੀਪਰ 'ਚ ਸਫ਼ਰ ਬੰਦ: ਵੀਆਈਪੀ ਸਮੇਤ ਇਨ੍ਹਾਂ 16 ਕੋਟਿਆਂ 'ਚ ਜਲਦੀ ਕਰੋ ਟਿਕਟ ਕਨਫਰੰਮ, ਜਾਣੋ ਕੀ ਹਨ ਨਿਯਮ? - WAITING TICKET NEW RULES