ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਪਿੰਡ ਦਾਊਕੇ ਤੋਂ ਡਰੋਨ ਸਮੇਤ ਹੈਰੋਇਨ ਬਰਾਮਦ, ਪਿਸਤੌਲ ਅਤੇ ਮੈਗਜ਼ੀਨ ਵੀ ਸਰਚ ਟੀਮਾਂ ਨੂੰ ਮਿਲੇ - drone recovered from Dauke village

Drone recovered from Dauke village: ਅੰਮ੍ਰਿਤਸਰ ਦੇ ਪਿੰਡ ਦਾਊਕੇ ਦੇ ਖੇਤਾਂ ਵਿੱਚੋਂ ਸਰਚ ਆਪ੍ਰੇਸ਼ਨ ਦੌਰਾਨ ਬੀਐੱਸਐੱਫ ਅਤੇ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਇੱਕ ਹੈਕਸਾ ਕਾਪਟਰ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਹੈ।

Heroin along with drone recovered from Dauke village of Amritsar
ਅੰਮ੍ਰਿਤਸਰ ਦੇ ਪਿੰਡ ਦਾਊਕੇ ਤੋਂ ਡਰੋਨ ਸਮੇਤ ਹੈਰੋਇਨ ਬਰਾਮਦ

By ETV Bharat Punjabi Team

Published : Jan 30, 2024, 2:03 PM IST

ਅੰਮ੍ਰਿਤਸਰ: ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਪਿੰਡ ਦਾਉਂਕੇ ਤੋਂ ਇੱਕ ਵਾਰ ਫਿਰ ਬਾਰਡਰ ਸਿਕਿਓਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਸਰਚ ਆਪ੍ਰੇਸ਼ਨ ਦੌਰਾਨ ਡਰੋਨ ਦੇ ਨਾਲ ਨੱਥੀ ਕਰਕੇ ਭੇਜੀ ਗਈ ਅੱਧਾ ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ ਮੈਗਜ਼ੀਨ ਨੂੰ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਿਕ ਬੀਐੱਸਐੱਫ ਰੇਂਜਰਾਂ ਨੇ ਕੌਮੀ ਸਰਹੱਦ ਉੱਤੇ ਡਰੋਨ ਦੀ ਹਰਕਤ ਵੇਖੀ ਸੀ ਜਿਸ ਤੋਂ ਬਾਅਦ ਮੁੱਖ ਅਫਸਰ ਥਾਣਾ ਲੇਪੋਕੇ ਵੱਲੋ ਸਰਚ ਪਾਰਟੀ ਅਤੇ ਬੀ.ਐਸ.ਐਫ ਨਾਲ ਮਿਲ ਕੇ ਉਕਤ ਜਗ੍ਹਾ ਉੱਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ।

ਸਰਚ ਆਪਰੇਸ਼ਨ ਦੌਰਾਨ ਪਿੰਡ ਸਾਰੰਗੜਾ ਤੋਂ ਇੱਕ ਹੈਕਸਾ-ਕਾਪਟਰ ਡਰੋਨ ਅਤੇ ਇੱਕ ਪੈਕਟ ਹੈਰੋਇਨ ਬ੍ਰਾਮਦ ਹੋਇਆ। ਜਿਸਦੀ ਚੈਕਿੰਗ ਕਰਨ ਉੱਤੇ 500 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ NDPS ACT ਅਤੇ AIR CRAFT ACT ਦੀਅਤ ਵੱਖ-ਵੱਖ ਧਰਾਂਵਾਂ ਤਹਿਤ ਮਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਬ੍ਰਾਮਦ ਹੈਰੋਇਨ ਅਤੇ ਡਰੋਨ ਸਬੰਧੀ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

29 ਜਨਵਰੀ 2024 ਨੂੰ, ਖਾਸ ਜਾਣਕਾਰੀ 'ਤੇ @BSF_Punjab ਫੌਜਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦਾਓਕੇ ਦੀ ਸਰਹੱਦੀ ਵਾੜ ਦੇ ਨੇੜੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ।ਤਲਾਸ਼ੀ ਮੁਹਿੰਮ ਦੇ ਦੌਰਾਨ, ਰਾਤ 08:55 ਵਜੇ, ਚੌਕਸੀ ਬੀਐਸਐਫ ਦੇ ਜਵਾਨਾਂ ਨੇ ਸਫਲਤਾਪੂਰਵਕ 1 ਡਰੋਨ ਅਤੇ 1 ਪੈਕਟ ਹੈਰੋਇਨ (ਕੁੱਲ ਵਜ਼ਨ - ਲਗਭਗ 500 ਗ੍ਰਾਮ), 01 ਖਾਲੀ ਪਿਸਤੌਲ ਮੈਗਜ਼ੀਨ ਅਤੇ 01 ਹਰੇ ਰੰਗ ਦੀ ਮਿੰਨੀ ਟਾਰਚ ਸਮੇਤ 1 ਡਰੋਨ ਬਰਾਮਦ ਕੀਤਾ। ਸ਼ੀਲੇ ਪਦਾਰਥਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ, ਅਤੇ ਪੈਕੇਟ ਨਾਲ ਇੱਕ ਧਾਤ ਦੀ ਰਿੰਗ ਜੁੜੀ ਹੋਈ ਸੀ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ (ਮਾਡਲ - DJI Mavic 3 ਕਲਾਸਿਕ, ਚੀਨ ਵਿੱਚ ਬਣਿਆ) ਹੈ। ਚੌਕਸ ਅਤੇ ਚੌਕਸ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਦੀ ਇੱਕ ਹੋਰ ਨਾਜਾਇਜ਼ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਚੋਂ ਨਸ਼ਾ ਖਤਮ ਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆਂ ਹਨ।..ਬੀਐੱਸਐੱਫ

ABOUT THE AUTHOR

...view details